ਵਕੀਲ ਮਹਿਰੋ, ਮੋਗਾ : ਮੋਗਾ ਦੇ ਵਿਧਾਇਕ ਡਾ. ਹਰਜੋਤ ਕਮਲ ਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ ਸੜਕ ਹਾਦਸੇ 'ਚ ਵਾਲਵਾਲ ਬਚੇ, ਜਿਨ੍ਹਾਂ ਨੂੰ ਮੋਗਾ ਦੇ ਰਜੀਵ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ ਗਿਆ। ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਦੇ ਵਿਧਾਨ ਸਭਾ 'ਚ ਵਿਸ਼ੇਸ਼ ਇਜਲਾਸ 'ਚ ਪਹੁੰਚੇ ਸਨ ਪਰ ਸੈਸ਼ਨ ਖ਼ਤਮ ਹੋਣ ਤੋਂ ਬਾਅਦ ਚੰਡੀਗੜ੍ਹ ਤੋਂ ਮੋਗਾ ਵਾਪਿਸ ਆ ਰਹੇ ਸਨ ਜਦੋਂ ਫਤਹਿਗੜ੍ਹ ਸਾਹਿਬ ਦੇ ਖਮਾਣੋਂ ਕੋਲ ਪਹੁੰਚੇ ਤਾਂ ਇਹ ਹਾਦਸਾ ਉਸ ਸਮੇਂ ਵਾਪਰਿਆ ਟੱਕਰ ਐਨੀ ਭਿਆਨਕ ਸੀ ਕਿ ਗੱਡੀ ਚਕਨਾ ਚੂਰ ਹੋ ਗਈ। ਇਹ ਹਾਦਸਾ ਗਲਤ ਸਾਈਡ ਤੋਂ ਆ ਰਹੀ ਫੌਰਚੂਨਰ ਗੱਡੀ ਨਾਲ ਹੋਇਆ। ਦੱਸਿਆ ਜਾ ਰਿਹਾ ਹੈ ਕਿ ਵਿਧਾਇਕ ਤੇ ਉਨ੍ਹਾਂ ਦੇ ਸਾਥੀ ਮੋਗਾ ਦੇ ਉਹ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਵਿਨੋਦ ਬਾਂਸਲ ਤੋਂ ਇਲਾਵਾ ਡਰਾਈਵਰ ਜ਼ਖ਼ਮੀ ਹੋ ਗਏ। ਇਸ ਸਮੇਂ ਉਨ੍ਹਾਂ ਦਾ ਪੁੱਤਰ ਵੀ ਨਾਲ ਸੀ ਜੋ ਕਿ ਬਿਲਕੁਲ ਠੀਕ-ਠਾਕ ਹੈ। ਵਿਧਾਇਕ ਸਮੇਤ ਸਾਰੇ ਜ਼ਖਮੀਆਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਜਦ ਕਿ ਡਰਾਈਵਰ ਨੂੰ ਇਲਾਜ ਵਾਸਤੇ ਅੱਗੇ ਰੈਫਰ ਕਰ ਦਿੱਤਾ ਗਿਆ ਹੈ।

Posted By: Amita Verma