v> ਵਕੀਲ ਮਹਿਰੋਂ, ਮੋਗਾ : ਸੋਮਵਾਰ ਸਵੇਰੇ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਵਾਪਿਸ ਆਪਣੇ ਘਰ ਜਾ ਰਹੀ 52 ਸਾਲਾ ਔਰਤ ਨੂੰ ਇਕ ਕਾਰ ਨੇ ਆਪਣੀ ਲਪੇਟ 'ਚ ਲੈਂਦਿਆਂ ਕੁਚਲ ਦਿੱਤਾ। ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਔਰਤ ਦੀ ਪਛਾਣ ਕੁਲਦੀਪ ਕੌਰ (52) ਪਤਨੀ ਮੁਖ਼ਤਿਆਰ ਸਿੰਘ ਵਾਸੀ ਸੰਤ ਗੁਲਾਬ ਸਿੰਘ ਨਗਰ ਚੜਿੱਕ ਰੋਡ ਮੋਗਾ ਵਜੋਂ ਹੋਈ ਹੈ। ਇਹ ਔਰਤ ਸਵੇਰੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਵਾਪਸ ਆ ਰਹੀ ਸੀ। ਜਦੋਂ ਉਹ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲ ਕੇ ਆਪਣੀ ਸਾਈਡ ਘਰ ਨੂੰ ਆ ਰਹੀ ਸੀ ਤਾਂ ਪਿੱਛਿਓਂ ਤੇਜ਼ੀ ਨਾਲ ਆ ਰਹੀ ਵੈਗਨਰ ਕਾਰ ਨੇ ਫੇਟ ਮਾਰ ਦਿੱਤੀ ਜਿਸ ਕਾਰਨ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ।

Posted By: Seema Anand