ਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ : ਰਾਈਟ ਵੇ ਏਅਰਿਲੰਕਸ ਸੰਸਥਾ ਦੇ ਮੁਖੀ ਦੇਵ ਪਿ੍ਰਆ ਤਿਆਗੀ ਨੇ ਆਪਣੇ ਦਫ਼ਤਰ ਨੂੰ ਆਇਸੋਲੇਸ਼ਨ ਵਾਰਡ 'ਚ ਤਬਦੀਲ ਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਸੰਸਥਾ ਦੇ ਮੁਖੀ ਦੇਵ ਪਿ੍ਰਆ ਤਿਆਗੀ ਨੇ ਦੱਸਿਆ ਕਿ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਇਸ ਸੰਸਾਰਿਕ ਕੋਰੋਨਾ ਵਾਇਰਸ ਮਹਾਮਾਰੀ ਦੇ ਖਿਲਾਫ ਸਾਡਾ ਦੇਸ਼ ਬਹੁਤ ਵੱਡੀ ਲੜਾਈ ਲੜ ਰਿਹਾ ਹੈ। ਰਾਜ ਪੱਧਰ 'ਤੇ ਵੀ ਅਤੇ ਜ਼ਿਲ੍ਹਾ ਪੱਧਰ 'ਤੇ ਵੀ ਮਹਾਮਾਰੀ ਦੇ ਖਿਲਾਫ ਵੱਡੇ ਪੱਧਰ ਉੱਤੇ ਲੜਾਈ ਲੜੀ ਜਾ ਰਹੀ ਹੈ। ਜ਼ਿਲ੍ਹਾ ਮੋਗਾ ਦੇ ਅੰਦਰ ਤੁਹਾਡੇ ਦੁਆਰਾ ਕੀਤੇ ਗਏ ਇੰਤਜਾਮ ਪ੍ਰਸੰਸਾ ਲਾਇਕ ਹਨ। ਮੈਂ ਕਈ ਸਮਾਚਾਰ ਪੱਤਰਾਂ ਵਿੱਚ ਨਿਊਜ ਚੈਨਲ ਦੇ ਮਾਧਿਅਮ ਨਾਲ ਵੇਖਿਆ ਹੈ ਕਿ ਕਿਸੇ ਵੀ ਅਪਾਤਕਾਲੀਨ ਹਾਲਤ ਵਿੱਚ ਆਇਸੋਲੇਸ਼ਨ ਵਾਰਡ ਦੀ ਜ਼ਰੂਰਤ ਪੈ ਸਕਦੀ ਹੈ। ਮੇਰੀ ਤੁਹਾਨੂੰ ਬੇਨਤੀ ਹੈ ਕਿ ਰਾਈਟਵੇ ਏਅਰਲਿੰਕਸ ਦਾ ਦਫਤਰ ਤਕਰੀਬਨ 38 ਮਰਲੇ ਵਿੱਚ ਬਣਿਆ ਹੋਇਆ ਹੈ। ਜੋ ਸਬ ਜੇਲ੍ਹ ਦੇ ਨਜ਼ਦੀਕ ਜੀਟੀ ਰੋਡ ਉੱਤੇ ਸਥਿਤ ਹੈ। ਜੇਕਰ ਕਿਸੇ ਵੀ ਪ੍ਰਸਥਿਤੀ ਵਿੱਚ ਆਇਸੋਲੇਸ਼ਨ ਵਾਰਡ ਦੀ ਜ਼ਰੂਰਤ ਪੈਂਦੀ ਹੈ ਤਾਂ ਮੇਰਾ 38 ਮਰਲੇ ਦਾ ਇਹ ਦਫਤਰ ਆਇਸੋਲੇਸ਼ਨ ਵਾਰਡ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ।