- ਸੁਆਮੀ ਸੰਤ ਜ਼ੋਰਾ ਸਿੰਘ ਜੀ ਮਹਾਰਾਜ ਲੋਪੋਂ ਵਾਲਿਆਂ ਦੀ 14ਵੀਂ ਬਰਸੀ 28 ਨਵੰਬਰ ਨੂੰ

- ਸੁਆਮੀ ਸੰਤ ਮਿੱਤ ਸਿੰਘ ਜੀ ਮਹਾਰਾਜ ਲੋਪੋਂ ਵਾਲਿਆਂ ਦੀ 69ਵੀਂ ਬਰਸੀ 26 ਨਵੰਬਰ ਨੂੰ

ਕੈਪਸ਼ਨ : ਦਰਬਾਰ ਸੰਪ੍ਰਦਾਇ ਲੋਪੋਂ ਦੇ ਮਹਾਪੁਰਸ਼ ਸੁਆਮੀ ਮਿੱਤ ਸਿੰਘ ਜੀ ਮਹਾਰਾਜ, ਸੁਆਮੀ ਸੰਤ ਜ਼ੋਰਾ ਸਿੰਘ ਜੀ ਮਹਾਰਾਜ ਅਤੇ ਮੌਜੂਦਾ ਮੁਖੀ ਸੁਆਮੀ ਸੰਤ ਜਗਜੀਤ ਸਿੰਘ ਜੀ ਲੋਪੋਂ ਵਾਲੇ।

ਨੰਬਰ : 18 ਮੋਗਾ 18 ਪੀ, 19 ਪੀ, 20 ਪੀ

ਮਨਦੀਪ ਸਿੰਘ ਝਾਂਜੀ, ਬੱਧਨੀ ਕਲਾਂ : ਵਿਸ਼ਵ ਪ੍ਰਸਿੱਧ ਧਾਰਮਿਕ ਸੰਸਥਾ ਦਰਬਾਰ ਸੰਪਰਦਾਇ ਲੋਪੋਂ ਦੇ ਬਾਨੀ ਪਰਉਪਕਾਰੀ, ਦਇਆ ਦੇ ਸਾਗਰ, ਸ਼ਾਂਤੀ ਦੇ ਸੋਮੇ, ਸੇਵਾ ਦੇ ਪੁੰਜ, ਸ਼੍ਰੀਮਾਨ ਸੁਆਮੀ ਸੰਤ ਜ਼ੋਰਾ ਸਿੰਘ ਜੀ ਮਹਾਰਾਜ ਦੀ 14ਵੀਂ ਬਰਸੀ 28 ਨਵੰਬਰ ਦਿਨ ਵੀਰਵਾਰ ਨੂੰ ਤੇ ਸ਼੍ਰੀਮਾਨ ਸੰਤ ਸੁਆਮੀ ਮਿੱਤ ਸਿੰਘ ਜੀ ਮਹਾਰਾਜ ਜੀ ਦੀ 69ਵੀਂ ਬਰਸੀ 26 ਨਵੰਬਰ ਦਿਨ ਮੰਗਲਵਾਰ ਨੂੰ ਮੱਸਿਆ ਵਾਲੇ ਦਿਨ ਸੰਤ ਆਸ਼ਰਮ ਲੋਪੋਂ ਸਾਹਿਬ ਵਿਖੇ ਮੌਜੂਦਾ ਮੁੱਖੀ ਸ੍ਰੀਮਾਨ ਸੰਤ ਸੁਆਮੀ ਜਗਜੀਤ ਸਿੰਘ ਲੋਪੋਂ ਵਾਲਿਆਂ ਦੀ ਅਗਵਾਈ ਹੇਠ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਨਾਈ ਜਾ ਰਹੀ ਹੈ। ਇੰਨ੍ਹਾਂ ਮਹਾਨ ਬਰਸੀ ਸਮਾਗਮਾਂ ਨੂੰ ਮੁੱਖ ਰੱਖਦਿਆਂ ਸੰਤ ਆਸ਼ਰਮ ਲੋਪੋਂ ਸਾਹਿਬ ਵਿਖੇ ਜਿੱਥੇ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਆਰੰਭ ਕਰ ਦਿੱਤੀਆਂ ਗਈਆਂ ਹਨ, ਉਥੇ ਵਿਦੇਸ਼ਾਂ 'ਚੋਂ ਵੱਡੀ ਤਾਦਾਦ 'ਚ ਸੰਗਤਾਂ ਲੋਪੋਂ ਵਿਖੇ ਪਹੁੰਚਣੀਆਂ ਸ਼ੁਰੂ ਹੋ ਗਈਆਂ ਹਨ। ਇੰਨ੍ਹਾਂ ਸਮਾਗਮਾਂ ਸੰਬੰਧੀ ਜਾਣਕਾਰੀ ਦਿੰਦਿਆਂ ਸੁਆਮੀ ਸੰਤ ਜਗਜੀਤ ਸਿੰਘ ਲੋਪੋਂ ਦੇ ਸਪੁੱਤਰ ਭਗੀਰਥ ਸਿੰਘ ਲੋਪੋਂ ਓ.ਐਸ.ਡੀ ਸਾਬਕਾ ਉੱਪ ਮੁੱਖ ਮੰਤਰੀ ਪੰਜਾਬ ਨੇ ਦੱਸਿਆ ਕਿ ਬਰਸੀ ਸਮਾਗਮਾਂ ਨੂੰ ਮੁੱਖ ਰੱਖਦਿਆਂ 22 ਨਵੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠਾਂ ਦੀ ਪਹਿਲੀ ਲੜੀ ਪ੍ਰਾਰੰਭ ਹੋਵੇਗੀ, ਜਿੰਨ੍ਹਾਂ ਦੇ ਭੋਗ 24 ਨਵੰਬਰ ਨੂੰ ਪਾ ਕੇ, ਦੂਸਰੀ ਲੜੀ ਪ੍ਰਾਰੰਭ ਕੀਤੀ ਜਾਵੇਗੀ ਅਤੇ 26 ਨਵੰਬਰ ਨੂੰ ਦੂਸਰੀ ਲੜੀ ਦੇ ਭੋਗਾਂ ਉਪਰੰਤ ਨਾਲ ਹੀ ਤੀਸਰੀ ਲੜੀ ਦੇ ਸ੍ਰੀ ਅਖੰਡ ਪਾਠ ਪ੍ਰਕਾਸ਼ ਹੋਣਗੇ ਅਤੇ ਨਾਲ-ਨਾਲ ਸੁਆਮੀ ਸੰਤ ਮਿੱਤ ਸਿੰਘ ਜੀ ਦੀ 69ਵੀਂ ਬਰਸੀ ਨੂੰ ਸਮਰਪਿਤ ਧਾਰਮਿਕ ਦੀਵਾਨ ਸਜਾਏ ਜਾਣਗੇ, ਜਿਸ ਦੌਰਾਨ ਕਵੀਸ਼ਰੀ ਜੱਥੇ ਇਤਿਹਾਸਕ ਵਾਰਾਂ ਅਤੇ ਸੁਆਮੀ ਸੰਤ ਜਗਜੀਤ ਸਿੰਘ ਲੋਪੋਂ ਅਮਰ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। 28 ਨਵੰਬਰ ਦਿਨ ਵੀਰਵਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠਾਂ ਦੀ ਤੀਸਰੀ ਲੜੀ ਦੇ ਸ੍ਰੀ ਅਖੰਡ ਪਾਠਾਂ ਦੀ ਸੰਪੂਰਨਤਾ ਅਰਦਾਸ ਹੋਵੇਗੀ ਅਤੇ ਉਸੇ ਦਿਨ ਸੁਆਮੀ ਸੰਤ ਜ਼ੋਰਾ ਸਿੰਘ ਜੀ ਦੀ 14ਵੀਂ ਬਰਸੀ ਨੂੰ ਸਮਰਪਿਤ ਮਹਾਨ ਸਮਾਗਮ ਕਰਵਾਇਆ ਜਾਵੇਗਾ, ਜਿਸ ਵਿਚ ਪੰਥ ਦੀਆਂ ਪ੍ਰਸਿੱਧ ਹਸਤੀਆਂ, ਰਾਜਨੀਤਿਕ ਸਖਸ਼ੀਅਤਾਂ, ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਦੇਸ਼-ਵਿਦੇਸ਼ ਦੀਆਂ ਲੱਖਾਂ ਸੰਗਤਾਂ ਸ਼ਰਧਾ ਦੇ ਫੁੱਲ ਭੇਂਟ ਕਰਨਗੀਆਂ।

ਇਸ ਸਮੇਂ ਜਗਜੀਤ ਸਿੰਘ ਜੱਗਾ, ਹਰਨਾਮ ਸਿੰਘ ਨਾਮਾ, ਮੀਡੀਆ ਇੰਚਾਰਜ ਇੰਦਰਜੀਤ ਦੇਵਗਨ, ਮਨਪ੍ਰੀਤ ਸਿੰਘ ਮੰਤਰੀ, ਸੁਖਚੈਨ ਸਿੰਘ ਘੋਲੀਆ, ਸਾਜਨ ਸਟੂਡੀਓ ਵਾਲੇ, ਸੁਦਾਗਰ ਸਿੰਘ ਕਲਕੱਤੇ ਵਾਲੇ, ਭੋਲਾ ਸਿੰਘ, ਬਿੰਦਰ ਸਿੰਘ, ਮਾਸਟਰ ਜਸਵਿੰਦਰ ਸਿੰਘ, ਗਿਆਨੀ ਗੁਰਚਰਨ ਸਿੰਘ, ਤਰਸੇਮ ਸਿੰਘ ਸੇਮਾ, ਰਮਨਾ ਲੋਪੋਂ, ਅਰਮੇਜ ਮੇਜੂ ਲੋਪੋਂ, ਪਿ੍ਰਤਾ ਲੋਪੋਂ, ਬੱਬੂ ਲੋਪੋਂ ਆਦਿ ਹਾਜ਼ਰ ਸਨ।