ਪਵਨ ਗਰਗ, ਬਾਘਾਪੁਰਾਣਾ : ਸ਼੍ਰੀ ਸ਼ਿਵ ਮੰਦਰ ਕਮੇਟੀ ਵੱਲੋਂ ਮੰਦਰ ਵਿਖੇ ਮੀਟਿੰਗ ਕੀਤੀ ਗਈ। ਇਸ ਮੌਕੇ ਪ੍ਰਧਾਨ ਬਲਵਿੰਦਰ ਗਰਗ ਅਤੇ ਕਮੇਟੀ ਮੈਂਬਰਾਂ ਨੇ ਦੱਸਿਆ ਕਿ 19 ਅਗਸਤ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਵੇਗਾ। ਸਵੇਰੇ 5:30 ਵਜੇ ਪ੍ਰਭਾਤ ਫੇਰੀ ਕੱਢੀ ਜਾਵੇਗੀ ਅਤੇ ਲਗਾਤਾਰ ਅਸ਼ਵਨੀ ਸ਼ਰਮਾ, ਰੋਸ਼ਨ ਲਾਲ ਰੋਸ਼ੀ, ਦੀਪੂ ਗੋਇਲ, ਟੀਟੂ ਗਰਗ ਵੱਲੋਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਭਜਨਾਂ ਨਾਲ ਰੰਗ ਬੰਨਿ੍ਹਆ ਜਾਂਦਾ ਹੈ। ਗਲੀਆਂ-ਮੁਹੱਲਿਆਂ ਵਾਲੇ ਲੋਕ ਆਪਣੇ ਘਰਾਂ ਵਿਚ ਪ੍ਰਭਾਤ ਫੇਰੀ ਦੌਰਾਨ ਸ਼੍ਰੀ ਕ੍ਰਿਸ਼ਨ ਜੀ ਦੇ ਭਜਨ ਦਾ ਗੁਣਗਾਨ ਲੋਕ ਆਪਣੇ ਘਰਾਂ 'ਚ ਬੜੇ ਉਤਸ਼ਾਹ ਨਾਲ ਕਰਵਾ ਰਹੇ ਹਨ।

ਇਸ ਮੌਕੇ ਪ੍ਰਧਾਨ ਬਲਵਿੰਦਰ ਗਰਗ ਨੇ ਦੱਸਿਆ ਕਿ 17 ਅਗਸਤ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸਬੰਧੀ ਬਾਘਾ ਪੁਰਾਣਾ ਸ਼ਹਿਰ 'ਚ ਰਥ ਯਾਤਰਾ ਸਜਾਈ ਜਾਵੇਗੀ, ਜੋ ਕਿ ਸ਼੍ਰੀ ਸ਼ਿਵ ਮੰਦਰ ਤੋਂ ਰਵਾਨਾ ਹੋ ਕੇ ਮੋਗਾ ਰੋਡ, ਨਿਹਾਲ ਸਿੰਘ ਵਾਲਾ ਰੋਡ, ਸੁਭਾਸ਼ ਮੰਡੀ ਕੋਟਕਪੂਰਾ ਰੋਡ ਅਤੇ ਹੋਰ ਥਾਵਾਂ 'ਤੇ ਵੀ ਕੱਢੀ ਜਾਵੇਗੀ। ਇਸ ਰਥ ਯਾਤਰਾ ਦੌਰਾਨ ਸ਼ਹਿਰ ਦੇ ਦੁਕਾਨਦਾਰ ਵੱਡੀ ਗਿਣਤੀ ਵਿਚ ਛਬੀਲਾਂ, ਲੱਸੀ, ਕੁਲਫੀਆਂ, ਫਰੂਟ, ਜੂਸ ਅਤੇ ਹੋਰ ਵੀ ਕਈ ਤਰ੍ਹਾਂ ਦੀਆਂ ਸਟਾਲਾਂ ਲਾਈਆਂ ਜਾ ਰਹੀਆਂ ਹਨ। ਇਸ ਦੌਰਾਨ ਪੈਰਾਛੂਟ ਰਾਹੀਂ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ ਅਤੇ ਮੰਦਰ ਕਮੇਟੀ ਮੈਂਬਰਾਂ ਨੇ ਵਿਸ਼ਾਲ ਰਥ ਯਾਤਰਾ ਕੱਢਣ ਲਈ ਆਪਣੀਆਂ-ਆਪਣੀਆਂ ਡਿਊਟੀਆਂ ਵੀ ਸੰਭਾਲ ਲਈਆਂ ਹਨ।

ਇਸ ਮੌਕੇ ਸ਼੍ਰੀ ਸ਼ਿਵ ਮੰਦਰ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ 17 ਅਗਸਤ ਨੂੰ ਲੰਗਰ ਲਾਉਣ ਵਾਲੀਆਂ ਸੰਸਥਾ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਬਿਮਲ ਗੋਇਲ, ਰਿੰਕੂ ਗੋਇਲ, ਜੋਨੀ ਗਰਗ, ਬੌਬੀ ਗਰਗ, ਜਤਿਨ ਗੋਇਲ, ਡੇਵਿਡ ਬਾਂਸਲ, ਕ੍ਰਿਸ਼ਨ, ਪ੍ਰਸਿੰਨ ਕੁਮਾਰ, ਰਾਮ ਕੁਮਾਰ, ਪ੍ਰਸ਼ੋਤਮ ਗਰਗ, ਹੈਪੀ ਪੂਰੀ, ਗੁਰਚਰਨ ਸੇਠੀ, ਸ਼ਿਵ ਚਰਨ, ਸੁਰਿੰਦਰ ਗਰਗ, ਸਤੀਸ਼ ਸੈਕਟਰੀ ਅਤੇ ਹੋਰ ਸ਼ਾਮਲ ਸਨ।