- ਅਮਰੀਕ ਸਿੰਘ ਸ਼ੇਰ ਖਾਂ ਨੇ ਸਾਂਝੀ ਕੀਤੀ ਪੋਸਟ

ਕੈਪਸ਼ਨ : ਫੇਸਬੁੱਕ ਤੋਂ ਗੁਰਮੁਖੀ 'ਚ ਲਿਖ ਕੇ ਲਾਈਆਂ ਸ਼ਬਜੀਆਂ ਦਾ ਸਕਰੀਨ ਸ਼ਾਰਟ।

ਨੰਬਰ : 20 ਮੋਗਾ 16 ਪੀ

ਮਨਪ੍ਰਰੀਤ ਸਿੰਘ ਮੱਲੇਆਣਾ, ਨਿਹਾਲ ਸਿੰਘ ਵਾਲਾ :

ਪੰਜਾਬੀ ਮਾਂ ਬੋਲੀ ਨੂੰ ਜਾਨੂੰਨੀ ਇਸ਼ਕ ਕਰਨ ਵਾਲੇ ਆਪਣੀ ਮਾਤਭਾਸ਼ਾ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਲਈ ਹਰ ਸੰਭਵ ਯਤਨ ਕਰ ਰਹੇ ਹਨ। ਇਸ ਤਰ੍ਹਾਂ ਹੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਇੱਕ ਵਿਅਕਤੀ ਵੱਲੋਂ ਸਰਦ ਰੁੱਤ 'ਚ ਵਰਤੀਆਂ ਜਾਣ ਵਾਲੀਆਂ ਸ਼ਬਜੀਆਂ ਵੀ ਗੁਰਮੁਖੀ ਵਿੱਚ ਬੀਜ ਕੇ ਇੱਕ ਵੱਖਰੀ ਮਿਸਾਲ ਪੇਸ਼ ਕੀਤੀ ਹੈ। ਪੰਜਾਬੀ ਮਾਂ ਬੋਲੀ ਨੂੰ ਜਨੂੰਨ ਦੀ ਤਰ੍ਹਾਂ ਇਸ਼ਕ ਕਰਨ ਵਾਲੇ ਵਿਅਕਤੀ ਨੇ ਧਨੀਆਂ ਗੁਰਮੁਖੀ ਵਿਚ ਪੈਂਤੀ (ੳ ਅ) ਲਿਖ ਕੇ ਪੰਜਾਬੀ ਮਾਂ ਬੋਲੀ ਲਈ ਆਪਣਾ ਪਿਆਰ ਜਾਹਰ ਕੀਤਾ ਹੈ। ਪੰਜਾਬੀ ਜਾਗਰਣ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਜਵਾਹਰ ਨਵੋਦਿਆ ਲੋਹਰਾ ਦੇ ਪਿ੍ਰਖਿਆ ਇੰਚਾਰਜ਼ ਅਮਰੀਕ ਸਿੰਘ ਸ਼ੇਰ ਖਾਂ ਅਤੇ ਸਹਿਤਕਾਰ ਡਾ. ਰਾਜਵਿੰਦਰ ਸਿੰਘ ਰੌਂਤਾ ਨੇ ਕਿਹਾ ਕਿ ਸੂਬੇ ਵਿੱਚ ਪੰਜਾਬੀ ਮਾਂ ਬੋਲੀ ਨੂੰ ਸੁਰਜੀਤ ਰੱਖਣ ਲਈ ਵੱਖ-ਵੱਖ ਸੰਸਥਾਵਾਂ ਅਤੇ ਬੁੱਧੀਜੀਵ ਲੇਖਕਾਂ ਵੱਲੋਂ ਸਮੇਂ-ਸਮੇਂ 'ਤੇ ਪੰਜਾਬੀ ਮਾਂ ਬੋਲੀ ਪ੍ਰਤੀ ਵੱਖ ਵੱਖ ਵਿਸ਼ਿਆਂ 'ਤੇ ਸੈਮੀਨਾਰ ਕਰਵਾਏ ਜਾਂਦੇ ਹਨ। ਪਰ ਪਿਛਲੇ ਦਿਨੀ ਸੋਸ਼ਲ ਮੀਡੀਆ 'ਤੇ ਇੱਕ ਵਿਅਕਤੀ ਵੱਲੋਂ ਗੁਰਮੁਖੀ ਨੂੰ ਪਿਆਰ ਕਰਨ ਦੀ ਵੱਖਰੀ ਮਿਸ਼ਾਲ ਪੇਸ਼ ਕੀਤੀ ਹੈ। ਉਸ ਨੇ ਆਪਣੀ ਘਰ ਦੀ ਬਗੀਚੀ 'ਚ ਸਰਦ ਰੁੱਤ ਦੀਆਂ ਸ਼ਬਜੀਆਂ ਧਨੀਆਂ ਪੈਂਤੀ (ੳ ਅ) ਲਿਖ ਕੇ ਬੀਜ਼ੀ ਹੈ ਜਿਸ ਦੀ ਸੋਸ਼ਲ ਮੀਡੀਆ ਦੇ ਕਾਫੀ ਤਾਰੀਫ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਸਨਮਾਨਿਤ ਕਰਨ ਦੀ ਲੋੜ ਹੈ ਤਾਂ ਜੋ ਹੋਰ ਵੀ ਅਜਿਹੀ ਪਹਿਲ ਕਦਮੀ ਕਰ ਸਕਣ।