ਮਨਦੀਪ ਸਿੰਘ ਝਾਂਜੀ, ਬੱਧਨੀ ਕਲਾਂ

ਕਰੋਨਾ ਵਾਇਰਸ ਨੂੰ ਲੈ ਕੇ ਅਨੰਦ ਈਸ਼ਵਰ ਦਰਬਾਰ ਠਾਠ ਦੇ ਮੁਖੀ ਬੱਧਨੀ ਕਲਾਂ ਵਾਲੇ ਬਾਬਾ ਜੋਰਾ ਸਿੰਘ ਜੀ ਦੀ ਰਹਿਨੁਮਾਈ ਹੇਠ ਤੇ ਉਨਾਂ ਦੀ ਪ੍ਰਰੇਰਨਾ ਸਦਕਾ ਬਾਬਾ ਗੁਰਬਖਸ਼ ਸਿੰਘ , ਦਿੱਲੀ ਠਾਠ ਦੇ ਮੁੱਖ ਸੇਵਾਦਾਰ ਜਗਜੀਤ ਸਿੰਘ ਜੱਜੀ, ਗੁਰਸੇਵਕ ਸਿੰਘ ਉੱਭੀ, ਭਾਈ ਜਰਨੈਲ ਸਿੰਘ, ਭਾਈ ਸੁਰਜੀਤ ਸਿੰਘ ਵੱਲੋਂ ਬੱਧਨੀ ਕਲਾਂ ਦੇ ਥਾਣਾ ਮੁਖੀ ਨਵਪ੍ਰਰੀਤ ਸਿੰਘ ਦੀ ਹਾਜਰੀ 'ਚ ਕਸਬੇ ਦੇ ਲੋੜਵੰਦ ਕਰੀਬ 600 ਪਰਿਵਾਰਾਂ ਨੂੰ ਆਟਾ, ਖੰਡ, ਿਘਉ,ਦਾਲਾਂ, ਨਮਕ, ਮਿਰਚਾਂ, ਹਲਦੀ, ਤੇਲ, ਸਾਬਨ, ਆਲੂ ਆਦਿ ਰਾਸ਼ਨ ਦੇਣ ਦਾ ਵੱਡਾ ਉਪਰਾਲਾ ਕੀਤਾ ਗਿਆ। ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਣ ਮੌਕੇ ਬਾਬਾ ਗੁਰਬਖਸ਼ ਸਿੰਘ ਨੇ ਕਿਹਾ ਕਿ ਅਨੰਦ ਈਸ਼ਵਰ ਦਰਬਾਰ ਠਾਠ ਬੱਧਨੀ ਕਲਾਂ ਵੱਲੋਂ ਪਹਿਲਾਂ ਵੀ 300 ਦੇ ਕਰੀਬ ਪਰਿਵਾਰਾਂ ਨੂੰ ਰਾਸ਼ਨ ਦੀ ਵੰਡ ਕੀਤੀ ਜਾ ਚੁੱਕੀ ਹੈ। ਉਨਾਂ ਕਿਹਾ ਕਿ ਕਸਬੇ ਅੰਦਰ ਲੋੜਵੰਦ ਲੋਕਾਂ ਲਈ ਇਹ ਸੇਵਾਵਾਂ ਨਿਰੰਤਰ ਜਾਰੀ ਰੱਖੀਆਂ ਜਾਣਗੀਆਂ। ਉਨਾਂ ਦੱਸਿਆ ਕਿ ਪੰਜਾਬ ਅੰਦਰ ਜਿੰਨੀਆਂ ਵੀ ਅਨੰਦ ਈਸ਼ਵਰ ਦਰਬਾਰ ਦੀਆਂ ਠਾਠਾਂ ਹਨ ਉੱਥੇ ਵੀ ਸੇਵਾਦਰਾਂ ਵੱਲੋਂ ਲੋੜਵੰਦ ਲੋਕਾਂ ਨੂੰ ਰਾਸ਼ਨ ਵੰਡਿਆ ਜਾ ਰਿਹਾ ਹੈ ਅਤੇ ਇਸ ਤੋਂ ਇਲਾਵਾ ਦਿੱਲੀ 'ਚ ਸਥਿਤ ਠਾਠ ਦੇ ਸੇਵਾਦਾਰਾਂ ਵੱਲੋਂ ਲੋੜਵੰਦ ਲੋਕਾਂ ਦੀ ਹਰ ਤਰਾਂ ਨਾਲ ਮੱਦਦ ਕੀਤੀ ਜਾ ਰਹੀ ਹੈ। ਉਨਾਂ ਸਰਕਾਰ ਅਤੇ ਪ੍ਰਸ਼ਾਸ਼ਨ ਵੱਲੋਂ ਕਰੋਨਾ ਵਾਇਰਸ ਤੋਂ ਬਚਣ ਲਈ ਆ ਰਹੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਲੋਕਾਂ ਨੂੰ ਘਰਾਂ 'ਚ ਰਹਿਣ ਦੀ ਵੀ ਅਪੀਲ ਕੀਤੀ। ਇਸ ਮੌਕੇ ਪ੍ਰਧਾਨ ਬਲਦੇਵ ਸਿੰਘ ਧਾਲੀਵਾਲ, ਜੇ.ਈ ਰਜਿੰਦਰ ਸਿੰਘ, ਚਮਕੌਰ ਸਿੰਘ, ਧਰਮ ਸਿੰਘ, ਕਰਮਜੀਤ ਸਿੰਘ ਕਾਕਾ.ਆਦਿ ਤੋਂ ਇਲਾਵਾ ਅਨੰਦ ਈਸ਼ਵਰ ਦਰਬਾਰ ਦੇ ਸੇਵਾਦਾਰ ਤੇ ਪੁਲਸ ਮੁਲਾਜਮ ਹਾਜ਼ਰ ਸਨ।