ਕੈਪਸ਼ਨ : ਬਾਘਾ ਪੁਰਾਣਾ ਵਿਖੇ ਰਾਮ ਨੌਂਵੀਂ ਦੇ ਸ਼ੁੱਭ ਅਵਸਰ ਮੌਕੇ ਭਜਨ ਸੰਧਿਆ ਕਰਦੇ ਹੋਏ ਰਾਮ ਭਗਤ।

ਨੰਬਰ : 8 ਮੋਗਾ 17 ਪੀ

ਹਰਿੰਦਰ ਭੱਲਾ, ਬਾਘਾਪੁਰਾਣਾ : ਸ਼੍ਰੀ ਰਾਮ ਲੀਲਾ ਉਤਸਵ ਕਮੇਟੀ ਵੱਲੋਂ ਰਾਮ ਨੌਂਵੀਂ ਦਾ ਪਵਿੱਤਰ ਤਿਉਹਾਰ ਸ਼ਰਧਾ ਪੂਰਵਕ ਮਨਾਇਆ ਗਿਆ। ਇਸ ਮੌਕੇ ਇਕ ਭਜਨ ਸੰਧਿਆ ਦੇ ਪ੍ਰਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਪ੍ਰਭੂ ਰਾਮ ਪ੍ਰਰੇਮੀਆਂ ਨੇ ਭਰਵੀਂ ਹਾਜ਼ਰੀ ਲਗਵਾਈ। ਇਹ ਪ੍ਰਰੋਗਰਾਮ ਰਾਮ ਸ਼ਰਨਮ ਆਸ਼ਰਮ ਨੇੜੇ ਜੈਨ ਹਾਈ ਸਕੂਲ ਵਿਖੇ ਹੋਇਆ। ਰਾਮ ਲੀਲਾ ਕਮੇਟੀ ਦੇ ਪ੍ਰਧਾਨ ਰੋਸ਼ਨ ਲਾਲ ਰੋਸ਼ੀ ਨੇ ਕਿਹਾ ਕਿ ਅਸੀਂ ਹਰ ਸਾਲ ਰਾਮ ਨੌਂਵੀਂ ਦਾ ਤਿਉਹਾਰ ਮਨਾੳਂੁਦੇ ਹਾਂ। ਇਸ ਪ੍ਰਰੋਗਰਾਮ ਲਈ ਸੰਗਤਾਂ 'ਚ ਭਾਰੀ ਉਤਸ਼ਾਹ ਪਾਇਆ ਜਾਂਦਾ ਹੈ। ਭਜਨ ਗਾਇਕ ਅਸ਼ਵਨੀ ਸ਼ਰਮਾ, ਰੋਸ਼ਨ ਲਾਲ ਰੋਸ਼ੀ ਅਤੇ ਵਿਪਨ ਬੱਤਰਾ ਨੇ ਭਗਵਾਨ ਸ਼੍ਰੀ ਰਾਮ ਦੇ ਭਜਨ ਗਾ ਕੇ ਸੰਗਤਾਂ ਨੂੰ ਮੰਤਰ ਮੁਗਧ ਕਰ ਦਿੱਤਾ। ਅਨੂੰ ਗੰੁਬਰ ਅਤੇ ਕਵਿਤਾ ਰਾਣੀ ਨੇ ਵੀ 'ਆਤੇ ਵੀ ਰਾਮ ਬੋਲੋ, ਜਾਤੇ ਵੀ ਰਾਮ ਬੋਲੋ ਭਜਨ ਗਾ ਕੇ ਸਮੁੱਚਾ ਵਾਤਾਵਰਣ ਰਾਮ ਰੰਗ ਵਿੱਚ ਰੰਗ ਦਿੱਤਾ। ਇਸ ਮੌਕੇ ਆਈਆਂ ਹੋਈਆਂ ਸੰਗਤਾਂ ਲਈ ਰਾਤਰੀ ਭੋਜ ਦਾ ਇੰਤਜਾਮ ਮੁਰਿਆਦਾ ਪੂਰਵਕ ਕੀਤਾ ਗਿਆ ਸੀ।

ਇਸ ਮੌਕੇ ਚੇਅਰਮੈਨ ਵੇਦ ਪ੍ਰਕਾਸ਼ ਤਨੇਜਾ, ਬੋਬੀ ਅੱਗਰਵਾਲ, ਦਵਿੰਦਰ ਚੀਕਾ, ਨਰੇਸ਼ ਜੈਦਕਾ, ਕੱਕੂ ਕੰਬੋਜ, ਰਾਕੇਸ਼ ਕੁਮਾਰ ਤੋਤਾ, ਪ੍ਰਸੰਨ ਕੁਮਾਰ, ਨਰਵੋਤਮ ਕੰਬੋਜ, ਚਤੁਰਭੁਜ ਜਿੰਦਲ, ਤੀਰਥ ਰਾਮ ਕੋਟਲੇ ਵਾਲੇ, ਦੀਪਾ ਸ਼ਾਹੀ, ਰਜਿੰਦਰ ਠੇਕੇਦਾਰ, ਤੀਰਥ ਰਾਮ ਗੰੁਬਰ ਆਦਿ ਆਗੂ ਹਾਜ਼ਰ ਸਨ।