ਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ : ਕੇਂਦਰ ਸਰਕਾਰ ਵੱਲੋਂ ਜਾਰੀ 'ਕੌਮੀ ਸਿੱਖਿਆ ਨੀਤੀ 2020' ਨੂੰ ਲਾਗੂ ਕਰਕੇ ਸਿੱਖਿਆ ਖੇਤਰ ਨੂੰ ਵੀ ਬਾਕੀ ਖੇਤਰਾਂ ਵਾਂਗ ਕਾਰਪੋਰੇਟਾਂ ਦੇ ਹਵਾਲੇ ਕੀਤਾ ਜਾ ਰਿਹਾ ਹੈ ਤੇ ਪੰਜਾਬ ਦੀ ਕੈਪਟਨ ਸਰਕਾਰ ਵੀ ਓਸੇ ਨੀਤੀ ਦੀਆਂ ਮੱਦਾਂ ਨੂੰ ਜ਼ੋਰ-ਸ਼ੋਰ ਨਾਲ ਲਾਗੂ ਕਰਦਿਆਂ ਮਾਰੂ ਤਬਾਦਲਾ ਨੀਤੀ ਲਿਆ ਕੇ ਲਾਗੂ ਕਰਕੇ ਪੋਸਟਾਂ ਦੀ ਵੱਡੇ ਪੱਧਰ 'ਤੇ ਕਟੌਤੀ ਕਰ ਰਹੀ ਹੈ। ਅਧਿਆਪਕਾਂ ਦੀ ਪ੍ਰਤੀਨਿਧ ਜੱਥੇਬੰਦੀ ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਜ਼ਿਲ੍ਹਾ ਇਕਾਈ ਮੋਗਾ ਦੇ ਪ੍ਰਧਾਨ ਅਮਨਦੀਪ ਮਟਵਾਣੀ, ਸਕੱਤਰ ਜਗਵੀਰਨ ਕੌਰ ਨੇ ਵਿਭਾਗ ਦੀ ਤਬਾਦਲਾ ਨੀਤੀ 'ਤੇ ਸੁਆਲ ਕਰਦਿਆਂ ਕਿਹਾ ਕਿ ਇਸ ਨੀਤੀ ਨਾਲ ਤਾਂ ਆਪਣੇ ਘਰਾਂ ਤੋਂ ਦੂਰ-ਦੁਰਾਡੇ ਸਟੇਸ਼ਨਾਂ 'ਤੇ ਬੈਠੇ ਆਪਣੇਂ ਪਿੱਤਰੀ ਜ਼ਿਲਿ੍ਹਆਂ ਵਿੱਚ ਵਾਪਸੀ ਦੀ ਉਡੀਕ ਕਰ ਰਹੇ ਅਧਿਆਪਕਾਂ ਦੀਆਂ ਸਮੱਸਿਆਵਾਂ ਵਿੱਚ ਹੋਰ ਇਜ਼ਾਫਾ ਹੋਵੇਗਾ। ਇਸ ਤੋਂ ਇਲਾਵਾ ਵਿਭਾਗ ਦੀਆਂ ਸੈਂਕੜੇ ਆਸਾਮੀਆਂ ਦਾ ਭੋਗ ਪੇ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀ ਅਫਸਰਸ਼ਾਹੀ ਨਿੱਜੀਕਰਨ ਦੀਆਂ, ਆਊਟ ਸੋਰਸਿੰਗ ਦੀਆਂ ਨੀਤੀਆਂ ਲਾਗੂ ਕਰਨ ਲਈ ਵੱਖ ਵੱਖ ਤਰ੍ਹਾਂ ਦੇ ਹੱਥਕੰਡੇ ਵਰਤ ਰਹੀ ਹੈ।

ਜਥੇਬੰਦੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਸੁਖਪਾਲਜੀਤ ਮੋਗਾ ਤੇ ਵਿੱਤ ਸਕੱਤਰ ਗੁਰਮੀਤ ਝੋਰੜਾਂ ਤੇ ਸਹਾਇਕ ਸਕੱਤਰ ਸੁਖਵਿੰਦਰ ਘੋਲੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਹਲੂਵਾਲੀਆ ਕਮੇਟੀ ਦੀਆਂ ਸਿਫਾਰਸ਼ਾਂ ਲਾਗੂ ਕਰਕੇ ਵੱਖ-ਵੱਖ ਵਿਭਾਗਾਂ ਦੀ ਆਕਾਰ-ਘਟਾਈ ਕੀਤੀ ਜਾ ਰਹੀ ਹੈ। ਪੰਜਾਬ ਵਿੱਚੋਂ ਵੱਖ-ਵੱਖ ਵਿਭਾਗਾਂ ਦੀਆਂ ਲੱਗਭਗ 60000 ਅਸਾਮੀਆਂ ਨੁੰ ਬੇਲੋੜੀਆਂ ਦੱਸ ਕੇ ਖਤਮ ਕੀਤਾ ਜਾ ਚੁੱਕਾ ਹੈ। ਸਿੱਖਿਆ ਵਿਭਾਗ ਦੀ ਬੇਲਗਾਮ ਅਫਸਰਸ਼ਾਹੀ ਵਂਲੋਂ ਸਕੂਲ ਵਿੱਚ ਖੌਫਜਦਾ ਮਹੌਲ ਸਿਰਜਿਆ ਜਾ ਰਿਹਾ ਹੈ। ਸਾਰਾ ਸਾਲ ਅਧਿਆਪਕਾਂ ਨੂੰ ਬੇਲੋੜੇ ਟੈਸਟਾਂ ਵਿੱਚ ਉਲਝਾਇਆ ਜਾ ਰਿਹਾ ਹੈ। ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੰਨਜੂਰਸ਼ੁਦਾ ਪੋਸਟਾਂ ਸਕੂਲਾਂ ਵਿੱਚ ਵਾਪਸ ਨਾ ਕੀਤੀਆਂ ਗਈਆਂ, ਪੀਟੀਆਈ ਅਧਿਆਪਕਾਂ ਨੂੰ ਸਕੂਲਾਂ ਵਿੱਚ ਵਾਪਿਸ ਨਾ ਭੇਜਿਆ ਗਿਆ ਅਤੇ ਤਬਾਦਲੇ ਲਈ ਸਕੂਲਾਂ ਵਿੱਚ ਖਾਲੀ ਪੋਸਟਾਂ ਈ-ਪੰਜਾਬ ਪੋਰਟਲ 'ਤੇ ਨਾ ਦਿਖਾਇਆ ਗਿਆ ਤਾਂ ਜਥੇਬੰਦੀ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਖਿਲਾਫ਼ ਤਿੱਖਾ ਸੰਘਰਸ਼ ਵਿੱਢੇਗੀ। ਰੈਲੀ ਉਪਰੰਤ ਡੀਈਓ ਮੋਗਾ ਨੂੰ ਮੰਗ ਪੱਤਰ ਦੇਣ ਲਈ ਸੈਂਕੜੇ ਅਧਿਆਪਕ ਗਏ ਪਰ ਡੀਸੀ ਦਫਤਰ ਕੰਪਲੈਕਸ ਨੂੰ ਬੰਦ ਕਰ ਦਿੱਤਾ ਗਿਆ। ਇਸਤੋਂ ਉਪਰੰਤ ਡਿਪਟੀ ਡੀਈਓ ਸੈਕੰਡਰੀ ਮੋਗਾ ਨੇ ਆ ਕੇ ਮੰਗ ਪੱਤਰ ਪ੍ਰਰਾਪਤ ਕੀਤਾ।

ਇਸ ਸਮੇਂ ਜ਼ਿਲ੍ਹਾ ਕਮੇਟੀ ਮੈਂਬਰਜ ਮਧੂ ਬਾਲਾ, ਅਮਨਦੀਪ ਮਾਛੀਕੇ, ਅਮਰਦੀਪ ਬੁੱਟਰ, ਸਵਰਨਦਾਸ ਧਰਮਕੋਟ, ਪ੍ਰਰੇਮ ਸਿੰਘ, ਜਗਦੇਵ ਮਹਿਣਾ, ਹਰਪਿੰਦਰ ਿਢੱਲੋਂ, ਦੀਪਕ ਮਿੱਤਲ ਤੇ ਗੁਰਸ਼ਰਨ ਸਿੰਘ, ਅਮਰਜੀਤ ਪੱਤੋ, ਰਾਜਵੰਤ ਘੋਲੀਆ, ਪੈਨਸ਼ਨਰਜ ਐਸੋਸੀਏਸਨ ਵੱਲੋਂ ਪ੍ਰਰੇਮ ਕੁਮਾਰ , ਲਾਇਬਰੇਰੀ/ ਐੱਸਐੱਲ ਯੂਨੀਅਨ ਵੱਲੋਂ ਬਲਜੀਤ ਸੇਖਾ, ਫਿਜੀਕਲ ਐਜੂਕੇਸ਼ਨ ਐਂਡ ਸਪੋਰਟਸ ਐਸੋਸੀਏਸ਼ਨ ਵੱਲੋਂ ਇੰਦਰਪਾਲ ਸਿੰਘ ਿਢੱਲੋਂ, ਬਲਦੇਵ ਸਿੰਘ, ਕਰਮਜੀਤ ਸਿੰਘ, ਜਸਵਿੰਦਰ ਸਿੰਘ, ਕਰਮਜੀਤ ਸਿੰਘ, ਬਲਵਿੰਦਰ ਬੈਂਸ, ਅਰਵਿੰਦਰ ਸਿੰਘ ਪੱਤੋ, ਈਟੀਯੂ ਆਗੂ ਸੁਰਿੰਦਰ ਸ਼ਰਮਾ, ਗੁਰਪ੍ਰਰੀਤ ਸਿੰਘ, ਰਿਆਜ ਮੁਹੰਮਦ, ਰੁਪਿੰਦਰ ਸਿੰਘ ਹੋਰ ਅਧਿਆਪਕ ਆਗੂ ਚਮਕੌਰ ਬਾਘੇਵਾਲੀਆ, ਦਿਲਬਾਗ ਸਿੰਘ ਬਰਾੜ , ਸ਼ਵਿੰਦਰਪਾਲ ਕੌਰ, ਹਰਜੀਤ ਕੌਰ, ਜਸਪਾਲ ਕੌਰ, ਰਾਜਵਿੰਦਰ ਕੌਰ, ਪਰਮਜੀਤ ਕੌਰ ਆਦਿ ਹਾਜ਼ਰ ਸਨ।