ਹਲਕਾਅ ਨਾਲ ਸਬੰਧਤ ਤੇ ਬਚਾਅ ਲਈ ਵੀਡੀਓ ਰਾਹੀਂ ਵੀ ਕੀਤਾ ਜਾਗਰੂਕ

ਕੈਪਸ਼ਨ : ਸਿਵਲ ਹਸਪਤਾਲ 'ਚ ਮਨਾਏ ਗਏ ਵਿਸ਼ਵ ਰੈਬੀਜ਼ ਦਿਵਸ ਮੌਕੇ ਜਾਣਕਾਰੀ ਸਾਂਝੀ ਕਰਦੇ ਡਾਕਟਰ ਸਹਿਬਾਨ ਤੇ ਹਾਜਰ ਵਿਦਿਆਰਥੀ।

ਨੰਬਰ 28 ਮੋਗਾ 15 ਪੀ

ਲਖਵੀਰ ਸਿੰਘ, ਮੋਗਾ : ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਹੁਕਮਾਂ ਅਨੁਸਾਰ ਨੈਸ਼ਨਲ ਰੈਬੀਜ਼ ਕੰਟਰੋਲ ਪ੍ਰੋਗਰਾਮ ਦੇ ਤਹਿਤ ਜ਼ਿਲ੍ਹੇ ਅੰਦਰ ਵਿਸ਼ਵ ਰੈਬੀਜ਼ ਦਿਵਸ ਮਨਾਇਆ ਗਿਆ। ਇਸ ਮੌਕੇ ਇੱਕ ਜਾਗਰੂਕਤਾ ਸੈਮੀਨਾਰ ਵੀ ਕਰਵਾਇਆ ਗਿਆ। ਇਸ ਸੈਮੀਨਾਰ 'ਚ ਸਿਵਲ ਸਰਜਨ ਮੋਗਾ ਡਾ. ਹਰਿੰਦਰ ਪਾਲ ਸਿੰਘ ਨੇ ਵਿਸ਼ੇਸ ਤੌਰ 'ਤੇ ਸ਼ਿਰਕਤ ਕੀਤੀ ਅਤੇ ਪ੍ਰੋਗਰਾਮ ਸਬੰਧੀ ਵਿਚਾਰ ਰੱਖਦੇ ਹੋਏ ਉਨ੍ਹਾਂ ਨੇ ਕਿਹਾ ਕਿ ਬਲਾਕ ਪੱਧਰ ਤੋਂ ਲੈ ਕੇ ਜ਼ਿਲ੍ਹਾ ਪੱਧਰ ਤੱਕ ਹਰ ਜਗ੍ਹਾ ਤੇ ਰੈਬਿਜ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਗਰੂਕਤਾ ਬੈਨਰ ਅਤੇ ਪੈਫਲਿਟ ਵੀ ਵੰਡੇ ਗਏ ਹਨ ਹੈ।

ਉਨ੍ਹਾਂ ਜਾਣਾਕਰੀ ਸਾਂਝੇ ਕਰਦਿਆਂ ਕਿਹਾ ਕਿ ਕੁੱਤੇ ਦੇ ਕੱਟੇ ਨੂੰ ਅਣਦੇਖਾ ਨਾ ਕਰੋ ਇਹ ਜਾਨਲੇਵਾ ਵੀ ਹੋ ਸਕਦਾ ਹੈ। ਇਸ ਦਾ ਤਰੁੰਤ ਡਾਕਟਰੀ ਇਲਾਜ ਕਰਵਾਓ। ਰੈਬੀਜ਼ ਘਾਤਕ ਰੋਗ ਹੈ, ਪਰ ਇਸ ਤੋਂ ਆਸਾਨੀ ਨਾਲ ਬਚਾਅ ਕੀਤਾ ਜਾ ਸਕਦਾ ਹੈ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਮੋਗਾ ਡਾ. ਅਰਵਿੰਦਰ ਪਾਲ ਸਿੰਘ ਗਿੱਲ ਨੇ ਕਿਹਾ ਕਿ ਘਰਾ ਵਿੱਚ ਰੱਖੇ ਪਾਲਤੂ ਜਾਨਵਰਾਂ ਦਾ ਵੈਟਨਰੀ ਹਸਪਤਾਲਾਂ ਤੋ ਟੀਕਾਕਰਨ ਹੋਣਾ ਅਤੀ ਜ਼ਰੂਰੀ ਹੈ ਅਤੇ ਬੱਚਿਆ ਦਾ ਖਾਸ ਕਰਕੇ ਧਿਆਨ ਰੱਖਣ ਦੀ ਜਰੂਰਤ ਹੈ। ਜੇਕਰ ਕੋਈ ਕੁੱਤਾ ਜਾਂ ਹੋਰ ਜਾਨਵਰ ਕੱਟ ਜਾਵੇ ਤਾਂ ਟੀਕਾਰਨ ਕਰਵਾਉਣ ਤੋਂ ਪ੍ਰਹੇਜ਼ ਨਹੀ ਕਰਨਾ ਚਾਹੀਦਾ। ਇਸ ਮੌਕੇ ਤੇ ਜਾਗਰੂਕਤਾ ਬੈਨਰ ਰਲੀਜ ਕਰਨ ਸਮੇਂ ਡਾ. ਅਰਵਿੰਦਰ ਪਾਲ ਸਿੰਘ ਗਿੱਲ ਡੀ. ਐਮਸੀ., ਡਾ ਜ਼ਸਵੰਤ ਸਿੰਘ ਸਹਾਇਕ ਸਿਵਲ ਸਰਜਨ, ਡਾ ਨਰੇਸ਼ ਆਮਲਾ ਏਪਡੀਮੋਲੋਜਿਸਟ, ਅੰਮਿ੍ਰਤ ਸ਼ਰਮਾਂ ਅਤੇ ਡਾ ਸ਼ਾਮ ਲਾਲ ਥਾਪਰ ਨਰਸਿੰਗ ਸਕੂਲ , ਸਰਕਾਰੀ ਨਰਸਿੰਗ ਸਕੂਲ ਦੇ ਵਿਦਿਆਰਥੀ ਅਤੇ ਨਰਸਿੰਗ ਕਾਲਜ ਆਫ ਬਾਬੇ ਕੇ ਦੇ ਵਿਦਿਆਰਥੀਆਂ ਨੇ ਵੀ ਭਾਗ ਲਿਆ।