- ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਬਾਣੀ ਦੇ ਫਲਸਫੇ ਉਪਰ ਚੱਲਣਾ ਸਮੇਂ ਦੀ ਲੋੜ

ਸਤਨਾਮ ਸਿੰਘ ਘਾਰੂ, ਧਰਮਕੋਟ : ਪੂਰੀ ਕਾਇਨਾਤ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਦੇ ਰੰਗ ਵਿਚ ਰੰਗੀ ਹੋਈ ਹੈ। ਹਰ ਪਾਸੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਬਾਣੀ ਦੀ ਰਸਭਿੰਨੀ ਤੇ ਮਨ ਨੂੰ ਮੋਹ ਲੈਣ ਵਾਲੀ ਅਵਾਜ਼ ਜਦ ਕੰਨਾਂ ਵਿਚ ਪੈਂਦੀ ਹੈ ਤਾਂ ਧਰਤੀ ਉਪਰ ਸਵਰਗ ਹੀ ਅਨੁਭਵ ਹੁੰਦਾ ਹੈ। ਮਨ ਜਦ ਫਿਰ ਵਾਪਿਸ ਇਸ ਜਗਤ ਜਲੰਦੇ ਵਿਚ ਪਹੁੰਚਦਾ ਹੈ ਤਾਂ ਸਮਾਜ ਵਿਚ ਫੈਲੀਆਂ ਬੁਰਾਈਆਂ, ਲਗਾਤਾਰ ਗਿਰ ਰਹੀਆਂ ਕਦਰਾਂ ਕੀਮਤਾਂ ਅਤੇ ਪੰਜਾ ਵਕਾਰਾਂ ਕਾਮ, ਕ੍ਰੋਧ, ਲੋਭ, ਮੋਹ, ਹੰਗਾਰ ਵਿਚ ਫਸੀਆਂ ਆਤਮਾਵਾਂ ਨੂੰ ਦੇਖ ਬਾਬੇ ਨਾਨਕ ਅੱਗੇ ਅਰਦਾਸ ਨਿਕਲਦੀ ਹੈ ਕਿ ਵਾਹਿਗੁਰੂ ਬਖਸ਼ ਲੈ। ਅੱਜ ਲੋੜ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਬਾਣੀ ਦੇ ਮਹਾਨ ਫਲਸਫੇ ਉਪਰ ਚੱਲਣ ਦੀ। ਇਸ ਸਬੰਧੀ ਕੁਝ ਜਗਿਆਸੂਆਂ ਨੇ 'ਪੰਜਾਬੀ ਜਾਗਰਣ' ਨਾਲ ਵਿਸੇਸ਼ ਗੱਲਬਾਤ ਕੀਤੀ।

--

ਗੁਰਬਾਣੀ ਉਪਰ ਅਟੱਲ ਵਿਸ਼ਵਾਸ ਦੀ ਲੋੜ : ਨਿਰਮਲ ਸਿੰਘ ਸਿੱਧੂ

ਕੈਪਸ਼ਨ-ਨਿਰਮਲ ਸਿੰਘ ਸਿੱਧੂ।

ਨੰਬਰ : 9 ਮੋਗਾ 4 ਪੀ

ਇਸ ਸਬੰਧੀ ਗੱਲਬਾਤ ਕਰਦੇ ਹੋਏ ਨਿਰਮਲ ਸਿੰਘ ਸਿੱਧੂ ਪ੍ਰਧਾਨ ਗੁਰਦੁਆਰਾ ਬਾਬਾ ਪੂਰਨ ਸਿੰਘ ਧਰਮਕੋਟ ਨੇ ਕਿਹਾ ਕਿ ਅੱਜ ਜ਼ਿਆਦਾਤਰ ਲੋਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲੋਂ ਵੱਧ ਡੇਰਿਆਂ ਅਤੇ ਪਾਖੰਡੀਆਂ ਉਪਰ ਵਿਸ਼ਵਾਸ ਕਰਦੇ ਹਨ, ਜਿਸ ਕਾਰਨ ਜਿੱਥੇ ਪਾਪਾਂ ਦੇ ਭਾਗੀ ਬਣਦੇ ਹਨ, ਉਥੇ ਉਨ੍ਹਾਂ ਦੀ ਮਾਨਸਿਕਤਾ ਵੀ ਇੰਨੀ ਗਿਰ ਜਾਂਦੀ ਹੈ ਕਿ ਉਹ ਬੁਰਾਈਆਂ ਕਰਨ ਦੇ ਆਦੀ ਹੋ ਜਾਂਦੇ ਹਨ।

--

ਗੁਰਬਾਣੀ ਸੱਚੇ ਮਾਰਗ ਦਾ ਰਾਹ ਦਸੇਰਾ : ਹਰਵਿੰਦਰ ਸਿੰਘ

ਕੈਪਸ਼ਨ-ਹਰਵਿੰਦਰ ਸਿੰਘ ਪੱਪੂ।

ਨੰਬਰ : 9 ਮੋਗਾ 5 ਪੀ

ਇਸ ਸਬੰਧੀ ਆਪਣੇ ਵਿਚਾਰ ਦਿੰਦੇ ਹੋਏ ਹਰਵਿੰਦਰ ਸਿੰਘ ਪੱਪੂ ਸਕੱਤਰ (ਰਿਟਾ.) ਮਾਰਕੀਟ ਕਮੇਟੀ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਇਕ ਇਕ ਅੱਖਰ ਮਨੁੱਖੀ ਲੁਕਾਈ ਲਈ ਸੱਚੇ ਮਾਰਗ ਉਪਰ ਚੱਲਣ ਦਾ ਰਾਹਦਸੇਰਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਆਓ ਗੁਰਬਾਣੀ ਸੰਗ ਜੁੜ ਕੇ ਆਪਣੇ ਜੀਵਨ ਨੂੰ ਸਫਲ ਕਰੀਏ ਤਾਂ ਜੋ ਸਮਾਜ ਦੇ ਵਿਸ਼ੇ-ਵਕਾਰਾਂ ਤੋਂ ਬਚ ਸਕੀਏ।

--

ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਅਪਣਾਉਣਾ ਸਮੇਂ ਦੀ ਲੋੜ : ਜੰਗੀਰ ਸਿੰਘ ਜੱਜ

ਕੈਪਸ਼ਨ-ਜੰਗੀਰ ਸਿੰਘ ਜੱਜ।

ਨੰਬਰ : 9 ਮੋਗਾ 6 ਪੀ

ਇਸ ਸਬੰਧੀ ਜੰਗੀਰ ਸਿੰਘ ਜੱਜ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਨੂੰ ਆਪਣੇ ਜੀਵਨ ਵਿਚ ਅਪਨਾਉਣਾ ਹਰ ਮਨੁੱਖ ਲਈ ਸਮੇਂ ਦੀ ਮੁੱਖ ਲੋੜ ਹੈ ਕਿਉਂਕਿ ਸਮਾਜ ਵਿਚ ਫੈਲੀਆਂ ਕੁਰੀਤੀਆਂ ਕਾਰਨ ਹਰ ਮਨੁੱਖ ਦਾ ਵਤੀਰਾ ਬਦਲ ਚੁੱਕਾ ਹੈ। ਇਹ ਵਤੀਰਾ ਗੁਰਬਾਣੀ ਦੇ ਪਾਠ ਅਤੇ ਗੁਰੂ ਨਾਨਕ ਦੇਵ ਜੀ ਫਲਸਫੇ ਨਾਲ ਹੀ ਜ਼ਿੰਦਗੀ ਵਿਚ ਆ ਸਕਦਾ ਹੈ।

--

ਨੌਜਵਾਨ ਨਸ਼ੇ ਦਾ ਤਿਆਗ ਕਰਨ : ਇਕਬਾਲ ਸਿੰਘ

ਕੈਪਸਨ-ਇਕਬਾਲ ਸਿੰਘ ਰਾਮਗੜ੍ਹ।

ਨੰਬਰ : 9 ਮੋਗਾ 7 ਪੀ

ਇਸ ਸਬੰਧੀ ਸਰਪੰਚ ਇਕਬਾਲ ਸਿੰਘ ਰਾਮਗੜ੍ਹ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਦਿਹਾੜੇ ਉਪਰ ਨਸ਼ੇ ਵਿਚ ਗ੍ਰਸਤ ਨੌਜਵਾਨ ਨਸ਼ੇ ਦਾ ਤਿਆਗ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਤੀ ਆਪਣੀ ਸ਼ਰਧਾ ਪ੍ਰਗਟ ਕਰਨ ਕਿਉਂਕਿ ਅੱਜ ਜੇਕਰ ਨੌਜਵਾਨੀ ਦਾ ਘਾਣ ਹੋ ਰਿਹਾ ਹੈ, ਉਸ ਦਾ ਸਭ ਤੋਂ ਵੱਡਾ ਕਾਰਨ ਨਸ਼ਾ ਹੈ ਤੇ ਗੁਰਬਾਣੀ ਦੇ ਸਿਧਾਤਾਂ ਤੋਂ ਦੂਰ ਜਾਣਾ ਹੈ। ਮਾਪੇ ਇਸ ਪ੍ਰਤੀ ਸੁਹਿਰਦ ਹੋਣ।

--

ਵਾਤਾਵਰਨ ਦੀ ਸੰਭਾਲ ਲਈ ਸੁਚੇਤ ਹੋਈਏ : ਕਾਰਜ ਸਿੰਘ

ਕੈਪਸ਼ਨ-ਸਰਪੰਚ ਕਾਰਜ ਸਿੰਘ ਢੋਲੇਵਾਲਾ।

ਨੰਬਰ : 9 ਮੋਗਾ 8 ਪੀ

ਇਸ ਸਬੰਧੀ ਸਰਪੰਚ ਕਾਰਜ ਸਿੰਘ ਢੋਲੇਵਾਲਾ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਬਾਣੀ 'ਪਵਣੁ ਗੁਰੂ ਪਾਣੀ ਪਿਤਾ, ਮਾਤਾ ਧਰਤਿ ਮਹਤੁ' ਦੇ ਅਨੁਸਾਰ ਸਾਨੂੰ ਹਵਾ, ਪਾਣੀ ਅਤੇ ਧਰਤੀ ਦੀ ਸ਼ੁੱਧਤਾ ਬਰਕਰਾਰ ਰੱਖਣ ਲਈ ਉਪਰਾਲੇ ਕਰਨੇ ਚਾਹੀਦੇ ਹਨ ਕਿਉਂਕਿ ਇਨ੍ਹਾਂ ਨਾਲ ਹੀ ਜੀਵਨ ਚੱਲਦਾ ਹੈ। ਜੇਕਰ ਵਾਤਾਵਰਨ ਹੀ ਸ਼ੁੱਧ ਨਹੀਂ ਹੋਵੇਗਾ ਤਾਂ ਮਨੁੱਖ ਨੂੰ ਬਿਮਾਰੀਆਂ ਦੇ ਨਾਲ ਨਾਲ ਵਿਸ਼ੇ-ਵਕਾਰਾਂ ਦੀ ਦੂਸ਼ਤਤਾ ਵੀ ਘੇਰ ਲਵੇਗੀ।

--

ਗੁਰੂ ਸਾਹਿਬ ਦੇ ਦੱਸੇ ਸੱਚ ਦੇ ਮਾਰਗ 'ਤੇ ਚੱਲੀਏ : ਡਾ. ਸਰਤਾਜ ਸਿੰਘ

ਕੈਪਸ਼ਨ-ਡਾ. ਸਰਤਾਜ ਸਿੰਘ।

ਨੰਬਰ : 9 ਮੋਗਾ 9 ਪੀ

ਇਸ ਸਬੰਧੀ ਡਾ. ਸਰਤਾਜ ਸਿੰਘ ਨੇ ਕਿਹਾ ਕਿ ਬੇਸ਼ੱਕ ਪੂਰੀ ਸਿੱਖ ਕੌਮ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਨਾਲ ਮਨਾ ਰਹੀ ਹੈ, ਉਸ ਦੇ ਨਾਲ ਹੀ ਸਾਰੀ ਸਿੱਖ ਕੌਮ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਜਪੋ, ਕਿਰਤ ਕਰੋ, ਵੰਡ ਕੇ ਛਕੋ ਵਰਗੇ ਮਹਾਨ ਫਸਲਫੇੇ ਨੂੰ ਆਪਣੀ ਜ਼ਿੰਦਗੀ ਵਿਚ ਅਪਣਾਉਣ ਦੀ ਲੋੜ ਹੈ। ਅੱਜ ਵੀ ਜਾਤ-ਪਾਤ ਦੇ ਨਾਮ ਉਪਰ ਇਕ ਦੂਸਰੇ ਨੂੰ ਦੁਰਕਾਰਿਆ ਜਾ ਰਿਹਾ ਹੈ, ਇਕ ਦੂਸਰੇ ਦਾ ਹੱਕ ਖੋਹ ਕੇ ਮਾਇਆ ਇਕੱਠੀ ਕੀਤੀ ਜਾ ਰਹੀ।

--

ਗੁਰਪੁਰਬ ਨੂੰ ਲੈ ਕੇ ਸੰਗਤਾਂ ਵਿਚ ਭਾਰੀ ਉਤਸ਼ਾਹ : ਹਰਪ੍ਰੀਤ ਸਿੰਘ ਸ਼ਾਰੇਵਾਲਾ

ਕੈਪਸ਼ਨ-ਹਰਪ੍ਰੀਤ ਸਿੰਘ ਸ਼ੇਰੇਵਾਲਾ।

ਨੰਬਰ : 9 ਮੋਗਾ 10 ਪੀ

ਇਸ ਸਬੰਧੀ ਗੱਲਬਾਤ ਕਰਦੇ ਹੋਏ ਸਰਪੰਚ ਹਰਪ੍ਰੀਤ ਸਿੰਘ ਸੇਰੇਵਾਲਾ ਨੇ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਜਾਂ ਭਾਰਤ ਵਿਚ ਰਹਿ ਰਹੇ ਸਿੱਖਾਂ ਵਿਚ ਸ਼੍ਰੀ ਗੁਰੂ ਨਾਨਕ ਦੇਵ ਦੇ 550 ਸਾਲਾਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼ਰਧਾ ਤੇ ਉਤਸ਼ਾਹ ਹੈ, ਉਸੇ ਤਰ੍ਹਾਂ ਵਿਦੇਸ਼ ਦੀ ਧਰਤੀ ਉਪਰ ਰਹਿ ਰਹੇ ਸਿੱਖਾਂ ਵਿਚ ਵੀ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਅਸੀਂ ਬਹੁਤ ਖੁਸ਼ਕਿਸਮਤ ਹਾਂ ਕਿ ਸਾਡੀ ਜ਼ਿੰਦਗੀ ਵਿਚ ਇਹ ਦਿਹਾੜਾ ਆਇਆ ਹੈ।