ਹਰਿੰਦਰ ਭੱਲਾ, ਬਾਘਾਪੁਰਾਣਾ : ਪਿੰਡ ਰੋਡੇ ਦੇ ਇਕ ਨੌਜਵਾਨ ਮਨੀਲਾ ਵਿਖੇ ਸ਼ੱਕੀ ਹਲਾਤਾਂ 'ਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਨੌਜਵਾਨ ਸਤਿਨਾਮ ਸਿੰਘ (28) ਪੁੱਤਰ ਗੁਰਦੇਵ ਸਿੰਘ ਵਾਸੀ ਰੋਡੇ ਪਿਛਲੇ 14-15 ਸਾਲ ਤੋਂ ਮਨੀਲਾ ਵਿਖੇ ਰਹਿ ਰਿਹਾ ਸੀ। ਸਤਿਨਾਮ ਸਿੰਘ ਦਾ ਪਿਛਲੇ ਸਾਲ ਦੀ ਵਿਆਹ ਹੋਇਆ ਸੀ। ਵਿਆਹ ਕਰਵਾਉਣ ਉਪਰੰਤ ਉਹ ਮੁੜ ਮਨੀਲਾ ਚਲਾ ਗਿਆ ਸੀ। ਪਿੰਡ ਵਾਲਿਆਂ ਨੇ ਦੱਸਿਆ ਕਿ ਸਤਿਨਾਮ ਸਿੰਘ ਦੀ ਮਿ੫ਤਕ ਦੇਹ 3-4 ਦਿਨਾਂ ਤਕ ਭਾਰਤ ਪੁੱਜੇਗੀ, ਜਿਸ ਤੋਂ ਬਾਅਦ ਉਸ ਦਾ ਸਸਕਾਰ ਕੀਤਾ ਜਾਵੇਗਾ।