ਮਨਪ੫ੀਤ ਸਿੰਘ ਮੱਲੇਆਣਾ/ਵਕੀਲ ਮਹਿਰੋਂ, ਮੋਗਾ : ਪਨਬੱਸ ਕੰਟਰੈਕੰਟ ਵਰਕਰ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਸੀਆਈਟੀਡੀ ਤੇ ਭਰਾਰਤੀ ਜੱਥੇਬੰਦੀਆਂ ਵੱਲੋਂ ਸਰਕਾਰ ਪ੫ਤੀ ਰੋਸ ਪ੫ਗਟ ਕਰਦਿਆਂ ਬੱਸ ਸਟੈਂਡ ਵਿਖੇ ਦੋ ਦਿਨ ਮੁਕੰਮਲ ਹੜਤਾਲ ਕਰਕੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ। ਇਸ ਮੌਕੇ ਪਨਬੱਸ ਦੇ ਡਿਪੂ ਪ੫ਧਾਨ ਲਖਵੀਰ ਸਿੰਘ ਿਢਲੱਵਾਂ ਅਤੇ ਸੂਬੇ ਦੇ ਹੈਡ ਕੈਸੀਅਰ ਬਲਜਿੰਦਰ ਸਿੰਘ ਵੱਲੋਂ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਦੀ ਠੇਕੇਦਾਰੀ ਸਿਸਟਿਮ ਵਾਲੀ ਨੀਤੀ ਪ੫ਤੀ ਬੋਲਦਿਆਂ ਕਿਹਾ ਕਿ ਇਸ ਸਮੇਂ ਸਰਕਾਰਾਂ ਵੱਲੋਂ ਸਾਡੀਆਂ ਆਰਥਿਕ ਮੰਗਾਂ ਪ੫ਤੀ ਧਿਆਨ ਨਹੀਂ ਦਿੱਤਾ ਜਾ ਰਿਹਾ । ਬੁਲਾਰਿਆਂ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਸੂਬਾ ਬਾਡੀ ਦੀ ਮੀਟਿੰਗ ਵਿੱਚ ਅਹਿਮ ਫੈਂਸਲਾ ਲੈਂਦਿਆਂ ਇਸ ਤੋਂ ਵੀ ਸਖਤ ਐਕਸ਼ਨ ਕਰਨ ਬਾਰੇ ਵਿਚਾਰਾਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਰਕਾਰੀ ਵਿਭਾਗਾਂ ਦਾ ਅੰਨੇਵਾਹ ਨਿਜੀਕਰਨ ਹੋ ਰਿਹਾ ਹੈ। ਸੀਬੀਆਈ ਵਿਦਿਅਕ ਸੰਸਥਾਵਾਂ ਅਤੇ ਨਿਆਂ ਪ੫ਣਾਲੀ ਵਿੱਚ ਕੇਂਦਰ ਦਖ਼ਲ ਅੰਦਾਜੀ ਕਰ ਰਹੀ ਹੈ। ਕੇਂਦਰ ਦੇ ਵਾਅਦੇ ਮੁਤਾਬਕ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਨਹੀਂ ਕਰ ਰਹੀ। ਜਿਸ ਦੇ ਸਿੱਟੇ ਵਜੋਂ ਅੰਨਦਾਤਾ ਖੁਦਕਸੀਆਂ ਕਰਨ ਲਈ ਮਜਬੂਰ ਹੈ। ਸਰਕਾਰਾਂ ਸਿਹਤ ਤੇ ਸਿੱਖਿਆ ਦੀ ਗਰੰਟੀ ਤੋਂ ਭੱਜ ਰਹੀਆਂ ਹਨ। ਉਨ੍ਹਾਂ ਪਲੈਨ ਸ਼ਕੀਮਾਂ ਤੇ ਰੈਗੂਰਲ ਨਿਯਮ ਲਾਗੂ ਕਰਕੇ ਭਰਤੀ ਕਰਨ ਦੀ ਮੰਗ ਕੀਤੀ ਹੈ। ਇਸ ਸਮੇਂ ਪਨਬੱਸ ਦੇ ਸੂਬਾ ਵਿੱਤ ਸਕੱਤਰ ਬਲਜਿੰਦਰ ਸਿੰਘ ਨੇ ਕਿਹਾ ਕਿ ਸਰਕਾਰਾਂ ਤਾਂ ਉਚਤਮ ਅਦਾਲਤ ਦੇ ਫੈਸਲੇ ਵੀ ਲਾਗੂ ਨਹੀਂ ਕਰ ਰਹੀਆਂ ਜਿਸ ਵਿੱਚ ਸਾਫ ਕਿਹਾ ਕਿ ਬਰਾਬਰ ਕੰਮ ਬਦਲੇ ਬਰਾਬਰ ਤਨਖਾਹ ਦਿੰਤੀ ਜਾਵੇ। ਇਸ ਸਮੇਂ ਹੋਰਨਾਂ ਤੋਂ ਇਲਾਵਾ ਪਨਬੱਸ ਯੂਨੀਅਨ ਦੇ ਕਨਵੀਨਰ ਸੁਖਵਿੰਦਰ ਸਿੰਘ, ਜ਼ਿਲ੍ਹਾ ਪ੫ਧਾਨ ਲਘਵੀਰ ਸਿੰਘ, ਜਨਰਲ ਸਕੱਤਰ ਗੁਰਪ੫ੀਤ ਸਿੰਘ, ਸੀਨੀਅਰ ਮੀਤ ਪ੫ਧਾਨ ਬਚਿੱਤਰ ਸਿੰਘ, ਚੈਅਰਮੈਂਨ ਸੂਬਾ ਸਿੰਘ, ਮੈਡੀਕਲ ਰੀਪਰੰਜਨਟੇਦਿਵ ਆਗੂ ਪ੫ੀਤ ਦੇਵ ਸੋਢੀ, ਪੈਨਸਨ ਆਗੂ ਜੀਤਾ ਸਿੰਘ, ਨਾਰੇਗਾ ਕਿਸਾਨ ਆਗੂ ਦਿਆਲ ਸਿੰਘ, ਅਮਰਜੀਤ ਬਸਤੀ ਫੈਡਰੇਸਨ ਵਿਗਿਆਨਕ ਆਗੂ ਗੁਰਜੀਤ ਮੱਲੀ ਬਲਰਾਮ ਠਾਕਰ, ਸੁਖਦੇਵ ਸਿੰਘ, ਕੁੱਲਹਿੰਦ ਖੇਤ ਮਜਦੂਰ ਯੂਨੀਅਨ ਦੇ ਆਗੂ ਅਮਰਜੀਤ ਸਿੰਘ ਕੜਿਆਲ, ਮਨਰੇਗਾ ਆਗੂ ਅੰਗਰੇਜ ਸਿੰਘ, ਗੁਰਦੇਵ ਸਿੰਘ ਆਦਿ ਆਗੂ ਹਾਜ਼ਰ ਸਨ।

ਪੰਜਾਬ ਭਰ ਦੇ 12 ਡਿਪੂਆਂ 'ਚ ਹੋਇਆ 1 ਕਰੋੜ 60 ਲੱਖ ਦਾ ਨੁਕਸਾਨ

ਪੰਜਾਬ ਭਰ ਵਿੱਚ ਪਨਬੱਸ ਦੇ 12 ਡਿਪੂ ਦੀਆ ਬੱਸਾਂ ਦੀ ਮੁਕੰਮਲ ਹੜਤਾਲ ਹੋਣ ਕਾਰਨ ਜਿੱਥੇ ਆਮ ਯਾਤਰੀ ਤਾਂ ਪ੫ੇਸ਼ਾਨ ਹੋਏ ਹੀ ਹਨ ਉੱਥੇ ਪੰਜਾਬ ਦੇ ਖਜਾਨੇ 'ਤੇ ਵੀ ਭਾਰੀ ਬੋਝ ਪਿਆ ਹੈ। ਇਸ ਦੋ ਦਿਨਾਂ ਕੀਤੀ ਪੱਨਬੱਸ ਵੱਲੋਂ ਹੜਤਾਲ ਕਾਰਨ ਪੰਜਾਬ ਨੰੂ ਤਕਰੀਬਨ 1 ਕਰੋੜ 60 ਲੱਖ ਰੂਪਏ ਦਾ ਘਾਟਾ ਝੱਲਣਾ ਪੈ ਰਿਹਾ ਹੈ।

ਪ੫ਾਇਵੇਟ ਬੱਸਾਂ ਵਾਲਿਆਂ ਦੀ ਰਹੀ ਚਾਂਦੀ

ਪੰਜਾਬ ਭਰ ਦੇ ਪਨਬੱਸ ਮੁਲਾਜ਼ਮਾਂ ਵੱਲੋਂ 12 ਡਿਪੂਆਂ ਤੇ ਕੀਤੀ ਦੋ ਦਿਨਾਂ ਹੜਤਾਲ ਨਾਲ ਪੰਜਾਬ ਸਰਕਾਰ ਦੇ ਖਜਾਨੇ ਨੰੂ ਜਿੱਥੇ ਘਾਟਾ ਪਿਆ ਹੈ। ਉਥੇ ਨਿੱਜੀ ਬੱਸਾਂ ਵਾਲਿਆਂ ਦੀ ਪੰਜਾਬ ਭਰ ਵਿੱਚ ਖੂਬ ਚਾਂਦੀ ਰਹੀ।

ਕਰਮਚਾਰੀਆਂ ਦੀਆਂ ਕੀ ਹਨ ਮੰਗਾਂ

ਪਨਬੱਸ ਅੰਦਰ ਕੰਮ ਕਤਦੇ ਕਰਮਚਾਰੀਆਂ ਨੂੰ ਬਿਨਾਂ ਸ਼ਰਤ ਰੋਡਵੇਜ ਵਿੱਚ ਪੱਕਾ ਕੀਤਾ ਜਾਵੇ, ਸੁਪਰੀਮ ਕੋਰਟ ਦਾ ਫੈਸਲਾ 20,10,16 ਲਾਗੂ ਕਰਕੇ ਤਨਖਾਹ ਵਿੱਚ ਵਾਧਾ ਕੀਤਾ ਜਾਵੇ, ਪਨਬੱਸ ਵਿੱਚ ਕੰਮ ਕਰਦੇ ਕਰਮਚਾਰੀਆਂ ਤੇ ਲਗਾਈਆਂ ਨਜਾਇਜ ਕੰਡੀਸਨਾਂ ਮੁੱਡ ਤੋਂ ਰੱਦ ਕਰਕੇ ਵਰਕਰਾਂ ਨੂੰ ਤਰੂੰਤ ਡਿਉਟੀ ਤੇ ਲਗਾਇਆ ਜਾਵੇ, ਪਨਬੱਸ ਵਿੱਚ ਕੰਮ ਕਰਦੇ ਵਰਕਰਾਂ ਦੀ ਮੌਤ ਹੋ ਜਾਂਦੀ ਹੈ ਤਾਂ ਦੱਸ ਲੱਖ ਰੁਪਏ ਮਾਲੀ ਮੱਦਦ ਦਿੱਤੀ ਜਾਵੇ ਤੇ ਉਸ ਦੇ ਪਰੀਵਾਰ ਦੇ ਇੱਕ ਮੈਂਬਰ ਨੂੰ ਨੋਕਰੀ ਦਿੱਤੀ ਜਾਵੇ। ਪਨਬੱਸ ਅੰਦਰ ਚੱਲ ਰਹੀਆਂ ਕਿਲੋਮੀਟਰ ਸਕੀਮਾਂ ਬੱਸਾਂ ਦੇ ਕਿਲੋਮੀਟਰ ਘਟਾਏ ਜਾਂਣ ਪਨਬੱਸ ਦੇ ਵਰਕਰਾਂ ਤੇ ਪੰਜਾਬ ਰੋਡਵੇਜ ਵਾਲੇ ਸਾਰੇ ਕਾਨੂੰਨ ਲਾਗੂ ਕੀਤੇ ਜਾਣ।

ਹੜਤਾਲ ਕਾਰਨ ਸਵਾਰੀਆਂ ਹੋਈਆਂ ਪਰੇਸ਼ਾਨ

ਦੋ ਦਿਨਾਂ ਦੀ ਹੜਤਾਲ ਤੇ ਪਿੰਡਾਂ ਅਤੇ ਦੂਰ ਦੂਰਾਡੇ ਜਾਣ ਵਾਲੀਆਂ ਸਵਾਰੀਆਂ ਨੂੰ ਬੱਸ ਸਟੈਂਡ ਦੇ ਬਾਹਰ ਬੱਸਾਂ ਦੀ ਉਡੀਕ ਵਿੱਚ ਦੇਖੀਆਂ ਗਈਆਂ ਸਨ। ਜਿਸ ਤੇ ੋਸਵਾਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਹਾਮਣਾ ਕਰਨਾ ਪਿਆ।