ਕਾਕਾ ਰਾਮੂੰਵਾਲਾ, ਚੜਿੱਕ : ਐੱਸਐੱਮਓ ਬਲਾਕ ਢੁੱਡੀਕੇ ਡਾ. ਸੁਰਿੰਦਰ ਸਿੰਘ ਝੱਮਟ ਦੀ ਯੋਗ ਅਗਵਾਈ ਹੇਠ ਸਬ ਸੈਂਟਰ ਰਾਮੂੰਵਾਲਾ ਨਵਾਂ ਵਿਖੇ ਡਾ. ਸਿਮਰਪਾਲ ਸਿੰਘ ਦੀ ਹਾਜ਼ਰੀ 'ਚ ਜਨ ਅਰੋਗਿਆ ਕਮੇਟੀ ਗਠਿਤ ਕੀਤੀ ਗਈ। ਕਮਿਊਨਿਟੀ ਹੈਲਥ ਅਫਸਰ ਰਮਨਦੀਪ ਕੌਰ ਬਹੋਨਾ ਨੇ ਕਮੇਟੀ ਦੇ ਕੰਮਾਂ ਬਾਰੇ ਚਾਨਣਾ ਪਾਇਆ।

ਇਸ ਮੌਕੇ ਡਾ. ਸਿਮਰਪਾਲ ਸਿੰਘ ਨੇ ਰਾਸ਼ਟਰੀ ਬਾਲ ਸਵਾਸਥ ਪੋ੍ਗਰਾਮ ਸਬੰਧੀ ਦੱਸਿਆ ਕਿ ਅਠਾਰਾਂ ਸਾਲ ਤਕ ਦੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਬੱਚਿਆਂ ਦਾ ਦਿਲ ਦੇ ਰੋਗਾਂ ਸਮੇਤ ਕਈ ਗੰਭੀਰ ਬਿਮਾਰੀਆਂ ਦਾ ਮਹਿੰਗਾ ਇਲਾਜ ਬਿਲਕੁਲ ਮੁਫ਼ਤ ਕਰਵਾਇਆ ਜਾਂਦਾ ਹੈ, ਦੇ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਦੀ ਪਿੰਡ ਦੇ ਮੋਹਤਵਰਾਂ ਨੂੰ ਅਪੀਲ ਕੀਤੀ। ਸੈਂਟਰ ਇੰਚਾਰਜ ਕਿਰਨਦੀਪ ਕੌਰ ਰਾਮੂੰਵਾਲਾ ਨਵਾਂ ਨੇ ਡਾ. ਸਿਮਰਪਾਲ ਸਿੰਘ ਤੇ ਪਿੰਡ ਦੇ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਏਐੱਨਐੱਮ ਕਿਰਨਦੀਪ ਕੌਰ, ਸੀਐੱਚਓ ਰਮਨਦੀਪ ਕੌਰ, ਸਰਪੰਚ ਕੰਚਨ ਕੌਰ, ਚਮਕੌਰ ਸਿੰਘ ਜੀਓਜੀ, ਨੰਬਰਦਾਰ ਗੁਰਮੀਤ ਸਿੰਘ ਕਾਕਾ, ਆਂਗਨਵਾੜੀ ਵਰਕਰ ਸਮਨਦੀਪ ਕੌਰ ਤੇ ਆਸ਼ਾ ਵਰਕਰਾਂ ਅਰਵਿੰਦਰ ਕੌਰ, ਕੁਲਵਿੰਦਰ ਕੌਰ ਰਾਮੂੰਵਾਲਾ ਨਵਾਂ, ਸੁਮਨਜੀਤ ਕੌਰ ਤੇ ਜਸਪ੍ਰਰੀਤ ਕੌਰ ਰਾਮੂੰਵਾਲਾ ਕਲਾਂ, ਜਸਵਿੰਦਰ ਕੌਰ ਹਰਚੋਕਾ ਕਮੇਟੀ ਮੈਂਬਰ ਚੁਣੇ ਗਏ।