ਪਵਨ ਗਰਗ, ਬਾਘਾਪੁਰਾਣਾ

ਮਾਨਯੋਗ ਡਿਪਟੀ ਕਮਿਸ਼ਨਰ ਮੋਗਾ ਹਰੀਸ਼ ਨਈਅਰ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਭਾਸ਼ ਚੰਦਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਬਾਘਾ ਪੁਰਾਣਾ ਬਲਾਕ ਦੇ ਪਿੰਡ ਲੰਡੇ ਕੇ ਵਿਖੇ ਗ੍ਰਾਮ ਰੁਜ਼ਗਾਰ ਸਹਾਇਕ ਹਰਕ੍ਰਿਸ਼ਨ ਸਿੰਘ ਨੇ ਸਰਪੰਚ ਗੁਰਪ੍ਰਰੀਤ ਸਿੰਘ ਅਤੇ ਪੰਚਾਂ ਦੀ ਅਗਵਾਈ ਵਿੱਚ ਪਿੰਡ ਵਾਸੀਆਂ ਅਤੇ ਮਗਨਰੇਗਾ ਕਾਮਿਆਂ ਨਾਲ ਇੱਕ ਜਾਗਰੂਕਤਾ ਮੀਟਿੰਗ ਦਾ ਅਯੋਜਨ ਕੀਤਾ ਗਿਆ। ਇਸ ਸਮੇਂ ਉਨਾਂ੍ਹ ਹਾਜ਼ਰੀਨ ਨੂੰ ਦੱਸਿਆ ਕਿ ਭਵਿੱਖ ਵਿੱਚ ਮਗਨਰੇਗਾ ਤਹਿਤ ਹੋਣ ਵਾਲੇ ਸਾਰੇ ਵਿਕਾਸ ਕਾਰਜ ਜੀ.ਆਈ.ਐਸ.(ਜੀਓਗ੍ਰਾਫਿਕ ਇਨਫਾਰਮੇਸ਼ਨ ਸਿਸਟਮ) ਰਾਹੀਂ ਹੋਣਗੇ। ਉਨਾਂ੍ਹ ਪਿੰਡ ਵਾਸੀਆਂ ਨੂੰ ਇਸ ਜੀ.ਆਈ.ਐਸ ਸਿਸਟਮ ਬਾਰੇ ਵਿਸਥਾਰ ਨਾਲ ਜਾਣੂੰ ਕਰਵਾਇਆ ਅਤੇ ਦੱਸਿਆ ਕਿ ਜੀ.ਆਈ.ਐਸ ਦਾ ਮੁੱਖ ਮੰਤਵ ਵਿਕਾਸ ਕਾਰਜਾਂ ਨੂੰ ਪਾਰਦਰਸ਼ਤਾ ਢੰਗ ਨਾਲ ਕਰਵਾਉਣਾ ਅਤੇ ਨੇਪਰੇ ਚੜਾਉਣਾ ਹੈ। ਉਨਾਂ੍ਹ ਦੱਸਿਆ ਕਿ ਇਹ ਜੀ.ਆਈ.ਐਸ ਜੀਓਗ੍ਰਾਫਿਕ ਅਤੇ ਇਨਫਾਰਮੇਸ਼ਨ ਸਿਸਟਮ ਦੇ ਸੁਮੇਲ ਨਾਲ ਬਣਿਆ ਹੋਇਆ ਸਿਸਟਮ ਹੈ, ਜਿਸ ਤਹਿਤ ਜੀਓਗ੍ਰਾਫਿਕ ਧਰਤੀ ਦੀ ਸਹੀ ਲੋਕੇਸ਼ਨ ਅਤੇ ਇਨਫਰਮੇਸ਼ਨ ਵਿੱਚ ਉਸ ਲੋਕੇਸ਼ਨ ਉਪਰ ਹੋਣ ਵਾਲੇ ਵਿਕਾਸ ਕਾਰਜ ਸ਼ਾਮਿਲ ਹੋਣਗੇ। ਕਹਿਣ ਦਾ ਭਾਵ ਹੈ ਕਿ ਵਿਕਾਸ ਕਾਰਜਾਂ ਦਾ ਕੰਪਿਊਟਰੀਕਰਨ ਹੋ ਜਾਵੇਗਾ ਜਿਸ ਤਹਿਤ ਆਮ ਲੋਕ ਵੀ ਆਪਣੇ ਮੋਬਾਇਲ ਜਾਂ ਕੰਪਿਊਟਰ ਜਰੀਏ ਮਗਨਰੇਗਾ ਤਹਿਤ ਹੋ ਚੁੱਕੇ ਅਤੇ ਹੋਣ ਵਾਲੇ ਵਿਕਾਸ ਕਾਰਜਾਂ ਨੂੰ ਵੇਖ ਸਕਣਗੇ। ਹਰਕ੍ਰਿਸ਼ਨ ਸਿੰਘ ਨੇ ਦਸਿਆ ਕਿ ਇਸ ਸਿਸਟਮ ਨਾਲ ਨਰੇਗਾ ਤਹਿਤ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਨੂੰ ਹੋਰ ਵੀ ਪਾਰਦਰਸ਼ਤਾ ਅਤੇ ਸ਼ੁੱਧਤਾ ਨਾਲ ਨੇਪਰੇ ਚਾੜੇ ਜਾ ਸਕਣਗੇ। ਮੀਟਿੰਗ ਵਿੱਚ ਪਿੰਡ ਵਾਸੀਆਂ ਨਾਲ ਵਿਕਾਸ ਕਾਰਜਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ।