ਕੈਪਸ਼ਨ : ਬਾਘਾਪੁਰਾਣਾ ਵਿਖੇ ਰੋਸ ਧਰਨੇ ਨੂੰ ਸੰਬੋਧਨ ਕਰਦਾ ਹੋਇਆ ਯੂਨੀਅਨ ਆਗੂ।

ਨੰਬਰ : 7 ਮੋਗਾ 40 ਪੀ

ਪੰਜਾਬੀ ਜਾਗਰਣ ਕੇਂਦਰ, ਬਾਘਾਪੁਰਾਣਾ : ਰੈਵੀਨਿਊ ਪਟਵਾਰ ਯੂਨੀਅਨ ਤਹਿਸੀਲ ਬਾਘਾਪੁਰਾਣਾ ਵੱਲੋਂ ਤਹਿਸੀਲ ਪ੍ਰਧਾਨ ਸੁਖਬੀਰ ਸਿੰਘ ਦੀ ਪ੍ਰਧਾਨਗੀ ਹੇਠ ਰੋਸ ਧਰਨਾ ਦਿੱਤਾ ਗਿਆ। ਜਿਸ 'ਚ ਪਟਵਾਰ ਯੂਨੀਅਨ ਦੀਆਂ ਮੰਗਾਂ ਪੂਰੀਆਂ ਕਰਨ ਲਈ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ।

ਇਸ ਮੌਕੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਟਵਾਰੀਆਂ 'ਚ ਜੂਨੀਅਰ/ਸੀਨੀਅਰ ਸਕੇਲ ਕਾਰਨ ਤਨਖਾਹ ਵਿੱਚ ਆਏ ਫਰਕ ਨੂੰ ਇੱਕਸਾਰ ਕੀਤਾ ਜਾਵੇ। 7-ਪਟਵਾਰੀਆ ਪਿੱਛੇ ਇੱਕ ਕਾਨੂੰਨਗੋ ਦੀ ਮੰਗ ਮਨਜੂਰ ਹੋਣ ਦੇ ਬਾਵਜੂਦ ਵੀ ਲਾਗੂ ਨਾ ਕੀਤੀ ਹੋਣ ਕਰਕੇ ਇਹ ਮੰਗ ਪੂਰੀ ਕੀਤੀ ਜਾਵੇ। ਕੰਪਿਊਟਰ ਦਾ ਕੰਮ ਪੰਜਾਬ ਪੱਧਰ 'ਤੇ ਪਟਵਾਰੀਆਂ ਹਵਾਲੇ ਕੀਤਾ ਜਾਵੇ। ਪਟਵਾਰੀਆਂ ਦੀ ਨਵੀਂ ਭਰਤੀ ਜਲਦੀ ਤੋਂ ਜਲਦੀ ਕੀਤੀ ਜਾਵੇ।

ਨਵੇਂ ਪਟਵਾਰੀਆਂ ਦੀ ਟ੍ਰੇਨਿੰਗ ਪੀਰੀਅਡ ਨੂੰ ਪਰਖ ਕਾਲ ਵਿੱਚ ਸ਼ਾਮਲ ਕਰਦੇ ਹੋਏ ਉਨ੍ਹਾਂ ਦਾ ਪਰਖਕਾਲ ਦਾ ਸਮਾਂ 2 ਸਾਲ ਦਾ ਕੀਤਾ ਜਾਵੇ। ਨਵੀਆਂ ਬਣੀਆਂ ਤਹਿਸੀਲਾਂ ਵਿੱਚ ਦਫਤਰ ਕਾਨੂੰਨਗੋ, ਸਹਾਇਕ ਦਫਤਰ ਕਾਨੂੰਨਗੋ, ਖੇਵਟ ਸਟਾਫ ਦੀਆਂ ਪੋਸਟਾਂ ਨੂੰ ਮਨਜੂਰੀ ਦਿੱਤੀ ਜਾਵੇ। ਮਿਤੀ 01 ਜਨਵਰੀ 2004 ਤੋਂ ਮਗਰੋਂ ਭਰਤੀ ਪਟਵਾਰੀਆ ਲਈ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ। ਪਟਵਾਰੀਆਂ ਦੇ ਬੈਠਣ ਲਈ ਵਰਕ ਸਟੇਸ਼ਨ ਸਮੇਤ ਸਹੂਲਤਾਂ ਦਿੱਤੀਆਂ ਜਾਣ। ਪੰਜਾਬ ਭਰ ਵਿੱਚ ਏ.ਐੱਸ.ਐੱਮ ਅਤੇ ਡੀ.ਐੱਸ.ਐੱਮ ਨੂੰ ਇੱਕ ਨੀਤੀ ਤਹਿਤ ਬਦਲੀ ਯੋਗ ਕੀਤਾ ਜਾਵੇ। ਪੁਲਿਸ ਕੇਸਾਂ ਵਿੱਚ ਕੋਈ ਵੀ ਕਾਰਵਾਈ ਬਿਨਾਂ ਵਿਭਾਗੀ ਪੜਤਾਲ ਤੋਂ ਨਾ ਕੀਤੀ ਜਾਵੇ।

ਪਟਵਾਰੀਆਂ ਦੀ ਸਿਲੈਕਸ਼ਨ ਹੋਣ ਉਪਰੰਤ ਹੀ ਉਹਨਾਂ ਨੂੰ ਤਹਿਸੀਲਦਾਰ ਅਤੇ ਨੈਬ ਤਹਿਸੀਲਦਾਰ ਦੀ ਤਰਜ ਤੇ ਉਮੀਦਵਾਰ ਮੰਨਿਆ ਜਾਵੇ। ਪਟਵਾਰੀਆਂ ਨੂੰ ਰੋਜ਼ਾਨਾ ਦੇ ਸਰਕਾਰੀ ਕੰਮਾਂ ਲਈ ਦਫਤਰ ਤਹਿਸੀਲ, ਜ਼ਿਲ੍ਹਾ ਦਫਤਰ ਅਤੇ ਵੱਖ-ਵੱਖ ਅਦਾਲਤਾਂ ਵਿੱਚ ਜਾਣਾ ਪੈਂਦਾ ਹੈ, ਜਿਸ ਕਰਕੇ ਪੰਜਾਬ ਭਰ ਵਿੱਚ ਪਟਵਾਰੀਆਂ ਦਾ ਟੋਲ ਪਲਾਜ਼ਾ ਮਾਫ ਕੀਤਾ ਜਾਵੇ।

ਇਸ ਮੌਕੇ ਸੁਖਬੀਰ ਸਿੰਘ ਪ੍ਰਧਾਨ, ਜਗਸੀਰ ਸਿੰਘ ਜਰਨਲ ਸਕੱਤਰ, ਰਾਜਦੀਪ ਸਿੰਘ ਖਜ਼ਾਨਚੀ, ਹਰਬੰਸ ਸਿੰਘ, ਚਮਕੌਰ ਸਿੰਘ, ਗੁਰਚਰਨ ਸਿੰਘ, ਗੁਰਮੇਲ ਸਿੰਘ, ਗੁਰਦੇਵ ਸਿੰਘ, ਅਵਤਾਰ ਸਿੰਘ, ਰਣਜੀਤ ਸਿੰਘ, ਪ੍ਰਭਜੋਤ ਕੌਰ, ਨਿਰਮਲ ਸਿੰਘ, ਰਜਿੰਦਰ ਸਿੰਘ, ਰਜੀਵ ਸਿੰਘ, ਹਰਮਨਦੀਪ ਸਿੰਘ, ਮਨਪ੍ਰਰੀਤ ਸਿੰਘ, ਭੂਸ਼ਣ ਕੁਮਾਰ, ਦਰਸ਼ਨ ਸਿੰਘ ਹਮੀਰਗੜ੍ਹ ਆਦਿ ਹਾਜਰ ਸਨ।