- ਮਾਨ ਸਮਰੱਥਕਾਂ ਨੇ ਸ਼ਹਿਰ 'ਚ ਨਾਅਰੇਬਾਜ਼ੀ ਦੌਰਾਨ ਕੀਤਾ ਰੋਸ ਮਾਰਚ

- ਵੱਖ-ਵੱਖ ਜੱਥੇਬੰਦੀਆਂ ਮਾਰਚ 'ਚ ਹੋਈਆਂ ਸਾਮਲ

- ਪੁਲਿਸ ਨੇ ਕੀਤੇ ਸਖ਼ਤ ਸੁਰੱਖਿਆ ਪ੍ਰਬੰਧ...

- ਕੇਂਦਰ ਦੀ ਮੋਦੀ ਸਰਕਾਰ ਘੱਟ ਗਿਣਤੀਆਂ ਨੰੂ ਦਬਾਉਣ ਲਈ ਲਿਆ ਰਹੀ ਹੈ ਅਜਿਹੇ ਕਾਨੂੰਨ : ਮੱਲ੍ਹਾ

ਕੈਪਸ਼ਨ : ਮੋਗਾ ਵਿਖੇ ਪੰਜਾਬ ਬੰਦ ਦੀ ਕਾਲ ਦੌਰਾਨ ਸ਼ਹਿਰ 'ਚ ਰੋਸ ਮਾਰਚ ਕਰਨ ਸਮੇਂ ਭਾਈ ਮਨਜੀਤ ਸਿੰੰਘ ਮੱਲ੍ਹਾ ਤੇ ਵੱਖ-ਵੱਖ ਜੱਥੇਬਦੀਆਂ ਦੇ ਆਗੂ।

ਨੰਬਰ : 25 ਮੋਗਾ 8 ਪੀ

ਕੈਪਸ਼ਨ : ਮੋਗਾ ਦੇ ਜੋਗਿੰਦਰ ਸਿੰਘ ਚੌਕ 'ਚ ਤਾਇਨਾਤ ਪੁਲਿਸ ਕਰਮੀ।

ਨੰਬਰ : 25 ਮੋਗਾ 9 ਪੀ

ਮਨਪ੍ਰਰੀਤ ਸਿੰਘ ਮੱਲੇਆਣਾ/ਵਕੀਲ ਮਹਿਰੋਂ, ਮੋਗਾ : 25 ਜਨਵਰੀ ਨੂੰ ਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ ਲਾਗੂ ਕੀਤੇ ਸੀਏਏ, ਐਨਆਰਪੀ, ਐਨਆਰਸੀ ਕਾਨੂੰਨ ਦੇ ਵਿਰੋਧ ਬੰਦ ਦੀ ਕਾਲ ਨੂੰ ਮੋਗਾ ਸ਼ਹਿਰ ਵਿੱਚ ਬੰਦ ਦਾ ਹੁੰਗਾਰਾ ਭਾਵੇਂ ਨਹੀਂ ਮਿਲਿਆ ਪਰ ਮਾਨ ਸਮੱਰਥਕਾਂ ਅਤੇ ਵੱਖ ਵੱਖ ਜੱਥੇਬੰਦੀਆਂ ਵੱਲੋਂ ਸ਼ਨਿਚਰਵਾਰ ਨੂੰ ਸਵੇਰੇ ਮੋਗਾ ਦੇ ਜੋਗਿੰਦਰ ਸਿੰਘ ਚੌਕ 'ਚ ਇਕੱਠੇ ਹੋ ਕਿ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚ ਰੋਸ ਮਾਰਚ ਦੌਰਾਨ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਕਰਨ ਦੀ ਅਪੀਲ ਕਰਦਿਆਂ ਕੇਂਦਰ ਸਰਕਾਰ ਨੂੰ ਘੱਟ ਗਿਣਤੀਆਂ ਦੀ ਆਵਾਜ਼ ਨੂੰ ਦਬਾਉਣ ਵਾਲੀ ਮਾੜੀ ਸਰਕਾਰ ਦੱਸਿਆ। ਇਸ ਰੋਸ ਮਾਰਚ ਦੀ ਅਗਵਾਈ ਕਰ ਰਹੇ ਸੂਬਾ ਆਗੂ ਮਨਜੀਤ ਸਿੰਘ ਮੱਲ੍ਹਾ, ਸ਼ਹਿਰੀ ਪ੍ਰਧਾਨ ਬਲਰਾਜ ਸਿੰਘ, ਸੂਬਾ ਆਗੂ ਬਲਦੇਵ ਸਿੰਘ ਗਗੜਾ ਨੇ ਕਿਹਾ ਕਿ ਕੇਂਦਰ ਸਰਕਾਰ ਘੱਟ ਗਿਣਤੀਆਂ ਨੂੰ ਦਬਾਉਣ ਲਈ ਜਾਨਬੁੱਝ ਕੇ ਅਜਿਹੇ ਕਾਨੂੰਨ ਲਿਆ ਰਹੀ ਹੈ ਉਨ੍ਹਾਂ ਕਿਹਾ ਕਿਹਾ ਕਿ ਮੋਦੀ ਸਰਕਾਰ ਚਾਹੁੰਦੀ ਹੀ ਨਹੀਂ ਕਿ ਦੇਸ਼ ਅੰਦਰ ਆਪਸੀ ਭਾਈਚਾਰਕ ਸਾਂਝ ਬਰਕਰਾਰ ਰਹੇ। ਉਨ੍ਹਾਂ ਰੋਸ ਮਾਰਚ ਦੌਰਾਨ ਕਿਹਾ ਕਿ ਸਿੱਖ, ਹਿੰਦੂ ਤੇ ਮੁਸਲਮ ਭਾਈਚਾਰੇ ਨੂੰ ਇੱਕ ਮੰਚ 'ਤੇ ਇਕੱਠੇ ਹੋ ਕੇ ਇਨ੍ਹਾਂ ਵੰਡ ਪਾਊ ਫਿਰਕੂ ਤਾਕਤਾਂ ਨੂੰ ਮੂੰਹ ਤੋੜਵਾਂ ਜਵਾਬ ਦੇਣਾ ਚਾਹੀਦਾ ਹੈ ਤਾਂ ਜੋ ਮੋਦੀ ਸਾਹ ਦੇ ਮਣਸੂਬਿਆਂ ਨੂੰ ਨਾਕਾਮਯਾਬ ਕੀਤਾ ਜਾ ਸਕੇ। ਸੂਬਾ ਆਗੂ ਮਨਜੀਤ ਸਿੰਘ ਮੱਲ੍ਹਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਸੂਬੇ ਨੰੂ ਹਿੰਦੂ ਰਾਸ਼ਟਰ ਬਨਾਉਣਾ ਚਾਹੁੰਦੀ ਹੈ ਅਸੀ ਪੰਜਾਬ ਨੂੰ ਹਿੰਦੂ ਰਾਸ਼ਟਰ ਦਾ ਹਿੱਸਾ ਨਹੀਂ ਬਣਨ ਦੇਵਾਂਗੇ। ਇਸ ਲਈ ਅਸੀਂ ਸ਼ਹਿਰ 'ਚ ਸਮੂਹ ਭਾਈਚਾਰੇ ਦੇ ਲੋਕਾਂ ਨੂੰ ਸ਼ਾਂਤਮਈ ਤਰੀਕੇ ਨਾਲ ਮੋਦੀ ਸਰਕਾਰ ਦੇ ਹਿੰਦੂ ਰਾਸ਼ਟਰ ਦੇ ਏਜੰਡੇ ਵਿਰੁੱਧ ਪੰਜਾਬ ਬੰਦ ਦੇ ਸੱਦੇ ਤਹਿਤ ਮੋਗਾ ਸ਼ਹਿਰ ਨੂੰ ਬੰਦ ਕਰਨ ਦੀ ਅਪੀਲ ਕਰ ਰਹੇ ਹਾਂ। ਇਸ ਮੌਕੇ ਰੋਸ ਮਾਰਚ ਦੌਰਾਨ ਉਨ੍ਹਾਂ ਅਪੀਲ ਕਰਦਿਆਂ ਦੁਕਾਨਦਾਰਾਂ ਨੂੰ ਦੁਕਾਨਾਂ ਅਤੇ ਬਾਜ਼ਾਰ ਬੰਦ ਰੱਖਣ ਦੀ ਅਪੀਲ ਵੀ ਕੀਤੀ। ਇਸ ਮੌਕੇ ਜਗਜੀਤ ਸਿੰਘ, ਪ੍ਰਰੀਤਮ ਸ਼ਿੰਘ, ਪੱਪੂ ਖਾਨ, ਲਸਕਾਰ ਸਿੰਘ ਖੋਸਾ, ਸੰਦੀਪ ਕੌਰ, ਬਲੌਰ ਸਿੰਘ ਰੌਂਤਾ ਤੋਂ ਇਲਾਵਾ ਵੱਖ-ਵੱਖ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।