ਕੈਪਸ਼ਨ-ਪਿੰਡ ਭਿੰਡਰ ਕਲਾਂ ਵਿਖੇ ਭਾਰਤੀ ਕਿਸਾਨ ਯੂਨੀਅਨ ਜੱਥੇਬੰਦੀ ਦੇ ਆਗੂ ਪੰਜਾਬ ਸਰਕਾਰ ਦਾ ਪੁਤਲਾ ਫੂਕਦੇ ਹੋਏ।

ਨੰਬਰ : 5 ਮੋਗਾ 27 ਪੀ

ਨਛੱਤਰ ਸਿੰਘ ਭੱਟੀ, ਕਿਸ਼ਨਪੁਰਾ ਕਲਾਂ : ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਤੋਂ ਪਹਿਲਾਂ ਬਲਾਕ ਧਰਮਕੋਟ ਦੀ ਮੀਟਿੰਗ ਬਲਾਕ ਪ੍ਰਧਾਨ ਗੁਰਦੇਵ ਸਿੰਘ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਆਗੂਆਂ ਨੇ ਆਪਣੇ ਸੰਬੋਧਨ ਦੌਰਾਨ ਮਨਜੀਤ ਧਨੇਰ ਨੂੰ ਹੋਈ ਨਾਜਾਇਜ਼ ਸਜ਼ਾ ਜੋ ਅਦਾਲਤ ਵੱਲੋਂ ਬਹਾਲ ਰੱਖੀ ਗਈ ਹੈ, ਦੇ ਮੁੱਦੇ 'ਤੇ ਵਿਸਥਾਰ ਪੂਰਵਕ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਬਲਾਤਕਾਰ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਾਸਤੇ ਸੰਘਰਸ਼ ਕਰਨਾ ਪਾਪ ਹੈ ਤਾਂ ਇਹ ਪਾਪ ਸਾਡੀ ਜੱਥੇਬੰਦੀ ਵਾਰ ਵਾਰ ਕਰਦੀ ਰਹੇਗੀ। ਉਨ੍ਹਾਂ ਅੱਗੇ ਕਿਹਾ ਕਿ ਕਿਸਾਨਾਂ ਦੀਆਂ ਕਰਜ਼ੇ ਸਮੇਤ ਹੋਰ ਭਖਦੀਆਂ ਮੰਗਾਂ ਨੂੰ ਅਜੇ ਦੋ ਨੰਬਰ ਕੀਤਾ ਹੋਇਆ ਹੈ ਵਿਸਾਰੀਆਂ ਨਹੀਂ। 7 ਤਾਰੀਕ ਨੂੰ ਹਾਜ਼ਾਰਾਂ ਦੀ ਗਿਣਤੀ ਵਿੱਚ ਸਾਡੀਆਂ ਮਾਵਾਂ ਭੈਣਾਂ ਧਰਨੇ ਵਿੱਚ ਸ਼ਾਮਲ ਹੋਣਗੀਆਂ ਅਤੇ ਆਉਣ ਵਾਲੇ ਦਿਨਾਂ ਵਿੱਚ ਨਸ਼ੇ ਖਾਸਕਰ ਚਿੱਟੇ ਤੇ ਅਵਾਰਾ ਪਸ਼ੂਆਂ ਦੇ ਮੁੱਦੇ 'ਤੇ ਲੋਕ ਲਹਿਰ ਬਣਾ ਕੇ ਚਿੱਟੇ ਦੀ ਜੜ੍ਹ ਤੱਕ ਪਹੁੰਚ ਕੇ ਇਸਦੀ ਜੜ੍ਹ ਵੱਢੀ ਜਾਵੇਗੀ ਅਤੇ ਪਿੰਡਾਂ 'ਚੋਂ ਕਿਸਾਨਾਂ ਮਜਦੂਰਾਂ ਦੇ ਵੱਡੇ ਕਾਫਲੇ ਬਰਨਾਲਾ ਜੇਲ੍ਹ ਅੱਗੇ ਚੱਲ ਰਹੇ ਧਰਨੇ ਵਿੱਚ ਸ਼ਾਮਲ ਹੋਣਗੇ। ਇਸ ਮੌਕੇ 'ਤੇ ਜ਼ਿਲ੍ਹਾ ਪੱਧਰੀ ਆਗੂ ਗੁਰਮੀਤ ਕਿਸ਼ਨਪੁਰਾ ਨੇ ਕਿਹਾ ਕਿ ਜਿਹੜੇ ਪਿੰਡਾਂ ਵਿੱਚ ਗੜੇਮਾਰੀ ਹੋਈ ਹੈ ਉਹਨਾਂ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਸਰਕਾਰ ਪੀੜਤ ਕਿਸਾਨਾਂ ਨੂੰ ਯੋਗ ਮੁਆਵਜਾ ਦੇਵੇ।

ਇਸ ਮੌਕੇ 'ਤੇ ਮੁਖਤਿਆਰ ਸਿੰਘ, ਜੰਗੀਰ ਸਿੰਘ, ਜੰਗ ਸਿੰਘ ਕਾਮਰੇਡ, ਕੁਲਦੀਪ ਸਿੰਘ ਵਹਿਣੀਵਾਲ, ਨਿਰਮਲ ਸਿੰਘ ਵਰ੍ਹੇ, ਿਛੰਦਾ ਸਿੰਘ, ਬਚਨ ਸਿੰਘ, ਮਹਿੰਦਰ ਸਿੰਘ, ਦਰਸ਼ਨ ਸਿੰਘ, ਨਛੱਤਰ ਸਿੰਘ, ਹਰਜੀਤ ਸਿੰਘ, ਜਗਸੀਰ ਸਿੰਘ, ਜਗਤਾਰ ਸਿੰਘ ਤੋਂ ਇਲਾਵਾ ਸਰਗਰਮ ਮੈਂਬਰ ਹਾਜ਼ਰ ਸਨ।