ਲਖਵੀਰ ਸਿੰਘ, ਮੋਗਾ : ਭਾਰਤੀ ਕਿਸਾਨ ਯੂਨੀਅਨ ਯਾਂਤੀਕਾਰੀ ਪੰਜਾਬ ਜ਼ਿਲ੍ਹਾ ਮੋਗਾ ਵੱਲੋਂ ਮੁਕੰਮਲ ਕਰਜ਼ਾ ਅਤੇ ਨਸ਼ਾ ਮੁਕਤੀ ਦੀਆਂ ਮੰਗਾਂ ਨੂੰ ਲੈ ਕੇ ਡੀਸੀ ਦਫਤਰ ਮੂਹਰੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਧਰਨੇ ਉਪਰੰਤ ਮੰਗਾਂ/ਸਮੱਸਿਆਵਾਂ ਦੇ ਹੱਲ ਲਈ ਡਿਪਟੀ ਕਮਿਸ਼ਨਰ ਮੋਗਾ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਦਿੱਤਾ ਗਿਆ।

ਧਰਨੇ ਨੂੰ ਸੰਬੋਧਨ ਕਰਦਿਆਂ ਯਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੫ਧਾਨ ਟਹਿਲ ਸਿੰਘ ਝੰਡੇਆਣਾ ਨੇ ਕਿਹਾ ਕਿ ਇਹ ਧਰਨਾ ਤਿੰਨ ਮੁੱਖ ਮੰਗਾਂ ਨੂੰ ਲੈ ਕੇ ਲਗਾਇਆ ਗਿਆ ਹੈ। ਉਹਨਾਂ ਦੀ ਪਹਿਲੀ ਮੰਗ ਹੈ ਕਿ ਪੰਜਾਬ ਵਿੱਚ ਵਗਦੇ ਨਸ਼ਿਆਂ ਦੇ ਦਰਿਆ ਨੰੂ ਠੱਲ ਪਾਈ ਜਾਵੇ। ਇਹ ਨਸ਼ੇ ਸਿਆਸੀ, ਪੁਲਿਸ ਤੇ ਗੁੰਡਾ ਗੱਠਜੋੜ ਵੱਲੋਂ ਵਰਤਾਏ ਜਾ ਰਹੇ ਹਨ। ਗੁੱਟਕਾ ਸਾਹਿਬ ਦੀ ਸਹੁੰ ਖਾ ਕੇ ਨਸ਼ੇ ਖਤਮ ਕਰਨ ਦਾ ਵਾਅਦਾ ਕਰਕੇ ਸੱਤਾ 'ਤੇ ਕਾਬਜ਼ ਹੋਈ ਕਾਂਗਰਸ ਸਰਕਾਰ ਨੇ ਵੀ ਨਸ਼ੇ ਖਤਮ ਕਰਨ ਵੱਲ ਕੋਈ ਰੁਚੀ ਨਹੀਂ ਦਿਖਾਈ ਸਗੋਂ ਨਸ਼ੇ ਸ਼ਰੇਆਮ ਮਿਲ ਰਹੇ ਹਨ ਤੇ ਸਰਕਾਰ ਦੇ ਕੰਟਰੋਲ ਤੋਂ ਬਾਹਰ ਹਨ। ਦੂਜੀ ਮੰਗ ਸਬੰਧੀ ਗੱਲ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਬਲਦੇਵ ਸਿੰਘ ਜੀਰਾ ਨੇ ਕਿਹਾ ਕਿ ਗਰੀਬ ਮਜਦੂਰ, ਕਿਸਾਨ ਜਾਂ ਹੋਰ ਗਰੀਬ ਲੋਕ ਜਦੋਂ ਬੈਂਕਾਂ ਤੋਂ ਕਰਜਾ ਲੈਂਦੇ ਹਨ ਤਾਂ ਉਹਨਾਂ ਮਜਬੂਰ ਲੋਕਾਂ ਪਾਸੋਂ ਤਿੰਨ ਤਿੰਨ ਗਰੰਟੀਆਂ ਲਈਆਂ ਜਾਂਦੀਆਂ ਹਨ, ਪਹਿਲੀ ਜਮੀਨ ਜਾਂ ਘਰ ਦੀ ਰਜਿਸਟਰੀ, ਫੇਰ ਗਰੰਟਰ ਤੇ ਬਾਅਦ ਵਿੱਚ ਦਸਤਖਤ ਕੀਤੇ ਖਾਲੀ ਚੈਕ ਲਏ ਜਾਂਦੇ ਹਨ। ਅੱਜ ਦੇ ਇਕੱਠ ਨਾਲ ਜੋਰਦਾਰ ਮੰਗ ਕੀਤੀ ਗਈ ਕਿ ਖਾਲੀ ਚੈਕ ਲੈਣੇ ਬੰਦ ਕੀਤੇ ਜਾਣ ਤੇ ਪਹਿਲਾਂ ਲਏ ਹੋਏ ਚੈਕ ਵਾਪਸ ਕੀਤੇ ਜਾਣ।

ਧਰਨੇ ਨੂੰ ਸੰਬੋਧਨ ਕਰਦਿਆਂ ਯਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਬਲਵੰਤ ਮਖੂ ਨੇ ਕਿਹਾ ਕਿ ਜਿੱਥੇ ਅਸੀਂ ਉਪਰੋਕਤ ਮੰਗਾਂ ਦੀ ਹਮਾਇਤ ਕਰਦੇ ਹਾਂ। ਉਥੇ ਅਵਾਰਾ ਗਊਆਂ ਦਾ ਮਸਲਾ ਸਮਾਜ ਦੇ ਹਰ ਵਰਗ ਲਈ ਅਹਿਮ ਹੈ। ਇੱਕ ਪਾਸੇ ਸਰਕਾਰ ਗਊ ਸੈਸ ਦੇ ਨਾ ਤੇ ਕਰੋੜਾਂ ਰੁਪਏ ਇਕੱਠੇ ਕਰ ਰਹੀ ਹੈ ਪਰ ਅਵਾਰਾ ਪਸ਼ੂ ਸ਼ਰੇਆਮ ਸੜਕਾਂ ਤੇ ਘੁੰਮ ਰਹੇ ਹਨ। ਕਿਸਾਨਾਂ ਨੇ ਪ੫ਸ਼ਾਸਨ ਨੂੰ ਚੇਤਾਵਨੀ ਦਿੰਦੇ ਹੋਏ ਆਖਿਆ ਕਿ ਜੇਕਰ ਉਪਰੋਕਤ ਮੰਗਾਂ ਦਾ ਛੇਤੀ ਨਿਪਟਾਰਾ ਨਾ ਕੀਤਾ ਗਿਆ ਤਾਂ ਕਿਸਾਨ ਸੰਘਰਸ਼ ਨੰੂ ਹੋਰ ਤੇਜ ਕਰਨ ਲਈ ਮਜਬੂਰ ਹੋਣਗੇ। ਲਵਾਰਿਸ ਪਸ਼ੂਆਂ ਨੰੂ ਡੀ.ਸੀ. ਦਫਤਰ ਅੱਗੇ ਲਿਆਂਦਾ ਜਾਵੇਗਾ।

ਧਰਨੇ ਨੂੰ ਯਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਨੇ ਵੀ ਹਮਾਇਤ ਕੀਤੀ। ਹੋਰਨਾਂ ਤੋਂ ਇਲਾਵਾ ਧਰਨੇ ਨੂੰ ਲੋਕ ਸੰਗਰਾਮ ਮੰਚ ਦੇ ਆਗੂ ਤਾਰਾ ਸਿੰਘ ਮੋਗਾ, ਤਾਰਾ ਸਿੰਘ ਚੂਹੜਚੱਕ, ਸੁਖਵੀਰ ਸਿੰਘ ਬੱਲ, ਬਿੱਕਰ ਸਿੰਘ ਚੂਹੜਚੱਕ, ਗੁਰਪ੫ੀਤ ਸਿੰਘ ਸੱਦਾ ਸਿੰਘ ਵਾਲਾ, ਗੁਲਜਾਰ ਸਿੰਘ ਫਤਿਹਗੜ੍ਹ, ਜਗਰਾਜ ਸਿੰਘ, ਰਵੈਤ ਸਿੰਘ, ਜਸਮੀਤ ਸਿੰਘ ਬਾਕਰਵਾਲਾ ਨੇ ਵੀ ਸੰਬੋਧਨ ਕੀਤਾ।