- ਮਾਮਲਾ ਤਲਵੰਡੀ ਭਾਈ ਦੀ ਇੱਕ ਫ਼ਰਮ ਵੱਲੋਂ ਘਟੀਆ ਸਾਮਾਨ ਲਗਾ ਕੇ ਹੈਪੀਸੀਡਰ ਕਿਸਾਨ ਨੂੰ ਦੇਣ ਦਾ...

ਕੈਪਸ਼ਨ-ਮੀਟਿੰਗ ਨੂੰ ਸੰਬੋਧਨ ਕਰਦੇ ਯੂਨੀਅਨ ਦੇ ਅਹੁਦੇਦਾਰ ਅਤੇ ਹਾਜ਼ਰ ਕਿਸਾਨ।

ਨੰਬਰ : 5 ਮੋਗਾ 14 ਪੀ

ਸਤਨਾਮ ਸਿੰਘ ਘਾਰੂ, ਧਰਮਕੋਟ : ਭਾਰਤੀ ਕਿਸਾਨ ਯੂਨੀਅਨ (ਮਾਨ) ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਸਿੰਘ ਸਭਾ ਧਰਮਕੋਟ ਵਿਖੇ ਬਲਾਕ ਪ੍ਰਧਾਨ ਰਛਪਾਲ ਸਿੰਘ ਭਿੰਡਰ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਬਲਵੰਤ ਬਹਿਰਾਮਕੇ ਜਨਰਲ ਸਕੱਤਰ ਪੰਜਾਬ, ਸਾਰਜ ਸਿੰਘ ਸਿੱਧੂ ਪ੍ਰਚਾਰ ਸਕੱਤਰ ਪੰਜਾਬ, ਮਲਕੀਤ ਸਿੰਘ ਅਮੀਵਾਲਾ ਮੀਤ ਪ੍ਰਧਾਨ, ਬਾਜ ਸਿੰਘ ਸੰਗਲਾ ਜਨਰਲ ਸਕੱਤਰ ਧਰਮਕੋਟ ਨੇ ਮੀਟਿੰਗ ਦੀ ਕਾਰਵਾਈ ਚਲਾਈ। ਬੁਲਾਰਿਆਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਤਲਵੰਡੀ ਭਾਈ ਦੀ ਇਕ ਫਰਮ ਗੁਰੂ ਨਾਨਕ ਐਗਰੋ ਵਰਕਸ ਵੱਲੋਂ ਕਿਸਾਨ ਅਮਨਦੀਪ ਸਿੰਘ ਬਹਿਰਾਮਕੇ ਨੂੰ ਹੈਪੀ ਸੀਡਰ ਮਾੜਾ ਮਟੀਰੀਅਲ ਲਗਾ ਕੇ ਦਿੱਤਾ ਗਿਆ ਸੀ, ਜਿਸ ਕਾਰਨ ਪੰਜ ਕਿਸਾਨ ਜਥੇਬੰਦੀਆਂ ਨੇ ਇਕੱਤਰ ਹੋ ਕੇ ਕਿਸਾਨ ਅਮਨਦੀਪ ਸਿੰਘ ਨੂੰ ਹੈਪੀ ਸੀਡਰ ਦੀ ਬਣਦੀ ਪੂਰੀ ਰਕਮ ਗੁਰੂ ਨਾਨਕ ਐਗਰੋ ਤੋਂ ਵਾਪਸ ਲੈ ਕੇ ਦੇਣੀ ਹੈ, ਜੋ ਇੱਕ ਲੱਖ 48 ਹਜ਼ਾਰ ਰੁਪਏ ਬਣਦੀ ਹੈ, ਜਦੋਂ ਕਿ ਕਿਸਾਨ ਨੇ ਹੈਪੀ ਸੀਡਰ ਦੁਕਾਨਦਾਰ ਤੋਂ ਲਿਆਂਦਾ ਇੱਕ ਦਿਨ ਵੀ ਖੇਤ ਵਿੱਚ ਨਹੀਂ ਚਲਾਇਆ, ਪਹਿਲਾਂ ਵੀ 30 ਸਤੰਬਰ ਨੂੰ ਫਰਮ ਦੇ ਦਰਵਾਜ਼ੇ ਅੱਗੇ ਧਰਨਾ ਲਗਾਇਆ ਗਿਆ ਸੀ ਅਤੇ ਦੁਕਾਨਦਾਰ ਗੁਰਦੀਪ ਸਿੰਘ ਨੇ ਆਪ ਜਥੇਬੰਦੀ ਖਿਲਾਫ ਗਲਤ ਸ਼ਬਦ ਬੋਲਿਆ ਸੀ, ਜਿਸ ਬਾਰੇ 10 ਅਕਤੂਬਰ ਦਿਨ ਵੀਰਵਾਰ ਨੂੰ ਪੰਜ ਕਿਸਾਨ ਜਥੇਬੰਦੀਆਂ ਵੱਲੋਂ ਵੱਡੀ ਪੱਧਰ 'ਤੇ ਤਲਵੰਡੀ ਭਾਈ ਦੇ ਨੈਸ਼ਨਲ ਹਾਈਵੇ ਤੇ ਧਰਨਾ ਲੱਗੇਗਾ ਅਤੇ ਇਹ ਧਰਨਾ ਉਨ੍ਹਾਂ ਟਾਈਮ ਚੁੱਕਿਆ ਨਹੀਂ ਜਾਵੇਗਾ, ਜਿੰਨਾ ਚਿਰ ਕਿਸਾਨ ਅਮਨਦੀਪ ਸਿੰਘ ਨੂੰ ਪੂਰੀ ਬਣਦੀ ਰਕਮ ਵਾਪਸ ਨਹੀਂ ਮਿਲ ਜਾਂਦੀ।

ਇਸ ਮੌਕੇ ਇਕਬਾਲ ਸਿੰਘ ਦਾਤੇਵਾਲਾ, ਮਾਨ ਸਿੰਘ ਮਸੀਤਾਂ, ਸਵਰਨ ਸਿੰਘ ਬਲਾਕ ਪ੍ਰਧਾਨ, ਮਨਜੀਤ ਸਿੰਘ ਫੌਜੀ ਕੋਟ ਸਦਰ ਖਾਂ, ਬਹਾਦਰ ਸਿੰਘ, ਮੁਖਤਿਆਰ ਸਿੰਘ, ਮੇਹਰ ਸਿੰਘ ਠੂਠਗੜ੍ਹ, ਫਤਿਹ ਸਿੰਘ, ਅਮਰਜੀਤ ਸਿੰਘ ਠੂਠਗੜ੍ਹ, ਅਮਰੀਕ ਸਿੰਘ ਸਾਬਕਾ ਸਰਪੰਚ ਅਮੀਵਾਲਾ, ਮਹਿੰਦਰ ਸਿੰਘ ਜਥੇਦਾਰ, ਗੁਰਮੇਲ ਸਿੰਘ ਅਮੀਵਾਲਾ, ਅਮਰੀਕ ਸਿੰਘ, ਜਗੀਰ ਸਿੰਘ ਅਮੀਵਾਲਾ, ਦਯਾ ਸਿੰਘ ਬਾਕਰਵਾਲਾ, ਜਸਵੰਤ ਸਿੰਘ, ਸੇਵਾ ਸਿੰਘ, ਬਲਵੀਰ ਸਿੰਘ ਜਥੇਦਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਤੇ ਅਹੁਦੇਦਾਰ ਹਾਜ਼ਰ ਸਨ।