ਸਤਨਾਮ ਸਿੰਘ ਘਾਰੂ, ਧਰਮਕੋਟ : ਮਾਸਟਰ ਕੇਡਰ ਯੂਨੀਅਨ ਪੰਜਾਬ ਜ਼ਿਲ੍ਹਾ ਇਕਾਈ ਮੋਗਾ ਅਤੇ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਦੀ ਸਾਂਝੀ ਅਗਵਾਈ ਵਿੱਚ ਮਾਸਟਰ ਕੇਡਰ ਯੂਨੀਅਨ ਦੇ ਜ਼ਿਲ੍ਹਾ ਪ੫ਧਾਨ ਬਲਜਿੰਦਰ ਸਿੰਘ ਧਾਲੀਵਾਲ, ਜਨਰਲ ਸਕੱਤਰ ਜਸਵੀਰ ਸਿੰਘ ਸਿੱਧੂ, ਬੀ ਐੱਡ ਫਰੰਟ ਐਕਸ਼ਨ ਕਮੇਟੀ ਦੇ ਚੇਅਰਮੈਨ ਪ੫ਗਟਜੀਤ ਸਿੰਘ ਕਿਸ਼ਨਪੁਰਾ, ਐਸ.ਐਸ.ਏ-ਰਮਸਾ ਦੇ ਜਿਲ੍ਹਾ ਪ੫ਧਾਨ ਜੱਜਪਾਲ ਸਿੰਘ ਬਾਜੇਕੇ, ਈ.ਟੀ.ਟੀ. ਯੂ ਦੇ ਸਟੇਟ ਕਮੇਟੀ ਮੈਂਬਰ ਸੋਹਣ ਸਿੰਘ ਨੇ ਸਾਂਝੇ ਤੌਰ ਤੇ ਪ੫ੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਚਾਇਤੀ ਚੋਣਾਂ ਵਿੱਚ ਐਸ.ਡੀ.ਐਮ ਧਰਮਕੋਟ ਵੱਲੋਂ ਇੱਕ ਅਧਿਆਪਕ ਨੂੰ ਬਿਨਾਂ ਵਜ੍ਹਾ ਚੋਣ ਸਮੱਗਰੀ ਜਮ੍ਹਾਂ ਕਰਵਾਉਣ ਸਮੇਂ ਕੜਕਦੀ ਠੰਢ ਵਿੱਚ ਥਾਣਾ ਕੋਟ ਈਸੇ ਖਾਂ ਵਿਖੇ ਡੱਕਣ ਦੇ ਵਿਰੋਧ ਵਿੱਚ ਵਫ਼ਦ 9 ਜਨਵਰੀ ਨੂੰ ਮਾਣਯੋਗ ਏ.ਡੀ.ਸੀ ਸ੫ੀ ਅਜੈ ਸੂਦ ਨੂੰ ਅਧਿਆਪਕ ਦੇ ਇਨਸਾਫ਼ ਲਈ ਮਿਲਿਆ ਸੀ ਅਤੇ ਇਸ ਮਸਲੇ ਦੇ ਹੱਲ ਲਈ ਐਸ.ਡੀ.ਐਮ ਧਰਮਕੋਟ ਵੱਲੋਂ ਭਰਾਤਰੀ ਜਥੇਬੰਦੀਆਂ ਨੂੰ 10 ਜਨਵਰੀ ਨੂੰ ਮਿਲਣ ਦਾ ਸੱਦਾ ਦਿੱਤਾ ਗਿਆ ਸੀ, ਪਰ ਐਸ.ਡੀ.ਐਮ. ਇਸ ਮੀਟਿੰਗ ਵਿੱਚ ਆਪ ਹਾਜ਼ਰ ਨਹੀਂ ਹੋਏ ਅਤੇ ਤਹਿਸੀਲਦਾਰ ਪਵਨ ਕੁਮਾਰ ਦੀ ਡਿਊਟੀ ਭਰਾਤਰੀ ਜਥੇਬੰਦੀਆਂ ਦਾ ਡੇਪੂਟੇਸ਼ਨ ਨੂੰ ਮਿਲਣ ਲਈ ਲਗਾਈ ਗਈ ਪਰ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਨੇ ਆਪਣਾ ਪੱਖ ਰੱਖਦੇ ਹੋਏ ਮੰਗ ਕੀਤੀ ਕਿ ਇਸ ਮਸਲੇ ਦਾ ਹੱਲ ਲਈ ਐਸ.ਡੀ.ਐਮ ਧਰਮਕੋਟ ਖੁਦ ਜਥੇਬੰਦੀਆਂ ਨੂੰ ਮਿਲਣ, ਜਿਸ ਤੇ ਤਹਿਸੀਲਦਾਰ ਨੇ ਵਿਸ਼ਵਾਸ ਦੁਆਇਆ ਕਿ ਇਸ ਹਫ਼ਤੇ ਦੇ ਅੰਦਰ ਅੰਦਰ ਐਸ.ਡੀ.ਐਮ ਧਰਮਕੋਟ ਨਾਲ ਮੀਟਿੰਗ ਕਰਵਾ ਕੇ ਮਸਲੇ ਦਾ ਹੱਲ ਕਰਵਾਉਣਗੇ। ਇਸ ਤੋਂ ਬਾਅਦ ਅਧਿਆਪਕ ਜਥੇਬੰਦੀਆਂ ਨੇ ਫੈਸਲਾ ਕੀਤਾ ਕਿ ਜੇਕਰ ਤਹਿਸੀਲਦਾਰ ਵੱਲੋਂ ਦਿੱਤੇ ਸਮੇਂ ਵਿੱਚ ਕੋਈ ਹੱਲ ਨਹੀਂ ਹੁੰਦਾ ਤਾਂ 18 ਜਨਵਰੀ ਦਿਨ ਸ਼ੁੱਕਰਵਾਰ ਨੂੰ ਧਰਮਕੋਟ ਵਿਖੇ ਰੋਸ ਮੁਜ਼ਾਹਰਾ ਕਰਕੇ ਐਸ.ਡੀ.ਐਮ ਧਰਮਕੋਟ ਦੀ ਅਰਥੀ ਫੂਕੀ ਜਾਵੇਗੀ। ਇਸ ਸਮੇਂ ਪੀੜਤ ਅਧਿਆਪਕ ਕਿ੫ਸ਼ਨ ਪ੫ਤਾਪ ਅਤੇ ਉਨ੍ਹਾਂ ਦੀ ਪਤਨੀ ਹਾਜ਼ਰ ਸਨ।