- ਘੜਾ ਭੰਨ੍ਹ ਕੇ ਕੀਤੀ ਨਾਅਰੇਬਾਜ਼ੀ

ਕੈਪਸ਼ਨ : ਮੋਗਾ ਵਿਖੇ ਐਕਸੀਅਨ ਦਾ ਪੁਤਲਾ ਫੂਕਣ ਸਮੇਂ ਨਾਅਰੇਬਾਜ਼ੀ ਕਰਦੇ ਹੋਏ ਸ਼ਹਿਰ ਵਾਸੀ।

ਨੰਬਰ : 22 ਮੋਗਾ 19 ਪੀ

ਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ : ਲੋਕ ਹਿੱਤਾਂ ਦੀ ਰਾਖੀ ਲਈ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰਦੀ ਆ ਰਹੀ ਸਟੇਟ ਅਵਾਰਡੀ ਸੰਸਥਾ ਐਂਟੀ ਕਰੱਪਸ਼ਨ ਅਵੇਰਨੈਸ ਆਰਗਨਾਈਜੇਸ਼ਨ ਪੰਜਾਬ ਅਤੇ ਸੋਹਣਾ ਮੋਗਾ ਸੋਸਾਇਟੀ ਵੱਲੋਂ ਮੰਗਲਵਾਰ ਨੂੰ ਸ਼ਹਿਰ ਦੀਆਂ ਵੱਖ-ਵੱਖ ਸਮਾਜਸੇਵੀ ਸੰਸਥਾਵਾਂ ਦੁਕਾਨਦਾਰ ਐਸੋਸੀਏਸ਼ਨਸ ਤੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਮੇਨ ਬਾਜ਼ਾਰ ਦੀ ਸੜਕ ਬਨਵਾਉਣ ਲਈ ਪ੍ਰਤਾਪ ਚੌਂਕ, ਮੇਨ ਬਾਜ਼ਾਰ ਵਿੱਚ ਵੱਡੇ ਪੱਧਰ 'ਤੇ ਧਰਨਾ ਲਗਾਇਆ ਗਿਆ ਅਤੇ ਪਿਛਲੇ ਕਈ ਸਾਲਾਂ ਤੋਂ ਮੇਨ ਬਾਜ਼ਾਰ ਦੀ ਸੜਕ ਬਨਾਉਣ 'ਚ ਲਾਪਰਵਾਹੀ ਵਰਤਨ ਵਾਲੇ ਪੀ.ਡਬਲਯੂ.ਡੀ. ਐਕਸੀਅਨ ਦਾ ਪੁਤਲਾ ਫੂਕਿਆ ਗਿਆ। ਇਸ ਧਰਨੇ ਵਿੱਚ ਸੈਂਕੜੇ ਸ਼ਹਿਰ ਨਿਵਾਸੀਆਂ ਨੇ ਸ਼ਿਰਕਤ ਕਰਕੇ ਪੀ.ਡਬਲਯੂ.ਡੀ. ਐਕਸੀਅਨ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਘੜਾ ਭੰਨਿਆ। ਇਸ ਸਮੇਂ ਸੁੱਤੇ ਐਕਸੀਅਨ ਨੂੰ ਜਗਾਉਣ ਲਈ ਢੋਲ ਨਗਾਰੇ ਵੀ ਵਜਾਏ ਗਏ। ਇਸ ਦੌਰਾਨ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਅਤੇ ਸਾਬਕਾ ਐਮ.ਐਲ.ਏ. ਮਹੇਸ਼ਇੰਦਰ ਸਿੰਘ ਨੇ ਮੌਕੇ ਤੇ ਪਹੁੰਚਕੇ ਸ਼ਹਿਰ ਨਿਵਾਸੀਆਂ ਨਾਲ ਗੱਲ-ਬਾਤ ਕੀਤੀ ਅਤੇ ਸੜਕ ਬਨਵਾਉਣ ਦਾ ਭਰੋਸਾ ਦਵਾਇਆ ਅਤੇ ਸੜਕ ਬਨਣ ਤਕ ਖੱਡਿਆਂ ਵਿੱਚ ਪੈਚ ਲਗਵਾਉਣ ਦਾ ਭਰੋਸਾ ਦਵਾਇਆ ਜਿਸ ਤੋਂ ਬਾਅਦ ਸਮੂੰਹ ਸ਼ਹਿਰ ਨਿਵਾਸੀਆਂ ਨੇ ਧਰਨਾ ਸਮਾਪਤ ਕਰ ਦਿੱਤਾ।

ਇਸ ਸਮੇਂ ਪ੍ਰਧਾਨ ਮਹੇਸ਼ਇੰਦਰ ਸਿੰਘ ਨੇ ਪੀ.ਡਬਲਯੂ.ਡੀ. ਮੰਤਰੀ ਸਿੰਗਲਾ ਨਾਲ ਫੋਨ ਤੇ ਗੱਲ-ਬਾਤ ਕਰਕੇ ਇਸ ਗੰਭੀਰ ਮਸਲੇ ਤੋਂ ਜਾਣੂ ਕਰਵਾਇਆ ਤੇ ਜਲਦ ਹੱਲ ਕਰਵਾਉਣ ਦੀ ਬੇਨਤੀ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਸੰਸਥਾ ਦੇ ਇੱਕ ਵਫਦ ਨੂੰ ਨਾਲ ਲੈਕੇ ਡੀ.ਸੀ. ਮੋਗਾ ਨਾਲ ਮੀਟਿੰਗ ਕੀਤੀ ਅਤੇ ਜਲਦ ਪੈਚ ਵਰਕ ਕਰਵਾਉਣ ਲਈ ਕਿਹਾ। ਇਸ ਸਮੇਂ ਡੀ.ਸੀ. ਮੋਗਾ ਸੰਦੀਪ ਹੰਸ ਨੇ ਕਿਹਾ ਕਿ ਪੀ.ਡਬਲਯੂ.ਡੀ. ਵਿਭਾਗ ਤੋਂ ਕਰੀਬ 1 ਹਫਤੇ ਵਿੱਚ ਸੜਕ ਮੰਨਜੂਰ ਹੋ ਜਾਵੇਗੀ ਉਸ ਤੋਂ ਬਾਅਦ ਇਸ ਦੇ ਟੈਂਡਰ ਲਗਾ ਦਿੱਤਾ ਜਾਵੇਗਾ।

ਇਸ ਸਮੇਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਮਹੇਸ਼ਇੰਦਰ ਸਿੰਘ ਨੇ ਧਰਨੇ 'ਤੇ ਬੈਠੇ ਸ਼ਹਿਰ ਨਿਵਾਸੀਆਂ ਨੂੰ ਭਰੋਸਾ ਦਿਵਾਉਂਦੇ ਹੋਏ ਕਿਹਾ ਕਿ ਤੁਹਾਡੀਆਂ ਮੰਗਾਂ ਬਿੱਲਕੁਲ ਜਾਇਜ਼ ਹਨ ਅਤੇ ਕੁੱਝ ਦਿਨਾਂ ਵਿੱਚ ਮੇਨ ਬਾਜ਼ਾਰ ਦੇ ਖੱਡਿਆਂ ਵਿੱਚ ਪੈਚ ਵਰਕ ਕਰਵਾ ਦਿੱਤਾ ਜਾਵੇਗਾ ਅਤੇ ਅੱਜ ਹੀ ਸੰਸਥਾ ਦੇ ਮੈਂਬਰਾਂ ਨੂੰ ਨਾਲ ਲੈਕੇ ਡਿਪਟੀ ਕਮਿਸ਼ਨਰ ਸਾਹਿਬ ਨਾਲ ਮੀਟਿੰਗ ਕੀਤੀ ਜਾਵੇਗੀ ਅਤੇ ਲੋੜ ਪੈਣ 'ਤੇ ਸਬੰਧਤ ਮੰਤਰੀ ਅਤੇ ਮੁਖ ਮੰਤਰੀ ਸਾਹਿਬ ਨੂੰ ਵੀ ਬੇਨਤੀ ਕਰਕੇ ਮੇਨ ਬਾਜ਼ਾਰ ਦੀ ਸੜਕ ਜਲਦ ਬਨਵਾਈ ਜਾਵੇਗੀ।

ਇਸ ਸਮੇਂ ਸੰਸਥਾ ਦੇ ਚੇਅਰਮੈਨ ਗੁਰਪ੍ਰਰੀਤ ਸਿੰਘ ਸਚਦੇਵਾ, ਰਕੇਸ਼ ਸਿਤਾਰਾ ਤੇ ਪਿ੍ਰਯਾਵਰਤ ਗੁਪਤਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮੇਨ ਬਾਜ਼ਾਰ ਦੀ ਦੁਰਦਸ਼ਾ ਲਈ ਪੀ.ਡਬਲਯੂ.ਡੀ. ਐਕਸੀਅਨ ਸਿੱਧੇ ਤੌਰ ਤੇ ਜਿੰਮੇਵਾਰ ਹੈ ਜਿਸ ਨੇ ਸਿਆਸੀ ਸ਼ੈਅ ਤੇ ਇਸ ਸੜਕ ਦੇ ਨਿਰਮਾਣ ਵਿੱਚ ਲਾਪਰਵਾਹੀ ਵਰਤੀ ਅਤੇ ਲੋਕਾਂ ਨੂੰ ਹਾਦਸਿਆਂ ਦਾ ਸ਼ਿਕਾਰ ਹੋਣਾ ਪਿਆ। ਉਨ੍ਹਾਂ ਮੰਗ ਕੀਤੀ ਕਿ ਅਜਿਹੇ ਲਾਪਰਵਾਹ ਅਤੇ ਅਧਿਕਾਰੀ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ ਅਤੇ ਸੜਕ ਬਨਵਾਈ ਜਾਵੇ।

ਇਸ ਸਮੇਂ ਐਡਵੋਕੇਟ ਧਰਮਪਾਲ ਡੀ.ਪੀ., ਮੰਗਤ ਮੰਗਾ, ਗੁਰਵਿੰਦਰ ਸਿੰਘ ਡਾਲਾ, ਅਮਰਜੀਤ ਸਿੰਘ ਜੱਸਲ, ਦਿਆਲ ਸਿੰਘ, ਗੋਵਰਧਨ ਬਾਂਸਲ, ਦਲਵੀਰ ਸਿੰਘ ਧਾਲੀਵਾਲ, ਰਜਿੰਦਰ ਸਿੰਘ, ਜਸਵਿੰਦਰ ਸਿੰਘ, ਪ੍ਰਰੇਮ ਗਰਗ, ਧੀਰਜ ਮਨੋਚਾ, ਰਕੇਸ਼ ਛਾਬੜਾ, ਪਿ੍ਰਯਾਵਰਤ ਗੁਪਤਾ, ਪਿਆਰਾ ਸਿੰਘ, ਰੁਪਪਿੰਦਰਜੀਤ ਸਿੰਘ, ਬਲਵਿੰਦਰ ਸਿੰਘ ਭੱਲੀ, ਤਜਿੰਦਰਪਾਲ ਸਿੰਘ ਗਿੱਲ, ਅਮਨਦੀਪ ਗੋਇਲ, ਰਕੇਸ਼ ਮਖੀਜਾ, ਪਰਦੀਪ ਕੁਮਾਰ, ਗੁਰਪ੍ਰਰੀਤ ਸਿੰਘ, ਵਿਨੋਦ ਕੁਮਾਰ, ਦਿਲਪ੍ਰਰੀਤ ਸਿੰਘ, ਮੋਹਨ ਬਾਂਸਲ, ਨਿਰੰਜਨ ਲਾਲ, ਰਾਜਮਨੀ, ਸੰਨੀ ਅਰੋੜਾ, ਮਾਨਿਕ ਅਰੋੜਾ, ਪਿੰਕਾ ਰਾਮੂਵਾਲੀਆ, ਸੰਜੀਵ ਅੰਨਦ ਸ਼ਰਮਾ, ਚੰਦਰ ਪ੍ਰਕਾਸ਼ ਭਾਟੀਆ, ਸੰਜੂ, ਪਾਲੀ, ਰਜੀਵ ਟਵਿੰਕਲ ਹੰਸ ਵੀ.ਪੀ ਸੇਠੀ ਆਦਿ ਹਾਜ਼ਰ ਸਨ।