- ਕਸ਼ਮੀਰ ਤੇ ਜੰਮੂ ਨੂੰ ਤੋੜ ਕੇ ਕੇਂਦਰ ਸ਼ਾਸ਼ਤ ਪ੍ਰਦੇਸ਼ 'ਚ ਵੰਡਣ ਦਾ ਫੈਸਲਾ ਤੁਰੰਤ ਵਾਪਸ ਲਿਆ ਜਾਵੇ

ਕੈਪਸ਼ਨ : ਮੋਗਾ ਦੇ ਨੇਚਰ ਪਾਰਕ ਵਿਖੇ ਕਸਮੀਰ 'ਚ ਜ਼ਮਹੂਰੀ ਹੱਕਾਂ ਦੀ ਬਹਾਲੀ ਲਈ ਕੱਢੇ ਮਾਰਚ ਨੂੰ ਸੰਬੋਧਨ ਕਰਨ ਸਮੇ ਕਾ. ਜਗਰੂਪ ਸਿੰਘ ਤੇ ਹਾਜ਼ਰ ਇੱਕਠ।

ਨੰਬਰ : 12 ਮੋਗਾ 15 ਪੀ

ਮਨਪ੍ਰਰੀਤ ਸਿੰਘ ਮੱਲੇਆਣਾ/ਵਕੀਲ ਮਹਿਰੋਂ, ਮੋਗਾ : ਪਿਛਲੇ 70 ਦਿਨਾਂ ਤੋਂ ਕਸ਼ਮੀਰ ਫਿਰਕੂ ਫਾਸ਼ੀਵਾਦੀ ਜੁੰਡਲੀ ਦੇ ਕਰੂਰ ਹੱਥਾਂ 'ਚ ਬੁਰੀ ਤਰ੍ਹਾਂ ਛਟਪਟਾ ਰਿਹਾ ਹੈ। ਪੂਰੀ ਵਾਦੀ ਖੁੱਲ੍ਹੀ ਜੇਲ੍ਹ 'ਚ ਬਦਲ ਦਿੱਤੀ ਗਈ ਹੈ। ਆਮ ਕਿਰਤੀ ਦੋ ਮਹੀਨਿਆਂ ਤੋਂ ਭੁੱਖ ਦੁੱਖ ਨਾਲ ਘੁਲ ਰਹੇ ਹਨ। ਕਾਰੋਬਾਰ ਬੰਦ, ਮਜ਼ਦੂਰ ਬੇਕਾਰ, ਸਕੂਲ ਕਾਲਜ ਬੰਦ, ਲੋਕ ਘਰਾਂ 'ਚ ਬੰਦ, ਇਕ-ਦੂਜੇ ਨਾਲ ਸੰਪਰਕ ਬੰਦ, ਕਰਫਿਊ ਤੇ ਦਫ਼ਾ 144 ਨੂੰ ਕਸ਼ਮੀਰ ਦੀ ਹੋਣੀ ਬਣਾ ਦਿੱਤਾ ਗਿਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼ਨੀਵਾਰ ਨੰੂ ਮੋਗਾ ਵਿਖੇ ਦੇ ਨੈਚਰ ਪਾਰਕ 'ਚ ਕਸਮੀਰ ਵਿੱਚ ਜਮਹੂਰੀ ਹੱਕਾਂ ਦੀ ਬਹਾਲੀ ਲੲਂੀ ਕੱਢੇ ਗਏ ਰੋਸ ਮਾਰਚ ਤੋਂ ਪਹਿਲਾਂ ਕਾ. ਜਗਰੂਪ ਸਿੰਘ ਨੇ ਹਾਜਰ ਇੱਕਠ ਨੰੂ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੂਰੇ ਕਸ਼ਮੀਰ 'ਚੋਂ ਹਜ਼ਾਰਾਂ ਨਾਬਾਲਗ ਬੱਚੇ ਚੁੱਕ ਕੇ ਸਿਆਸੀ ਆਗੂ, ਆਮ ਲੋਕ ਜੇਲ੍ਹਾਂ 'ਚ ਅਣਮਿੱਥੇ ਸਮੇਂ ਲਈ ਡੱਕ ਦਿੱਤੇ ਗਏ ਹਨ, ਉਸ ਦਾ ਅੰਦਾਜ਼ਾ ਬਾਹਰ ਬੈਠੇ ਕੁਝ ਲੋਕ ਹੀ ਲਗਾ ਸਕਦੇ ਹਨ। ਕਸ਼ਮੀਰੀ ਲੋਕ ਡੂੰਘੇ ਖੌਫ਼ ਤੇ ਦਹਿਸ਼ਤ 'ਚ ਸਿਰਫ਼ ਸਾਹ ਲੈ ਰਹੇ ਹਨ, ਕਸ਼ਮੀਰ ਤੇ ਮੋਦੀ ਭਾਜਪਾ ਹਕੂਮਤ ਵੱਲੋਂ ਝੁਲਾਈ ਜ਼ਬਰ ਦੀ ਹਨ੍ਹੇਰੀ ਖਿਲਾਫ਼, ਕਸ਼ਮੀਰੀ ਲੋਕਾਂ ਦੇ ਦਿਲਾਂ 'ਚ ਰੋਹ ਦਾ ਲਾਵਾ ਉੱਬਲ ਰਿਹਾ ਹੈ, ਜੋ ਹੁਣ ਹੌਲੀ ਹੌਲੀ ਫੁੱਟਣਾ ਸ਼ੁਰੂ ਹੋ ਗਿਆ ਹੈ, ਅੰਜ਼ਾਮ ਅਣਕਿਆਸਿਆ ਹੋਵੇਗਾ। ਇਸ ਸਮੇਂ ਬੋਲਦਿਆਂ ਵੱਖ-ਵੱਖ ਬੁਲਾਰਿਆਂ ਜਿਨ੍ਹਾਂ 'ਚ ਸੀਪੀਆਈ. ਦੇ ਸੂਬਾਈ ਆਗੂ ਆਰਐੱਮਪੀਆਈ ਦੇ ਆਗੂ ਕਾ. ਮਹੀਪਾਲ, ਸੀਪੀਆਈ. (ਮ.ਲ.) ਦੇ ਆਗੂ ਕੁਲਵਿੰਦਰ ਵੜੈਚ, ਸੀਪੀਆਈ ਮਲ (ਲਿਬਰੇਸ਼ਨ) ਦੇ ਆਗੂ ਕਾ. ਰਾਜਵਿੰਦਰ ਰਾਏ, ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ, ਲੋਕ ਸੰਗ੍ਰਾਮ ਮੰਚ ਪੰਜਾਬ ਦੀ ਆਗੂ ਸੁਖਵਿੰਦਰ ਖੌਰ, ਇਨਕਲਾਬੀ ਲੋਕ ਮੋਰਚਾ ਦੇ ਆਗੂ ਲਾਲ ਸਿੰਘ ਗੋਲੇਵਲਾ, ਇਨਕਲਾਬੀ ਜ਼ਮਹੂਰੀ ਮੋਰਚਾ ਦੇ ਆਗੂ ਨਰਿੰਦਰ ਨਿੰਦੀ ਨੇ ਬੋਲਦਿਆਂ ਮੰਗ ਕੀਤੀ ਕਿ ਜੰਮੂ ਕਸ਼ਮੀਰ 'ਚ ਧਾਰਾ 370 ਅਤੇ 35ਏ ਮੂਲ ਰੂਪ'ਚ ਬਹਾਲ ਕੀਤੀ ਜਾਵੇ, ਕਸ਼ਮੀਰ ਤੇ ਜੰਮੂ ਨੂੰ ਤੋੜ ਕੇ ਕੇਂਦਰ ਸ਼ਾਸ਼ਤ ਪ੍ਰਦੇਸ਼ 'ਚ ਵੰਡਣ ਦਾ ਫੈਸਲਾ ਤੁਰੰਤ ਵਾਪਸ ਲਿਆ ਜਾਵੇ, ਗਿ੍ਫ਼ਤਾਰ ਕੀਤੇ ਸਮੂਹ ਆਗੂ ਤੇ ਲੋਕ ਬਿਨਾਂ ਸ਼ਰਤ ਰਿਹਾ ਕੀਤੇ ਜਾਣ, ਕਸ਼ਮੀਰ 'ਚ ਮੜ੍ਹੇ ਅਫਸਪਾ, ਪੀਐਸਏ, ਯੂਏਪੀਏ ਵਰਗੇ ਕਾਲੇ ਕਾਨੂੰਨ ਰੱਦ ਕੀਤੇ ਜਾਣ, ਕਸ਼ਮੀਰ 'ਚੋਂ ਫੋਜਾਂ ਬਾਹਰ ਕੱਢੀਆਂ ਜਾਣ, ਸਮੁੱਚੀਆਂ ਜਨਤਕ ਸੇਵਾਵਾਂ ਤੁਰੰਤ ਬਹਾਲ ਕੀਤੀਆਂ ਜਾਣ, ਸਮੁੱਚੀਆਂ ਪਾਬੰਦੀਆਂ ਰੱਦ ਕੀਤੀਆਂ ਜਾਣ, ਜ਼ਮਹੂਰੀ ਹੱਕ ਬਹਾਲ ਕੀਤੇ ਜਾਣ। ਆਗੂੁਆਂ ਨੇ ਇੱਕ ਮਤੇ ਰਾਹੀਂ ਕਿਰਨਜੀਤ ਕਾਂਡ ਵਿਰੋਧੀ ਐਕਸ਼ਨ ਕਮੇਟੀ ਦੇ ਆਗੂ ਮਨਜੀਤ ਧਨੇਰ ਦੀ ਝੂਠੇ ਕਤਲ ਕੇਸ 'ਚ ਦਿੱਤੀ ਗਈ ਉਮਰ ਕੈਦ ਸਜ਼ਾ ਰੱਦ ਕਰਨ ਦੀ ਮੰਗ ਕੀਤੀ ਗਈ। ਕਾਨਫਰੰਸ ਉਪਰੰਤ ਮੋਗਾ ਸ਼ਹਿਰ ਦੀਆਂ ਸੜਕਾਂ'ਤੇ ਕਸ਼ਮੀਰੀ ਲੋਕਾਂ ਤੇ ਜ਼ਬਰ ਬੰਦ ਕਰਨ ਦੀ ਮੰਗ ਕਰਦਾ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ। ਇਂਸ ਮੌੇਕੇ ਮੰਚ ਸੰਚਾਲਨ ਤਾਰਾ ਸਿੰਘ ਮੋਗਾ ਨੇ ਕੀਤਾ।