ਕੈਪਸ਼ਨ : ਡਾਇਰੈਕਟਰ ਦਫ਼ਤਰ ਅੱਗੇ ਨਾਅਰੇਬਾਜ਼ੀ ਕਰਦੇ ਹੋਏ ਜਥੇਬੰਦੀ ਦੇ ਆਗੂ।

ਨੰਬਰ : 19 ਮੋਗਾ 16 ਪੀ

ਕਾਕਾ ਰਾਮੂੰਵਾਲਾ, ਚੜਿੱਕ : ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਦੀ ਮੀਟਿੰਗ ਡਾਇਰੈਕਟਰ ਸਿਹਤ ਸੇਵਾਵਾਂ ਨਾਲ ਹੋਈ। ਮੀਟਿੰਗ ਦੌਰਾਨ 24 ਜੂਨ ਨੂੰ ਹੋਈ ਮੀਟਿੰਗ ਦੀ ਪਰਸੀਡਿੰਗ ਦਾ ਨਾਂ ਮਿਲਣ ਅਤੇ ਜਥੇਬੰਦੀ ਦੇ ਆਗੂਆਂ ਦੀਆਂ ਨਾਜਾਇਜ਼ ਕੀਤੀਆਂ ਬਦਲੀਆਂ ਰੱਦ ਕਰਵਾਉਣ ਨੂੰ ਲੈ ਕੇ ਗੱਲ ਕੀਤੀ ਗਈ। ਪ੍ਰਧਾਨ ਕੁਲਬੀਰ ਸਿੰਘ ਿਢੱਲੋਂ ਨੇ ਦੱਸਿਆ ਕਿ ਡਾਇਰੈਕਟਰ ਵੱਲੋਂ ਜਥੇਬੰਦੀ ਨੂੰ ਸ਼ਾਮ ਤੱਕ ਕੰਮ ਕਰਨ ਦੇ ਲਾਰੇ ਲੱਪੇ ਵਿੱਚ ਰੱਖਿਆ ਗਿਆ। ਜਥੇਬੰਦੀ ਨੇ ਡਾਇਰੈਕਟਰ ਤੋਂ ਮੰਗ ਕੀਤੀ ਕਿ ਲੋਕਤੰਤਰਿਕ ਕਦਰਾਂ-ਕੀਮਤਾਂ ਨੂੰ ਰੌਂਦ ਕੇ ਆਗੂਆਂ ਦੀਆਂ ਪ੍ਰਬੰਧਕੀ ਅਧਾਰ 'ਤੇ ਨਾਜਾਇਜ਼ ਕੀਤੀਆਂ ਬਦਲੀਆਂ ਤਰੁੰਤ ਰੱਦ ਕੀਤੀਆਂ ਜਾਣ ਤੇ ਜਥੇਬੰਦੀ ਦੀਆਂ ਭਖਦੀਆਂ ਮੰਗਾਂ ਮਲਟੀਪਰਪਜ ਹੈਲਥ ਸੁਪਰਵਾਈਜਰ ਮੇਲ ਦੀਆਂ 842 ਪੋਸਟਾਂ ਅਤੇ ਮਲਟੀਪਰਪਜ਼ ਹੈਲਥ ਸੁਪਰਵਾਈਜਰ ਫੀਮੇਲ ਦੀਆਂ 750 ਪੋਸਟਾਂ ਦੀ ਸਹੀ ਨਿਸ਼ਾਨਦੇਹੀ ਕਰਕੇ ਪ੍ਰਮੋਸ਼ਨਾਂ ਕੀਤੀਆਂ ਜਾਣ, ਨਵ ਨਿਯੁਕਤ ਮਲਟੀਪਰਪਜ਼ ਹੈਲਥ ਵਰਕਰਾਂ ਨੂੰ ਮੋਬਾਇਲ ਭੱਤਾ ਅਤੇ ਸਫ਼ਰੀ ਭੱਤਾ ਦੇਣਾ, ਏ ਐਮ ਓ ਦੀਆਂ ਪ੍ਰਮੋਸ਼ਨਾਂ ਕਰਨੀਆਂ, ਸੀ ਪੀ ਐਫ ਤੋਂ ਜੀ ਪੀ ਐਫ ਵਿੱਚ ਆਏ ਮਲਟੀਪਰਪਜ ਕਾਮਿਆਂ ਦਾ ਬਕਾਇਆ ਦੇਣਾ, ਕੱਚਿਆਂ ਕਾਮਿਆਂ ਨੂੰ ਪੱਕਿਆਂ ਕਰਨਾ ਆਦਿ ਮੰਗ ਪੱਤਰ ਵਿੱਚ ਦਰਜ਼ ਮੰਗਾਂ ਦਾ ਤੁਰੰਤ ਹੱਲ ਕੀਤਾ ਜਾਵੇ। ਪਰ ਜਦੋਂ ਸ਼ਾਮ ਤੱਕ ਗੱਲ ਕਿਸੇ ਸਿਰੇ ਨਾ ਲੱਗੀ ਤਾਂ ਜਥੇਬੰਦੀ ਦੇ ਪਹੁੰਚੇ ਆਗੂਆਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਮਿਤੀ 20-8-2019 ਨੂੰ ਡਾਇਰੈਕਟਰ ਦਫ਼ਤਰ ਧਰਨਾ ਮਾਰਨ ਤੇ ਧਰਨੇ ਉਪਰੰਤ ਸਿਹਤ ਮੰਤਰੀ ਪੰਜਾਬ ਦੀ ਕੋਠੀ ਵੱਲ ਮਾਰਚ ਕੀਤਾ ਜਾਵੇਗਾ। ਇਸ ਮੀਟਿੰਗ ਵਿੱਚ ਕੁਲਬੀਰ ਮੋਗਾ, ਗੁਲਜ਼ਾਰ ਖਾਂ, ਗਗਨਦੀਪ ਸਿੰਘ ਬਠਿੰਡਾ, ਜਰਨੈਲ ਸਿੰਘ ਬਰਨਾਲਾ, ਸੁਖਵਿੰਦਰ ਸਿੰਘ ਮੁਕਤਸਰ, ਪ੍ਰਦੀਪ ਸਿੰਘ ਤਰਨਤਾਰਨ, ਸੰਜੀਵ ਮਾਨਸਾ, ਕੁਲਪ੍ਰਰੀਤ ਸਿੰਘ ਸਮਰਾ ਲੁਧਿਆਣਾ, ਅਮਨਦੀਪ ਸਿੰਘ ਲੁਧਿਆਣਾ, ਗੁਰਬੀਰ ਸਿੰਘ, ਕਰਮਦੀਨ ਸੰਗਰੂਰ, ਪਿ੍ਰਤਪਾਲ ਸਿੰਘ, ਰਣਧੀਰ ਸਿੰਘ, ਅਸ਼ੋਕ ਕੁਮਾਰ ਆਦਿ ਆਗੂ ਹਾਜ਼ਰ ਸਨ।