ਕੀ ਰੁੱਖ ਲਗਾਉਣ ਵਾਲੇ ਸਿਰਫ਼ ਸ਼ੋਸ਼ਲ ਮੀਡੀਆ 'ਤੇ ਫੋਟੋਆਂ ਪਾਉਣ ਤਕ ਸੀਮਿਤ ਜਾਂ ਸੰਭਾਲਣਗੇ ਵੀ

ਕੈਪਸ਼ਨ : ਮੋਗਾ 'ਚ ਕਟਾਈ ਕਰਕੇ ਲਿਆਂਦੀ ਗਈ ਲੱਕੜ ਦੀ ਤਸਵੀਰ।

ਨੰਬਰ : 21 ਮੋਗਾ 16 ਪੀ

ਵਕੀਲ ਮਹਿਰੋਂ, ਮੋਗਾ : ਦਿਨੋਂ ਦਿਨ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਹਿੱਤ ਪੰਜਾਬ ਸਰਕਾਰ, ਸਮਾਜ ਸੇਵੀ ਜਥੇਬੰਦੀਆਂ, ਸਕੂਲਾਂ, ਕਾਲਜਾਂ ਤੇ ਕਲੱਬਾਂ ਵਲੋਂ ਸ਼ਹਿਰ ਤੇ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਪ੍ਰਦੂਸ਼ਣ ਰੋਕਣ ਲਈ ਆਪਣੇ ਆਪਣੇ ਪਿੰਡਾਂ ਦੀਆਂ ਖਾਲੀ ਜਗ੍ਹਾ 'ਤੇ ਰੁੱਖ ਲਗਾਉਣ ਲਈ ਦਿਨ ਰਾਤ ਇੱਕ ਕਰਕੇ ਰੁੱਖ ਲਗਾਏ ਜਾ ਰਹੇ ਹਨ ਅਤੇ ਨਾਲ ਹੀ ਸ਼ੋਸ਼ਲ ਮੀਡੀਆ 'ਤੇ ਪਾਇਆ ਜਾ ਰਿਹਾ ਹੈ ਕਿ ਰੁੱਖ ਲਗਾਓ ਵਾਤਾਵਰਨ ਨੂੰ ਸਾਫ ਸੁਥਰਾ ਰੱਖੋ ਨਾਲ ਹੀ ਕਿਹਾ ਜਾਂਦਾ ਹੈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਨਿੱਤ ਨਵੇਂ ਰੁੱਖ ਲਗਾਉਣ ਵਾਲੀਆਂ ਸੰਸਥਾਵਾਂ ਇਹ ਲਗਾਏ ਗਏ ਰੁੱਖਾਂ ਦੀ ਦੇਖ ਭਾਲ ਕਿੰਨਾਂ ਚਿਰ ਕਰਨਗੇ ਜਾਂ ਫਿਰ ਸ਼ੋਸ਼ਲ ਮੀਡੀਆ 'ਤੇ ਗਰੁੱਪਾਂ ਵਿੱਚ ਹੀ ਫੋਟੋ ਭੇਜਣ ਤਕ ਸੀਮਤ ਰਹਿਣਗੇ। ਪਰ ਦਿਨੋ ਦਿਨ ਹੋ ਰਹੀ ਰੁੱਖਾਂ ਦੀ ਕਟਾਈ ਲਈ ਕੋਈ ਸੰਸਥਾ ਅੱਗੇ ਆਵੇਗੀ ਜਾਂ ਫਿਰ ਦਰੱਖਤਾਂ ਦੀ ਕਟਾਈ ਇਸੇ ਤਰ੍ਹਾਂ ਹੀ ਕੀਤੀ ਜਾਵੇਗੀ ਇਸ ਗੱਲ ਲਈ ਲੋਕ ਚਿੰਤਾ ਵਿੱਚ ਹਨ।

--------

ਧੜਾਧੜ ਕੀਤੀ ਜਾ ਰਹੀ ਦਰੱਖਤਾਂ ਦੀ ਕਟਾਈ ਰੋਕਣਾ ਜ਼ਰੂਰੀ

ਇਸ ਮੁਹਿੰਮ 'ਚ ਜਿੱਥੇ ਵੱਖ ਵੱਖ ਸੰਸਥਾਵਾਂ ਵੱਲੋਂ ਵੱਡਾ ਸਹਿਯੋਗ ਦਿੱਤਾ ਜਾ ਰਿਹਾ ਹੈ, ਉਥੇ ਹੀ ਕਈਆਂ ਵੱਲੋਂ ਇਸ ਦੇ ਉਲਟ ਕੰਮ ਵੀ ਕੀਤੇ ਜਾ ਰਹੇ ਹਨ ਜਿਸ ਨੂੰ ਰੋਕਣਾ ਪਹਿਲ ਦੇ ਅਧਾਰ 'ਤੇ ਬਹੁਤ ਜ਼ਰੂਰੀ ਹੈ। ਆਪਣੀਆਂ ਲੋੜਾਂ ਨੂੰ ਪੂਰਨ ਕਰਨ ਲਈ ਧੜਾ ਧੜ ਦਰੱਖਤਾਂ ਦੀ ਕਟਾਈ ਕੀਤੀ ਜਾ ਰਹੀ ਹੈ ਪਰ ਇਸ ਵੱਲ ਕਿਸੇ ਦਾ ਵੀ ਧਿਆਨ ਨਹੀਂ ਜਾਂਦਾ। ਅੱਜ ਕੱਲ ਸਵੇਰੇ ਸਵੇਰੇ ਲੱਕੜ ਮੰਡੀ ਵਿੱਚ ਦੇਖਿਆ ਜਾਵੇ ਤਾਂ ਮੰਡੀ ਵਿੱਚ ਬਹੁਤ ਜਿਆਦਾ ਲੱਕੜ ਆ ਰਹੀ ਤੇ ਵੇਚੀ ਜਾ ਰਹੀ ਹੈ।

ਵਾਤਾਵਾਰਨ ਪ੍ਰਰੇਮੀਆਂ ਦਾ ਕਹਿਣਾ ਹੈ ਕਿ ਜੇਕਰ ਦਰੱਖਤਾਂ ਦੀ ਕਟਾਈ ਨਹੀਂ ਹੋ ਰਹੀ ਤਾਂ ਮੰਡੀ ਵਿੱਚ ਲੱਕੜ ਐਨੀ ਜ਼ਿਆਦਾ ਕਿੱਥੋਂ ਆ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਤਰ੍ਹਾਂ ਰੁੱਖਾਂ ਦੀ ਕਟਾਈ ਹੁੰਦੀ ਰਹੀ ਤਾਂ ਨਵੇਂ ਲਗਾਏ ਜਾ ਰਹੇ ਰੁੱਖ 7 ਸਾਲ ਬਾਅਦ ਦਰੱਖਤ ਬਣਨਗੇ, ਇਸ ਲਈ ਪੁਰਾਣੇ ਦਰੱਖਤਾਂ ਨੂੰ ਨਾ ਕੱਟਿਆ ਜਾਵੇ।