ਕੈਪਸ਼ਨ-ਪਿੰਡ ਭਿੰਡਰ ਕਲਾਂ ਵਿਖੇ ਖੇਡ ਮੈਦਾਨ ਦੇ ਨਵੀਨੀਕਰਨ ਦੇ ਪ੍ਰਰੋਜੈਕਟ ਦਾ ਉਦਘਾਟਨ ਕਰਦੇ ਹੋਏ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਤੇ ਸਮੂਹ ਗਰਾਮ ਪੰਚਾਇਤ।

ਨੰਬਰ : 17 ਮੋਗਾ 1 ਪੀ

ਨੱਛਤਰ ਸਿੰਘ ਭੱਟੀ, ਕਿਸ਼ਨਪੁਰਾ ਕਲਾਂ :

ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੇ ਯਤਨਾ ਸਦਕਾ ਸਰਕਾਰ ਵੱਲੋਂ ਜਾਰੀ ਕਰਵਾਈ ਗ੍ਾਂਟ ਤਹਿਤ ਪਿੰਡ ਭਿੰਡਰ ਕਲਾਂ ਵਿਖੇ ਖੇਡ ਮੈਦਾਨ ਦਾ ਨਵੀਨੀਕਰਨ ਕਰਵਾਇਆ ਜਾ ਰਿਹਾ ਹੈ। ਜਿਸ ਦਾ ਰਸਮੀ ਉਦਘਾਟਨ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਆਪਣੇ ਕਰ ਕਮਲਾਂ ਨਾਲ ਕੀਤਾ।

ਇਸ ਮੌਕੇ ਵਿਧਾਇਕ ਸੁਖਜੀਤ ਸਿੰਘ ਲੋਹਗੜ ਨੇ ਸੰਬੋਧਨ ਕਰਦਿਆਂ ਆਖਿਆ ਕਿ ਸਰਕਾਰ ਚੋਣਾਂ ਦੌਰਾਨ ਜਨਤਾ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਅਗਵਾਈ ਹੇਠ ਭਿੰਡਰ ਕਲਾਂ ਨੂੰ ਹੋਰ ਵੀ ਗਾਂਟਾਂ ਦੇ ਗੱਫੇ ਦੇ ਕੇ ਨਿਵਾਜਿਆ ਜਾਵੇਗਾ। ਇਸ ਮੌਕੇ ਸਮੂਹ ਗ੍ਰਾਮ ਪੰਚਾਇਤ ਨੇ ਪੰਜਾਬ ਸਰਕਾਰ ਤੇ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਦਾ ਧਨੰਵਾਦ ਕੀਤਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਗੁਰਦੀਪ ਕੌਰ, ਮੋਹਣ ਸਿੰਘ ਡਾਇਰੈਕਟਰ ਕੋਆਪਰੇਟਿਵ ਸੁਸਾਈਟੀ ਧਰਮਕੋਟ, ਹਰਵਿੰਦਰ ਸਿੰਘ ਪੰਚ, ਹਰਜਿੰਦਰ ਕੌਰ ਪੰਚ, ਪਿਆਰਾ ਸਿੰਘ ਪੰਚ, ਇੰਦਰਜੀਤ ਕੌਰ, ਕੁਲਵੰਤ ਸਿੰਘ ਪੰਚ, ਸੁਰਿੰਦਰ ਕੌਰ ਪੰਚ, ਨਛੱਤਰ ਸਿੰਘ ਪੰਚ, ਕੁਲਦੀਪ ਕੌਰ ਪੰਚ, ਜਗਸੀਰ ਸਿੰਘ ਪੰਚ, ਸਰਬਜੀਤ ਕੌਰ ਪੰਚ, ਬਲਵੀਰ ਸਿੰਘ ਪੰਚ, ਹਰਭਜਨ ਸਿੰਘ ਸਾਬਕਾ ਡਾਇਰੈਕਟਰ ਲੈਂਡਮਾਰਗੇਜ ਬੈਂਕ ਧਰਮਕੋਟ, ਰਵਿੰਦਰ ਸਿੰਘ ਡਾਇਰੈਕਟਰ ਕੋਆਪਰੇਟਿਵ ਸੁਸਾਈਟੀ ਧਰਮਕੋਟ, ਗੁਰਮੇਲ ਸਿੰਘ ਮੱਲੀ ਪ੍ਰਧਾਨ ਵੇਰਕਾ ਡੇਅਰੀ, ਪ੍ਰਭਕਿਰਨ ਸਿੰਘ, ਦਰਸ਼ਨ ਸਿੰਘ ਨੰਬਰਦਾਰ, ਗੁਰਚਰਨ ਸਿੰਘ ਪ੍ਰਧਾਨ, ਜੋਗਿੰਦਰ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ, ਕਰਨੈਲ ਸਿੰਘ ਸੁਸਾਈਟੀ ਮੈਂਬਰ, ਹਰਨੇਕ ਸਿੰਘ ਸਾਬਕਾ ਪੰਚ, ਮੇਹਰ ਸਿੰਘ ਭੱਠੇ ਵਾਲੇ, ਜਗਜੀਤ ਸਿੰਘ ਸਰਾਂ, ਗੁਰਮੇਲ ਸਿੰਘ ਲੀਹਭੰਨ, ਸੁਖਦਰਸ਼ਨ ਸਿੰਘ ਟੈਂਟ ਵਾਲੇ, ਦਿਲਾਵਰ ਸਿੰਘ, ਗੁਲਜਾਰ ਸਿੰਘ ਮਨੀਲਾ ਵਾਲੇ, ਸਰੈਣ ਸਿੰਘ, ਨਛੱਤਰ ਸਿੰਘ, ਰਵਿੰਦਰ ਸਿੰਘ ਰਵੀ ਭਿੰਡਰ, ਕੈਪਟਨ ਪ੍ਰਤਾਪ ਸਿੰਘ ਜੀ.ਉ.ਜੀ, ਜਰਨੈਲ ਸਿੰਘ ਬਾਬੇਕਾ, ਰਣਜੀਤ ਸਿੰਘ ਬਾਬੇਕਾ, ਪਰਮਜੀਤ ਸਿੰਘ ਸਰਾਂ, ਨਿਰਮਲ ਸਿੰਘ ਸਾਬਕਾ ਪੰਚ, ਤੇਜਾ ਖਹਿਰਾ, ਸੁਖਵਿੰਦਰ ਸਿੰਘ ਸਿੱਧੂ ਬੀ.ਡੀ ਪੀ.ਓ, ਜਗਦੀਪ ਸਿੰਘ ਸੰਧੂ ਏ.ਪੀ.ਓ, ਵਿਜੇ ਕੁਮਾਰ ਏ.ਈ.ਪੰਚਾਇਤੀ ਰਾਜ, ਮਲਕੀਤ ਸਿੰਘ ਸੰਧੂ ਵੀ.ਡੀ.ਓ, ਜਸਬੀਰ ਸਿੰਘ ਜੀ.ਆਰ.ਐਸ ਆਦਿ ਹਾਜਰ ਸਨ।