ਮਨਪ੍ਰਰੀਤ ਸਿੰਘ ਮੱਲੇਆਣਾ, ਨਿਹਾਲ ਸਿੰਘ ਵਾਲਾ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਣੂੰਕੇ ਤੋਂ ਬਤੌਰ ਪਿੰ੍ਸੀਪਲ ਹਰਜੀਤ ਸਿੰਘ ਉਗੋਕੇ ਵੱਲੋਂ ਸ਼ਾਨਦਾਰ ਸੇਵਾਵਾਂ ਨਿਭਾਉਂਦੇ ਹੋਏ ਸੇਵਾਮੁਕਤੀ 'ਤੇ ਵਿਦਾਇਗੀ ਸਮਾਗਮ ਕਰਾਇਆ ਗਿਆ।

ਇਸ ਮੌਕੇ ਡੀਟੀਐੱਫ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਨੇ ਹਰਜੀਤ ਸਿੰਘ ਤੇ ਉਨ੍ਹਾਂ ਦੀ ਪਤਨੀ ਹਰਵਿੰਦਰ ਕੌਰ ਨੂੰ ਇਸ ਸ਼ੁੱਭ ਦਿਨ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਉਨ੍ਹਾਂ ਵੱਲੋਂ ਨਿਭਾਈਆਂ ਸੇਵਾਵਾਂ ਅਤੇ ਹਲੀਮੀ ਭਰੇ ਸੁਭਾਅ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਨੂੰ ਆਪਣੇ ਪਿਤਾ ਨੱਥਾ ਸਿੰਘ ਪਾਸੋਂ ਵਿਰਾਸਤ 'ਚ ਹੀ ਮਿਲੇ ਹਨ। ਜੋ ਕਿ ਬਹੁਤ ਸ਼ਾਂਤ ਸੁਭਾਅ ਵਾਲੇ ਅਤੇ ਆਪਣੇ ਸਮੇਂ 'ਚ ਮੈਟਿ੍ਕ ਪਾਸ ਸਨ।

ਇਸ ਮੌਕੇ ਪਿੰ੍. ਅਵਤਾਰ ਸਿੰਘ ਕਰੀਰ, ਪਿੰ੍. ਜਗਰੂਪ ਸਿੰਘ ਬਰਾੜ, ਪ੍ਰਮੋਦ ਗੁਪਤਾ, ਜਗਤਾਰ ਸਿੰਘ ਸੈਦੋਕੇ, ਦਿਲਬਾਗ ਸਿੰਘ, ਪਿੰ੍. ਗੁਰਸੇਵਕ ਸਿੰਘ ਪੱਤੋ, ਪਿੰ੍. ਹਰਭਜਨ ਸਿੰਘ ਧੂੜਕੋਟ, ਪਿੰ੍. ਕਰਮਜੀਤ ਸਿੰਘ ਬੱਧਨੀ ਕਲਾਂ, ਰਵਨੀਤ ਕੌਰ, ਰਾਜਿੰਦਰ ਕੁਮਾਰ, ਗੁਰਜਿੰਦਰ ਕੌਰ, ਕ੍ਰਿਸ਼ਨ ਸਿੰਘ, ਪ੍ਰਰੀਤਮ ਸਿੰਘ ਤੇ ਹਰਬੰਸ ਸਿੰਘ ਨੇ ਪਿੰ੍. ਹਰਜੀਤ ਸਿੰਘ ਨਾਲ ਬਿਤਾਏ ਪਲਾਂ ਨੂੰ ਸਾਂਝੇ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸੇਵਾਮੁਕਤ ਹੋਣ ਦੀ ਖੁਸ਼ੀ ਹੈ ਪਰ ਸਿੱਖਿਆ ਵਿਭਾਗ ਲਈ ਵੱਡਾ ਘਾਟਾ ਵੀ ਹੈ।

ਇਸ ਮੌਕੇ ਸਰਪੰਚ ਭੋਲਾ ਸਿੰਘ ਮਾਣੂੰਕੇ, ਸੁਖਦਰਸ਼ਨ ਸਿੰਘ, ਚੇਅਰਮੈਨ ਜਗਸੀਰ ਸਿੰਘ, ਅਮਰਜੀਤ ਸਿੰਘ, ਸੰਮਤੀ ਮੈਂਬਰ ਗੁਰਦੀਪ ਸਿੰਘ, ਹਰਪ੍ਰਰੀਤ ਸਿੰਘ ਧੂੜਕੋਟ, ਗੁਰਮੇਲ ਸਿੰਘ ਘੋਲੀਆ, ਜਗਦੀਸ਼ ਸਿੰਘ, ਹਰਪਿੰਦਰ ਸਿੰਘ ਿਢੱਲੋਂ, ਬਸੰਤ ਸਿੰਘ, ਬਲਵੀਰ ਸਿੰਘ ਤੋਂ ਇਲਾਵਾ ਸਮੂਹ ਗ੍ਰਾਮ ਪੰਚਾਇਤ ਮਾਣੂੰਕੇ ਅਤੇ ਮਿਡ-ਡੇ-ਮੀਲ ਸਟਾਫ ਹਾਜ਼ਰ ਸਨ। ਇਸ ਮੌਕੇ ਪਿੰ੍ਸੀਪਲ ਹਰਜੀਤ ਸਿੰਘ ਨੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਵਿੱਦਿਅਕ ਅਤੇ ਸਮਾਜ ਸੇਵੀ ਖੇਤਰ 'ਚ ਆਪਣਾ ਬਣਦਾ ਯੋਗਦਾਨ ਪਾਉਂਦੇ ਰਹਿਣਗੇ। ਇਸ ਮੌਕੇ ਮੈਥ ਮਿਸਟਿ੍ਸ ਕਰਮਜੀਤ ਕੌਰ ਨੇ ਮੰਚ ਦੀ ਭੂਮਿਕਾ ਬਾਖੂਬੀ ਨਿਭਾਈ।