ਕੈਪਸ਼ਨ : ਮੁਕਾਬਲਿਆਂ ਵਿਚੋਂ ਜੇਤੂ ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਡੀਈਓ ਜਸਪਾਲ ਸਿੰਘ ਅੌਲਖ।

ਨੰਬਰ : 14 ਮੋਗਾ 12 ਪੀ

ਐਨਐਸ ਲਾਲੀ, ਕੋਟ ਈਸੇ ਖ਼ਾਂ : ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਵੱਲੋਂ ਸ੍ਰੀ ਗੁਰੁ ਨਾਨਕ ਦੇਵ ਜੀ ਦੇ 550ਵੇਂ ਜਨਮ ਪ੍ਰਕਾਸ਼ ਪੁਰਬ ਨੂੰ ਮਨਾਉਣ ਸਬੰਧੀ ਰਾਜ ਪੱਧਰੀ ਕੰਪਿਊਟਰ ਅਧਾਰਿਤ ਪੀ.ਪੀ.ਟੀ ਮੁਕਾਬਲੇ ਜਸਪਾਲ ਸਿੰਘ ਅੌਲਖ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਮੋਗਾ ਦੀ ਅਗਵਾਈ ਹੇਠ ਕੁਲਵੰਤ ਸਿੰਘ ਸੰਧੂ ਚੇਅਰਮੈਨ ਦੇ ਸਹਿਯੋਗ ਨਾਲ ਸ਼੍ਰੀ ਹੇਮੁਕੁੰਟ ਸੀਨੀਅਰ ਸੈਕੰਡਰੀ ਸਕੂਲ, ਕੋਟ ਈਸੇ ਖਾਂ ਵਿਖੇ ਕਰਵਾਏ ਗਏ। ਪੰਜਾਬ ਰਾਜ ਦੇ ਵੱਖ ਵੱਖ ਜ਼ਿਲਿ੍ਹਆਂ ਦੇ ਵਿਦਿਆਰਥੀਆਂ ਨੇ ਮਿਡਲ ਪੱਧਰ, ਹਾਈ ਪੱਧਰ ਅਤੇ ਸੀਨੀਅਰ ਸੈਕੰਡਰੀ ਪੱਧਰ ਦੇ ਮੁਕਾਬਲਿਆਂ ਵਿੱਚ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਦਾ ਉਦਘਾਟਨ ਰਾਕੇਸ਼ ਕੁਮਾਰ ਮੱਕੜ, ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਮੋਗਾ ਨੇ ਕੀਤਾ ਅਤੇ ਵਿਦਿਆਰਥੀਆਂ ਨੂੰ ਗੁਰੁ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਤੇ ਬਾਣੀ ਦੇ ਫਲਸਫੇ ਬਾਰੇ ਪ੍ਰਰੇਰਿਤ ਕੀਤਾ ਗਿਆ। ਇਨ੍ਹਾਂ ਮੁਕਾਬਲਿਆਂ ਦੇ ਨਤੀਜੇ ਬਾਰੇ ਨੋਡਲ ਇੰਚਾਰਜ ਦਿਲਬਾਗ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮਿਡਲ ਪੱਧਰ 'ਤੇ ਪਹਿਲੀ ਪੁਜੀਸ਼ਨ ਸਿਮਰਨਜੀਤ ਕੌਰ ਸਕੰਹਸ ਭਿੰਡਰ ਕਲਾਂ ਜ਼ਿਲ੍ਹਾ ਮੋਗਾ, ਦੂਜੀ ਪੁਜੀਸ਼ਨ ਸੁਖਚੈਨ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਗ ਸਿਕੰਦਰ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਅਤੇ ਤੀਸਰੀ ਪੁਜੀਸ਼ਨ ਮਨਜੋਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਹਨੇਵਾਲ ਜ਼ਿਲ੍ਹਾ ਲੁਧਿਆਣਾ ਨੇ ਹਾਸਲ ਕੀਤੀ। ਹਾਈ ਪੱਧਰ ਦੇ ਮੁਕਾਬਲਿਆਂ ਵਿੱਚ ਤੇ ਪਹਿਲੀ ਪੁਜੀਸ਼ਨ ਹਰਜੋਤ ਸਿੰਘ ਸਹਸ ਚੜਿੱਕ ਜ਼ਿਲ੍ਹਾ ਮੋਗਾ, ਦੂਜੀ ਪੁਜੀਸ਼ਨ ਅਜੈ ਸਹਸ ਰੱਕੜਾ ਢਾਹਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਤੀਸਰੀ ਪੁਜੀਸ਼ਨ ਕਨਿਕਸ਼ਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਿੱਦੜਬਾਹਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਤੇ ਸੀਨੀਅਰ ਸੈਕੰਡਰੀ ਪੱਧਰ ਦੇ ਮੁਕਾਬਲਿਆਂ ਵਿੱਚ ਤੇ ਪਹਿਲੀ ਪੁਜੀਸ਼ਨ ਪ੍ਰਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁੜੈਣ ਜ਼ਿਲ੍ਹਾ ਲੁਧਿਆਣਾ, ਦੂਜੀ ਪੁਜੀਸ਼ਨ ਜਸਵਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂ ਸ਼ਹਿਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੇ ਤੀਸਰੀ ਪੁਜੀਸ਼ਨ ਰੇਣੂੰ ਮਹਿਰਾ ਸ਼ਹੀਦ ਮੱਖਣ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ ਨੇ ਹਾਸਲ ਕੀਤੀ।

ਇਨ੍ਹਾਂ ਮੁਕਾਬਲਿਆਂ ਦੌਰਾਨ ਪਹਿਲੀਆਂ ਤਿੰਨ ਪੁਜੀਸ਼ਨਾਂ ਲੈਣ ਵਾਲੇ ਵਿਦਿਆਰਥੀਆਂ ਨੂੰ ਮੈਡਲ, ਟਰਾਫੀ ਅਤੇ ਸਰਟੀਫਿਕੇਟ ਨਾਲ ਤੇ ਭਾਗੀਦਾਰ ਵਿਦਿਆਰਥੀਆਂ ਨੂੰ ਟਰਾਫੀ ਤੇ ਸਰਟੀਫਿਕੇਟ ਨਾਲ ਤੇ ਗਾਈਡ ਅਧਿਆਪਕਾਂ ਨੂੰ ਜਸਪਾਲ ਸਿੰਘ ਅੌਲਖ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਮੋਗਾ, ਰਾਕੇਸ਼ ਕੁਮਾਰ ਮੱਕੜ, ਕੁਲਵੰਤ ਸਿੰਘ ਸੰਧੂ ਚੇਅਰਮੈਨ, ਸ਼੍ਰੀ ਹੇਮੁਕੁੰਟ ਸੀਨੀਅਰ ਸੈਕੰਡਰੀ ਸਕੂਲ, ਕੋਟ ਈਸੇ ਖਾਂ, ਰਣਜੀਤ ਕੌਰ ਸੰਧੂ, ਐਮ.ਡੀ, ਸ਼੍ਰੀ ਹੇਮੁਕੁੰਟ ਸੀਨੀਅਰ ਸੈਕੰਡਰੀ ਸਕੂਲ, ਕੋਟ ਈਸੇ ਖਾਂ, ਪਿ੍ਰੰਸੀਪਲ ਜਸਵਿੰਦਰ ਸਿੰਘ, ਸਕੰਸਸਸ ਮੋਗਾ ਅਤੇ ਪਿ੍ਰੰਸੀਪਲ ਸ੍ਰੀਮਤੀ ਮੰਜੂ, ਸਕੰਸਸਸ ਧਰਮਕੋਟ, ਦਿਲਬਾਗ ਸਿੰਘ ਬਰਾੜ ਅਤੇ ਬਰਿੰਦਰਜੀਤ ਸਿੰਘ ਬਿੱਟੂ ਵੱਲੋਂ ਮੈਡਲ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ। ਜਸਪਾਲ ਸਿੰਘ ਅੌਲਖ, ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਮੋਗਾ ਵੱਲੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸ੍ਰੀ ਗੁਰੂੁ ਨਾਨਕ ਦੇਵ ਜੀ ਵੱਲੋਂ ਦਿੱਤੀਆਂ ਸਿੱਖਿਆਵਾਂ ਅਨੁਸਾਰ ਚੰਗੀ ਜੀਵਨ ਜਾਚ ਸਬੰਧੀ ਪ੍ਰਰੇਰਿਤ ਕੀਤਾ ਅਤੇ ਸਕੂਲ ਵੱਲੋਂ ਇਸ ਸਮਾਗਮ ਲਈ ਕੀਤੇ ਗਏ ਉਚੇਚੇ ਪ੍ਰਬੰਧਾਂ ਤੇ ਤਸੱਲੀ ਪ੍ਰਗਟਾਈ ਗਈ। ਮੁਕਾਬਲਿਆਂ ਵਿੱਚ ਜੇਤੂ ਅਤੇ ਭਾਗ ਲੈਣ ਵਾਲੇ ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਗਈ। ਸਟੇਜ ਦਾ ਸੰਚਾਲਨ ਜਸਵਿੰਦਰ ਸ਼ਰਮਾ ਨੇ ਖੁਬਸੂਰਤ ਢੰਗ ਨਾਲ ਕੀਤਾ। ਇਨ੍ਹਾਂ ਮੁਕਾਬਲਿਆਂ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਲਈ ਜਸਪਾਲ ਸਿੰਘ ਅੌਲਖ, ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਮੋਗਾ ਵੱਲੋਂ ਚੇਅਰਮੈਨ ਕੁਲਵੰਤ ਸਿੰਘ ਸੰਧੂ, ਐਮ.ਡੀ ਰਣਜੀਤ ਕੌਰ ਸੰਧੂ, ਪਿ੍ਰੰਸੀਪਲ ਜਸਵਿੰਦਰ ਸਿੰਘ, ਪਿ੍ਰੰਸੀਪਲ ਮੰਜੂ, ਦਿਲਬਾਗ ਸਿੰਘ ਬਰਾੜ, ਵਿਕਾਸ ਚੋਪੜਾ, ਬਰਿੰਦਰਜੀਤ ਸਿੰਘ ਬਿੱਟੂ, ਹਰਸਿਮਰਨ ਸਿੰਘ, ਜਸਵਿੰਦਰ ਸ਼ਰਮਾ, ਜੋਗਿੰਦਰ ਸਿੰਘ ਬਰਾੜ ਅਤੇ ਮੁਕਾਬਲਿਆਂ ਦੀ ਪੁੂਰੀ ਜ਼ਿੰਮੇਵਾਰੀ ਅਤੇ ਨਿਰਪੱਖਤਾ ਨਾਲ ਜੱਜਮੈਂਟ ਦੀ ਡਿਊਟੀ ਨਿਭਾਉਣ ਵਾਲੇ ਸਮੁੂਹ ਅਧਿਆਪਕਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਅਤੇ ਸਨਮਾਨ ਪੱਤਰ ਦਿੱਤੇ ਗਏ।