v> ਕਾਕਾ ਰਾਮੂੰਵਾਲਾ, ਚੜਿੱਕ : ਤਨਜੀਤ ਰਾਮ ਵਾਸੀ ਚੜਿੱਕ ਪੱਤੀ ਸਰਕਾਰ ਜੋ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀ ਸਬ- ਡਵੀਜ਼ਨ ਚੜਿੱਕ ਵਿਖੇ ਲਾਈਨਮੈਨ ਦੀ ਡਿਊਟੀ ਤਨਦੇਹੀ ਨਾਲ ਨਿਭਾਅ ਰਿਹਾ ਸੀ, ਦੀ ਕੋਰੋਨਾ ਕਾਰਨ ਮੌਤ ਹੋਣ ਕਰਕੇ ਸਹਿਮ ਦਾ ਮਾਹੌਲ ਬਣ ਗਿਆ ਹੈ। ਹੈਲਥ ਸੁਪਰਵਾਈਜ਼ਰ ਰਣਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਪਿਛਲੇ ਦਿਨੀਂ ਤਨਜੀਤ ਰਾਮ ਦੀ ਕੋਰੋਨਾ ਸਬੰਧੀ ਕੀਤੇ ਗਏ ਟੈਸਟ ਦੀ ਰਿਪੋਰਟ ਪਾਜ਼ੇਟਿਵ ਆਈ ਸੀ ਤੇ ਉਸ ਨੂੰ ਹਸਪਤਾਲ ਇਲਾਜ ਕਰਵਾਉਣ ਲਈ ਕਿਹਾ ਗਿਆ ਸੀ, ਪਰ ਘਰ ਵਾਲਿਆਂ ਦੇ ਕਹਿਣ 'ਤੇ ਕਿ ਅਸੀਂ ਘਰ 'ਚ ਹੀ ਰੱਖ ਕੇ ਤਨਜੀਤ ਰਾਮ ਦਾ ਇਲਾਜ ਕਰਾਵਾਵਾਂਗੇ, ਇਸ ਲਈ ਘਰ 'ਚ ਹੀ ਇਕਾਂਤਵਾਸ ਕੀਤਾ ਗਿਆ ਸੀ। ਬਿਮਾਰੀ ਘੱਟ ਹੋਣ ਦੀ ਬਜਾਏ ਜ਼ਿਆਦਾ ਪਰੇਸ਼ਾਨੀ ਆਉਣ ਲੱਗ ਪਈ ਤਾਂ ਲੁਧਿਆਣਾ ਇਲਾਜ ਲਈ ਲਿਜਾਣ ਦੌਰਾਨ ਰਸਤੇ 'ਚ ਹੀ ਤਨਜੀਤ ਰਾਮ ਦੀ ਮੌਤ ਹੋ ਗਈ। ਮੌਤ ਹੋਣ ਤੋਂ ਬਾਅਦ ਉਸ ਦੀ ਮ੍ਰਿਤਕ ਦੇਹ ਦਾ ਸਿਹਤ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਅੰਤਿਮ ਸੰਸਕਾਰ ਪਿੰਡ ਚੜਿੱਕ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ। ਇਸ ਮੌਕੇ ਸਬ-ਡਵੀਜ਼ਨ ਚੜਿੱਕ ਦੇ ਮੁਲਾਜ਼ਮ ਵੀ ਹਾਜ਼ਰ ਸਨ।

Posted By: Seema Anand