v> ਕਾਕਾ ਰਾਮੂੰਵਾਲਾ, ਚੜਿੱਕ :ਰਾਮੂੰਵਾਲਾ ਨਵਾਂ ਵਾਸੀ ਮਿਲਵੰਤ ਸਿੰਘ ਦੇ ਘਰ 'ਚੋਂ ਨੀਹਾਂ ਦੀ ਖੁਦਾਈ ਕਰਦੇ ਸਮੇਂ ਇਕ ਬੰਬਨੁਮਾ ਚੀਜ਼ ਮਿਲਣ ਕਾਰਨ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਮਿਲਵੰਤ ਸਿੰਘ ਮੇਲਾ ਪੁੱਤਰ ਸਵ. ਸਾਧੂ ਸਿੰਘ ਨੇ ਦੱਸਿਆ ਕਿ ਨਵਾਂ ਮਕਾਨ ਬਣਾਉਣ ਲਈ ਪੁਰਾਣੇ ਕਮਰਿਆਂ ਦੀ ਢੁਹਾਈ ਕਰਵਾ ਰਿਹਾ ਸੀ ਤਾਂ ਮਿਸਤਰੀ ਕੁਲਵੰਤ ਸਿੰਘ ਜਦੋਂ ਪੁਰਾਣੀ ਕੰਧ ਦੀ ਨੀਂਹ ਪੱਟਵਾ ਰਿਹਾ ਸੀ ਤਾਂ ਲੋਹੇ ਦੀ ਪੁਰਾਤਨ ਬੰਬਨੁਮਾ ਚੀਜ਼ ਮਿਲੀ ਤਾਂ ਪੁਲਿਸ ਨੂੰ ਸੂਚਨਾ ਦਿੱਤੀ।ਤੁਰੰਤ ਹੀ ਐਸਐਚਓ ਇੰਸਪੈਕਟਰ ਜਸਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਤੇ ਮੌਕਾ ਵੇਖ ਕੇ ਸਾਰੀ ਸੂਚਨਾ ਡੀਐਸਪੀ ਧਰਮਕੋਟ ਨੂੰ ਦਿੱਤੀ। ਮਾਹਰਾਂ ਦੀ ਟੀਮ ਆਉਣ 'ਤੇ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਇਸ ਸਬੰਧੀ ਸੂਚਨਾ ਮਿਲਣ ਤੇ ਜੀਓਜੀ ਦੀ ਟੀਮ ਵੀ ਸੂਬੇਦਾਰ ਨਾਇਬ ਸਿੰਘ ਦੀ ਅਗਵਾਈ ਹੇਠ ਪਹੁੰਚੀ।

Posted By: Tejinder Thind