- ਅਭਿਆਨ ਦੇ ਪਹਿਲੇ ਦਿਨ ਸਿਹਤ ਵਿਭਾਗ ਨੇ ਗਠਿਤ ਕੀਤੀਆਂ 509 ਟੀਮਾਂ

ਕੈਪਸ਼ਨ : ਮੋਗਾ ਦੇ ਬੱਸ ਸਟੈਂਡ 'ਤੇ ਸਿਹਤ ਵਿਭਾਗ ਵੱਲੋਂ ਲਗਾਏ ਪੋਲੀਓ ਬੂਥ 'ਚ ਬੱਚਿਆਂ ਨੂੰ ਪੋਲੀਓ ਵਿਰੋਧੀ ਦਵਾਈ ਦੀਆਂ ਬੂਦਾਂ ਪਿਲਾਕੇ ਸ਼ੁਰੂਆਤ ਕਰਦੇ ਹੋਏ ਵਿਧਾਇਕ ਡਾ. ਹਰਜੋਤ ਕਮਲ ਤੇ ਸਿਹਤ ਅਧਿਕਾਰੀ।

ਨੰਬਰ : 19 ਮੋਗਾ 14 ਪੀ

ਸਵਰਨ ਗੁਲਾਟੀ, ਮੋਗਾ : ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਐਤਵਾਰ ਦੀ ਸਵੇਰੇ ਮੋਗਾ ਦੇ ਬਸ ਸਟੈਂਡ ਵਿਖੇ ਲਗਵਾਏ ਗਏ ਪੋਲੀਓ ਵਿਰੋਧੀ ਬੂੰਦਾਂ ਪਿਲਾਉਣ ਦੇ ਬੂਥ ਤੇ ਮੋਗਾ ਦੇ ਵਿਧਾਇਕ ਡਾ.ਹਰਜੋਤ ਕਮਲ ਵੱਲੋਂ ਸਿਵਲ ਸਰਜਨ ਡਾ.ਹਰਿੰਦਰਪਾਲ ਸਿੰਘ, ਐਸ.ਐਮ.ਓ. ਡਾ. ਰਾਜੇਸ਼ ਅੱਤਰੀ ਸਮੇਤ ਹੋਰ ਜ਼ਿਲ੍ਹਾ ਸਿਹਤ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਪਲਸ ਪੋਲੀਓ ਅਭਿਆਨ ਦੀ ਸ਼ੂਰੁਆਤ ਕੀਤੀ ਗਈ। ਉਹਨਾਂ ਇੱਕ ਪਰਿਵਾਰ ਦੇ 0 ਤੋਂ 5 ਸਾਲ ਦੇ ਵਿਚਲੀ ਉਮਰ ਦੇ ਬੱਚੇ ਨੂੰ ਪੋਲੀਓ ਵਿਰੋਧੀ ਬੂੰਦਾਂ ਪਿਲਾਈਆਂ।

ਇਸ ਮੌਕੇ ਸਿਵਲ ਸਰਜਨ ਡਾ.ਹਰਿੰਦਰਪਾਲ ਸਿੰਘ ਤੇ ਡਾ. ਰਾਜੇਸ਼ ਅੱਤਰੀ ਨੇ ਗੱਲਬਾਤ ਕਰਦੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਪਹਿਲੇ ਦਿਨ ਸ਼ਹਿਰ ਦੀਆਂ ਜਨਤਕ ਥਾਵਾਂ 'ਤੇ ਲਗਾਏ ਗਏ ਵੱਖ-ਵੱਖ 509 ਬੂਥਾਂ 'ਤੇ ਤੈਨਾਤ ਟੀਮਾਂ ਵੱਲੋਂ 0 ਤੋਂ 5 ਸਾਲ ਦੇ ਬੱਚਿਆਂ ਨੂੰ ਪੋਲੀਓ ਵਿਰੋਧੀ ਬੂੰਦਾਂ ਪਿਲਾਇਆਂ ਜਾਣਗੀਆਂ ਅਤੇ ਇਸ ਤਿੰਨ ਦਿਨਾਂ ਅਭਿਆਨ ਦੇ ਦੂਸਰੇ ਅਤੇ ਤੀਸਰੇ ਦਿਨ ਇਸ ਅਭਿਆਨ ਨੂੰ ਸਫਲ ਬਣਾਉਣ ਲਈ 876 ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਜਿਨ੍ਹਾਂ ਵੱਲੋਂ ਘਰ-ਘਰ ਜਾ ਕੇ ਬੱਚਿਆਂ ਨੂੰ ਪੋਲੀਓ ਵਿਰੋਧੀ ਬੂੰਦਾਂ ਪਿਲਾਈਆਂ ਜਾਣਗੀਆਂ। ਉਹਨਾਂ ਦੱਸਿਆ ਕਿ ਇਹਨਾਂ ਤਿੰਨ ਦਿਨਾਂ ਵਿੱਚ ਇੱਕ ਲੱਖ 13 ਹਜ਼ਾਰ ਤੋਂ ਵੀ ਵੱਧ ਬੱਚਿਆਂ ਨੂੰ ਇਹ ਦਵਾਈ ਪਿਲਾਉਣ ਦਾ ਟੀਚਾ ਰੱਖਿਆ ਗਿਆ ਹੈ।

ਇਸ ਦੌਰਾਨ ਵਿਧਾਇਕ ਡਾ. ਹਰਜੋਤ ਕਮਲ ਨੇ 0 ਤੋਂ 5 ਸਾਲ ਦੇ ਬੱਚਿਆਂ ਨੂੰ ਨਾਮੁਰਾਦ ਪੋਲੀਓ ਦੀ ਬੀਮਾਰੀ ਤੋਂ ਸਾਰੀ ਉਮਰ ਲਈ ਸੁਰੱਖਿਅਤ ਰੱਖਣ ਲਈ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਸਿਹਤ ਵਿਭਾਗ ਦੇ ਇਸ ਅਭਿਆਨ ਵਿੱਚ ਸਹਿਯੋਗ ਭਰਪੂਰ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ. ਜਸਵੰਤ ਸਿੰਘ, ਡਾ. ਅਰਵਿੰਦਰਪਾਲ ਸਿੰਘ ਗਿੱਲ, ਰਾਮਪਾਲ ਧਵਨ, ਬਹਾਦਰ ਬੱਲੀ ਸਮੇਤ ਸ਼ਹਿਰ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਅਤੇ ਸਿਹਤ ਅਧਿਕਾਰੀ ਹਾਜ਼ਰ ਸਨ।