ਹਰ ਇੱਕ ਵਿਅਕਤੀ ਆਪਣੇ ਹੱਥੀਂ ਇੱਕ ਪੌਦਾ ਲਗਾ ਕੇ ਤਿਆਰ ਕਰਨ ਨੂੰ ਤਰਜੀਹ ਦੇਵੇ : ਪਰਮਜੀਤ ਕਪੂਰੇ

ਕੈਪਸ਼ਨ : ਪਿੰਡ ਕਪੂਰੇ ਵਿਖੇ ਪੋਦੇ ਲਗਾਉਣ ਦੀ ਸ਼ੁਰੂਆਤ ਕਰਵਾਉਂਦੇ ਹੋਏ ਮੈਡਮ ਪਰਮਜੀਤ ਕੌਰ ਕਪੂਰੇ ਤੇ ਹੋਰ ਪਿੰਡ ਵਾਸੀ।

ਨੰਬਰ 19 ਮੋਗਾ 4 ਪੀ

ਵਕੀਲ ਮਹਿਰੋ, ਮੋਗਾ : ਪੰਜਾਬ 'ਚ ਦਿਨੋ ਦਿਨ ਪਲੀਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡਾਂ ਨੂੰ ਹਰਿਆ ਭਰਿਆ ਬਨਾਉਣ ਲਈ ਪੰਜਾਬ ਸਰਕਾਰ ਵੱਲੋਂ ਵਣ ਵਿਭਾਗ ਦੇ ਸਹਿਯੋਗ ਨਾਲ ਪਿੰਡ ਪਿੰਡ ਪੌਦੇ ਲਗਾਉਣ ਦੀ ਚਲਾਈ ਮਹਿੰਮ ਤਹਿਤ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੇ ਯਤਨਾ ਸਦਕਾ ਵਣ ਵਿਭਾਗ ਵਲੋਂ ਭੇਜੇ ਪੌਦੇ ਲਗਾਉਣ ਦੀ ਸ਼ੁਰੂਆਤ ਮੈਡਮ ਪਰਮਜੀਤ ਕੌਰ ਕਪੂਰੇ ਜ਼ਿਲ੍ਹਾ ਪ੍ਰਧਾਨ ਮਹਿਲਾ ਕਾਂਗਰਸ ਕਮੇਟੀ ਮੋਗਾ ਨੇ ਕੀਤੀ।

ਇਸ ਮੌਕੇ ਉਨ੍ਹਾਂ ਕਿਹਾ ਕਿ ਪਿੰਡ ਦੇ ਉੱਦਮੀ ਲੋਕਾਂ ਦੇ ਸਹਿਯੋਗ ਨਾਲ ਅੱਜ ਪਿੰਡ ਦੀਆਂ ਸਾਂਝੀਆਂ ਥਾਵਾਂ 'ਤੇ ਪੌਦੇ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਅਸੀਂ ਆਪਣੇ ਹੱਥੀਂ ਇੱਕ ਫਲਦਾਰ ਜਾਂ ਛਾਂਅਦਾਰ ਬੂਟਾ ਲਗਾ ਕੇ ਪਾਲ ਕੇ ਵੱਡਾ ਕਰੀਏ ਤਾਂ ਜੋ ਦਿਨੋ ਦਿਨ ਪੁਲੀਤ ਹੋ ਰਹੇ ਵਾਤਾਵਰਨ ਨੂੰ ਬਚਾਇਆ ਜਾ ਸਕੇ। ਇਸ ਮੌਕੇ ਬਲਜਿੰਦਰ ਸਿੰਘ ਤੋਤੀ ਬਲਾਕ ਸੰਮਤੀ ਮੈਂਬਰ, ਬਿੱਕਰ ਸਿੰਘ, ਰਾਜਿੰਦਰ ਸਿੰਘ ਜਿੰਦਰ, ਗੁਰਦੀਪ ਸਿੰਘ ਕੁੰਢਾ, ਚਮਕੌਰ ਸਿੰਘ ਮੈਂਬਰ, ਰਾਜਭਾਗ ਸਿੰਘ ਮੈਂਬਰ, ਤੇਜਿੰਦਰਪਾਲ ਸਿੰਘ ਟੀਟੂ ਮੈਂਬਰ, ਬਲਦੇਵ ਸਿੰਘ, ਗੁਰਮੇਲ ਸਿੰਘ ਸੈਕਟਰੀ, ਸੁਰਜੀਤ ਸਿੰਘ ਫ਼ੌਜੀ, ਸੁੱਖਾ ਕਪੂਰੇ, ਤੇਜਿੰਦਰਪਾਲ ਸਿੰਘ ਬੱਬੂ, ਹਰਜਿੰਦਰ ਸਿੰਘ ਜਿੰਦਾ, ਰੂਬਲ ਕਪੂਰੇ, ਅਕਮਦੀਪ ਸਿੰਘ, ਗਰਦੀਪ ਸਿੰਘ, ਅਮਰਜੀਤ ਸਿੰਘ, ਸੇਵਕ ਸਿੰਘ, ਮਦਨ ਲਾਲ, ਲਖਵੀਰ ਕੌਰ, ਜਸਪਾਲ ਕੌਰ, ਵਿਜੈ ਬਾਵਾ, ਕੁਲਦੀਪ ਸਿੰਘ ਵਣ ਵਿਭਾਗ ਆਦਿ ਹਾਜ਼ਰ ਸਨ।