- ਪਿੰਕ ਰੰਗ ਪ੍ਰਰੇਮ ਅਤੇ ਪਿਆਰ ਦਾ ਪ੍ਰਤੀਕ : ਅਰਚਨਾ ਨਰੂਲਾ

ਕੈਪਸ਼ਨ-ਕਿਚਲੂ ਸਕੂਲ ਦੇ ਕਿੰਡਰਗਾਰਟਨ ਵਿੱਚ ਪਿੰਕ ਡੇ ਸੈਲੀਬ੍ਰੇਸ਼ਨ ਵਿੱਚ ਹਾਜ਼ਰ ਬੱਚੇ।

ਨੰਬਰ : 10 ਮੋਗਾ 15 ਪੀ

ਵਕੀਲ ਮਹਿਰੋਂ, ਮੋਗਾ : ਸ਼ਹਿਰ ਦੀ ਪ੍ਰਮੁੱਖ ਵਿਦਿਅਕ ਸੰਸਥਾ ਡਾ. ਸੈਫੂਦੀਨ ਕਿਚਲੂ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਕਿੰਡਰਗਾਰਟਨ ਵਿੱਚ ਪਿੰਕ ਡੇਅ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਸਮੇਂ ਕਿੰਡਰਗਾਰਟਨ ਦੇ ਬੱਚੇ ਵੱਖ-ਵੱਖ ਪ੍ਰਕਾਰ ਦੇ ਪਿੰਕ ਫਰੂਟ ਅਤੇ ਪਿੰਕ ਮਿਠਾਈ ਨਾਲ ਲੈ ਕੇ ਆਏ। ਇਸ ਦੌਰਾਨ ਸੁੰਦਰ-ਸੁੰਦਰ ਪਿੰਕ ਡਰੈਸ ਪਵਾ ਕੇ ਬੱਚੇ ਸਾਰਿਆਂ ਦਾ ਮਨ ਮੋਹ ਰਹੇ ਸਨ। ਇਸ ਦੌਰਾਨ ਟੀਚਰਾਂ ਨੇ ਪਿੰਕ ਸੈਲੀਬ੍ਰੇਸ਼ਨ ਦੌਰਾਨ ਪ੍ਰਦਰਸ਼ਨੀ ਲਗਾਈ, ਜਿਸ ਵਿੱਚ ਟੀਚਰਾਂ ਨੇ ਬੱਚਿਆਂ ਨੂੰ ਪਿੰਕ ਕੋਟਨ ਕੈਂਡੀ ਵੰਡੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆ ਸਕੂਲ ਦੇ ਕਿੰਡਰਗਾਰਟਨ ਦੀ ਕੋਆਡੀਨੇਟਰ ਅਰਚਨਾ ਨਰੂੁਲਾ ਨੇ ਬੱਚਿਆਂ ਨੂੰ ਦੱਸਿਆ ਕਿ ਇਹ ਰੰਗ ਪ੍ਰਰੇਮ ਅਤੇ ਪਿਆਰ ਦਾ ਪ੍ਰਤੀਕ ਹੈ। ਸਾਨੂੰ ਸਾਰਿਆਂ ਨੂੰ ਮਿਲ-ਜੁਲ ਕੇ ਇਕ ਹੋ ਕੇ ਰਹਿਣਾ ਚਾਹੀਦਾ ਹੈ। ਸਕੂਲ ਪਿ੍ਰੰਸੀਪਲ ਮੈਡਮ ਹੇਮਪ੍ਰਭਾ ਸੂਦ ਨੇ ਕਿਹਾ ਕਿ ਸਕੂਲ ਵੱਲੋਂ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਦੀ ਪ੍ਰਤਿਭਾ ਨੂੰ ਨਿਖਾਰਨ ਦੇ ਮੰਤਵ ਨਾਲ ਇਸ ਪ੍ਰਕਾਰ ਦੀ ਐਕਟੀਵਿਟੀ ਕਰਵਾਈ ਗਈ ਹੈ।