- 10 ਕੌਮੀ ਪੱਧਰ ਦੇ ਤਮਗੇ ਪ੍ਰਰਾਪਤ ਪਹਿਲਵਾਨ ਜੋਤ ਤੋਂ ਵੱਡੀਆਂ ਆਸਾਂ : ਸੰਧੂ

ਮਨਪ੍ਰਰੀਤ ਸਿੰਘ ਮੱਲੇਆਣਾ, ਨਿਹਾਲ ਸਿੰਘ ਵਾਲਾ : ਮਹਾਰਾਸ਼ਟਰ ਵਿੱਚ ਹੋਈਆਂ ਰਾਸ਼ਟਰੀ ਖੇਡਾਂ ਵਿੱਚ ਬਾਬਾ ਸ਼ੇਖ ਫ਼ਰੀਦ ਕੁਸ਼ਤੀ ਅਖਾੜਾ ਧੂੜਕੋਟ ਰਣਸੀਂਹ ਿਫ਼ਰ ਸੁਰਖੀਆਂ ਵਿੱਚ ਆ ਗਿਆ ਹੈ। ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫ਼ਾਰ ਵਿਮਿਨ ਕਮਾਲਪੁਰਾ ਦੇ ਪਿ੍ਰੰਸੀਪਲ ਤੇ ਬੌਕਸਿੰਗ ਅਕੈਡਮੀ ਚਕਰ ਦੇ ਪ੍ਰਬੰਧਕ ਪਿ੍ਰਸੀਪਲ ਬਲਵੰਤ ਸਿੰਘ ਸੰਧੂ ਧੂੜਕੋਟ ਰਣਸੀਂਹ ਆਏ ਅਤੇ ਖਿਡਾਰੀਆਂ ਦੇ ਰੂਬਰੂ ਹੋਏ। ਬਾਬਾ ਸ਼ੇਖ ਫ਼ਰੀਦ ਕੁਸ਼ਤੀ ਅਖਾੜਾ ਧੂੜਕੋਟ ਰਣਸੀਂਹ ਵਿਖੇ 76 ਕਿਲੋ ਵਜ਼ਨ ਵਿੱਚ ਪੰਜਾਬ ਲਈ ਚਾਂਦੀ ਦਾ ਤਮਗਾ ਜਿੱਤਣ ਵਾਲੀ ਪਹਿਲਵਾਨ ਨਵਜੋਤ ਨੂੰ ਮੁਬਾਰਕਬਾਦ ਦਿੰਦਿਆਂ ਪਹਿਲਵਾਨ ਦਾਰਾ ਸਿੰਘ ਬਾਰੇ ਨਾਵਲ 'ਗੁੰਮਨਾਮ ਚੈਂਪੀਅਨ' ਦੇ ਰਚੇਤਾ ਪਿ੍ਰੰਸੀਪਲ ਬਲਵੰਤ ਸਿੰਘ ਨੇ ਆਪਣੇ ਖੇਡ ਤੇ ਪੜ੍ਹਾਈ ਦੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਕਬੱਡੀ ਤੇ ਘੋਲ ਸਾਡੀਆਂ ਮਾਂ ਖੇਡਾਂ ਹਨ ਕੁੜੀਆਂ ਦਾ ਅੱਗੇ ਵੱਧਣਾਂ ਬਹੁਤ ਵੱਡੀ ਮਆਰਕੇ ਵਾਲੀ ਗੱਲ ਹੈ।

ਉਨ੍ਹਾਂ ਪਹਿਲਵਾਨਾਂ ਨੂੰ ਕਿਹਾ ਕਿ ਕੌਮੀ ਤੇ ਕੌਮਾਂਤਰੀ ਜੇਤੂ ਹੋਣ ਦੇ ਨਾਲ ਨਾਲ ਪੜ੍ਹਾਈ ਵਿੱਚ ਵੀ ਪਿੱਠ ਨਹੀਂ ਲੱਗਣੀਂ ਚਾਹੀਦੀ ਤਾਂ ਹੀ ਅਸੀਂ ਸਹੀ ਮੰਜ਼ਿਲ 'ਤੇ ਪੁੱਜ ਸਕਦੇ ਹਾਂ। ਉਨ੍ਹਾਂ ਖੇਡ ਗੁਣਾਂ ਨੂੰ ਅਪਣਾਉਣ ਤੇ ਨਿਮਰ ਸੁਭਾਅ 'ਤੇ ਅਮਲ ਕਰਨ ਲਈ ਪ੍ਰਰੇਰਿਆ। ਸੰਧੂ ਨੇ ਕੌਮਤਰੀ ਪ੍ਰਸਿੱਧ ਬੌਕਸਿੰਗ ਅਕਾਡਮੀਂ ਚਕਰ ਬਾਰੇ ਤੇ ਖੇਡਾਂ, ਜੀਵਨ ਜਾਚ ਬਾਰੇ ਵੀ ਗੱਲਾਂ ਕੀਤੀਆਂ। ਕਵੀ ਰਾਜਵਿੰਦਰ ਰੌਂਤਾ ਨੇ ਪਿ੍ਰੰਸੀਪਲ ਸੰਧੂ ਦਾ ਧੰਨਵਾਦ ਕਰਦਿਆਂ ਕੋਚ ਹਰਭਜਨ ਭਜੀ ਦੀ ਸੁਹਿਯੋਗ ਅਗਵਾਈ ਸਦਕਾ ਬਾਬਾ ਸ਼ੇਖ ਫ਼ਰੀਦ ਕੁਸ਼ਤੀ ਅਖਾੜੇ ਦੀਆਂ ਕੌਮੀ ਤੇ ਕੌਮਾਂਤਰੀ ਪ੍ਰਰਾਪਤੀਆਂ ਬਾਰੇ ਜਾਣਕਾਰੀ ਦਿੱਤੀ ਤੇ ਖੇਡ ਤੇ ਸਾਹਿਤ ਨਾਲ ਜੁੜੀਆਂ ਪੁਸਤਕਾਂ ਪੜ੍ਹਨ ਲਈ ਆਖਿਆ। ਇਸ ਸਮੇਂ ਪਹਿਲਵਾਨ ਨਵਜੋਤ ਕੌਰ ਨੂੰ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫ਼ਾਰ ਵਿਮਿਨ ਕਮਾਲਪੁਰਾ ਵੱਲੋਂ ਸਨਮਾਨਿਤ ਕੀਤਾ ਗਿਆ।

ਕੈਪਸ਼ਨ : ਪਹਿਲਵਾਨ ਲੜਕੀਆਂ ਨਾਲ ਗੱਲਬਾਤ ਕਰਦੇ ਤੇ ਸਨਮਾਨ ਕਰਦੇ ਹੋਏ ਪਿ੍ਰੰਸੀਪਲ ਬਲਵੰਤ ਸਿੰਘ ਸੰਧੂ।

ਨੰਬਰ : 12 ਮੋਗਾ 15 ਪੀ