ਕੈਪਸ਼ਨ : ਮੁਕਾਬਲਿਆਂ 'ਚ ਜੇਤੂ ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਸਕੂਲ ਪ੍ਰਬੰਧਕ।

ਨੰਬਰ : 9 ਮੋਗਾ 11 ਪੀ

ਮਹਿੰਦਰ ਸਿੰਘ ਸਹੋਤਾ, ਫਤਹਿਗੜ੍ਹ ਪੰਜਤੂਰ : ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸ੍ਰੀ ਹੇਮਕੁੰਟ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਫਤਹਿਗੜ੍ਹ ਪੰਜਤੂਰ ਵਿਖੇ ਪਿ੍ਰੰਸੀਪਲ ਮੈਡਮ ਮੰਜੂ ਅਰੋੜਾ ਦੀ ਅਗਵਾਈ ਹੇਠ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਸਤਾਰ ਮੁਕਾਬਲੇ ਕਰਵਾਏ ਗਏ। ਇਸ ਮੁਕਾਬਲੇ ਵਿੱਚ ਪੈਂਤੀ ਲੜਕਿਆਂ ਨੇ ਭਾਗ ਲਿਆ ਤੇ ਇਹ ਮੁਕਾਬਲੇ ਲਈ ਵਿਦਿਆਰਥੀਆਂ ਨੂੰ ਦੋ ਵੱਖ ਵੱਖ ਗਰੁੱਪਾਂ ਵਿੱਚ ਵੰਡਿਆ ਗਿਆ ਸੀ। ਗਰੁੱਪ 1 ਵਿੱਚ ਛੇਵੀਂ ਤੇ ਅੱਠਵੀਂ ਕਲਾਸ ਦੇ ਬੱਚਿਆਂ ਨੂੰ ਲਿਆ ਗਿਆ ਤੇ ਗਰੁੱਪ 2 ਵਿੱਚ ਨੌਵੀਂ ਅਤੇ ਬਾਰ੍ਹਵੀਂ ਕਲਾਸ ਦੇ ਬੱਚਿਆਂ ਨੂੰ ਲਿਆ ਗਿਆ। ਮੁਕਾਬਲਿਆਂ ਦੇ ਜੱਜ ਸਾਹਿਬ ਦੀ ਭੂਮਿਕਾ ਸਤਨਾਮ ਸਿੰਘ ਅਤੇ ਦਲੇਰ ਸਿੰਘ ਨੇ ਬਹੁਤ ਹੀ ਪਾਰਦਰਸ਼ੀ ਢੰਗ ਨਾਲ ਨਿਭਾਈ। ਇਸ ਮੁਕਾਬਲੇ ਵਿੱਚ ਗਰੁੱਪ 1 ਦੇ ਵਿੱਚ ਦਵਿੰਦਰ ਸਿੰਘ ਕਲਾਸ ਅੱਠਵੀਂ ਨੇ ਪਹਿਲਾ ਸਥਾਨ ਅਤੇ ਸਹਿਜਦੀਪ ਸਿੰਘ ਕਲਾਸ ਅੱਠਵੀਂ ਨੇ ਦੂਸਰਾ ਤੇ ਕੀਰਤ ਪ੍ਰੀਤ ਸਿੰਘ ਕਲਾਸ ਛੇਵੀਂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਗਰੁੱਪ 2ਵਿੱਚ ਰਾਜਕਰਨ ਸਿੰਘ ਕਲਾਸ ਦਸਵੀਂ ਨੇ ਪਹਿਲਾ, ਹਰਪ੍ਰੀਤ ਸਿੰਘ ਕਲਾਸ ਦਸਵੀਂ ਨੇ ਦੂਸਰਾ ਤੇ ਪ੍ਰਭਪ੍ਰੀਤ ਸਿੰਘ ਕਲਾਸ ਦਸਵੀਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਅਤੇ ਐੱਮਡੀ ਮੈਡਮ ਰਣਜੀਤ ਕੌਰ ਸੰਧੂ ਨੇ ਦਸਤਾਰ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ ਅਤੇ ਦਸਤਾਰ ਦੀ ਅਹਿਮੀਅਤ ਬਾਰੇ ਦੱਸਿਆ ਅਤੇ ਉਨ੍ਹਾਂ ਨੇ ਮੁੰਡਿਆਂ ਨੂੰ ਦਸਤਾਰ ਸਜਾਉਣ ਲਈ ਪ੍ਰੇਰਿਤ ਕੀਤਾ।