ਕੈਪਸ਼ਨ-ਲਿਟਲ ਮਿਲੇਨੀਅਮ ਸਕੂਲ 'ਚ ਮਨਾਏ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਦਾ ਦਿ੍ਸ਼।

ਨੰਬਰ : 14 ਮੋਗਾ 2 ਪੀ

ਸਟਾਫ ਰਿਪੋਰਟਰ, ਮੋਗਾ : ਸਥਾਨਕ ਸ਼ਹਿਰ ਦੀ ਓਜ਼ੋਨ ਕੌਂਟੀ ਕਾਲੋਨੀ ਵਿਖੇ ਸਥਿਤ ਲਿਟਲ ਮਿਲੇਨੀਅਮ ਸਕੂਲ ਵਿਖੇ ਡਾਇਰੈਕਟਰ ਅਨੁਜ ਗੁਪਤਾ ਦੀ ਅਗਵਾਈ 'ਚ ਪੰਡਿਤ ਜਵਾਹਰ ਲਾਲ ਨਹਿਰੂ ਦਾ ਜਨਮ ਦਿਨ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਡਾਇਰੈਕਟਰ ਅਨੁਜ ਗੁਪਤਾ, ਪਿ੍ਰੰਸੀਪਲ ਸ਼ਰੁਤੀ ਤੇ ਸਮੂਹ ਸਟਾਫ ਨੇ ਚਾਚਾ ਨਹਿਰੂ ਨੂੰ ਸ਼ਰਧਾ ਦੇ ਫੁੱਲ ਭੇਟ ਕਰਕੇ ਕੀਤੀ। ਇਸ ਦੌਰਾਨ ਬੱਚਿਆਂ ਵਲੋਂ ਈਸ਼ਵਰ ਦੀ ਬੰਦਗੀ ਕੀਤੀ ਗਈ। ਵਿਦਿਆਰਥੀਆਂ ਨੇ ਬਾਲ ਦਿਵਸ ਨਾਲ ਸੰਬੰਧਤ ਚਾਚਾ ਨਹਿਰੂ ਦੇ ਜੀਵਨ ਨਾਲ ਸਬੰਧਤ ਚਾਰਟ ਤੇ ਆਰਟੀਕਲ ਪੇਸ਼ ਕੀਤੇ। ਇਸ ਦੌਰਾਨ ਡਾਇਰੈਕਟਰ ਅਨੁਜ ਗੁਪਤਾ ਤੇ ਪਿ੍ਰੰਸੀਪਲ ਸ਼ਰੁਤੀ ਨੇ ਬੱਚਿਆਂ ਨੂੰ ਚਾਚਾ ਨਹਿਰੂ ਦੇ ਜੀਵਨ ਸਬੰਧੀ ਜਾਣੂ ਕਰਵਾਇਆ। ਇਸ ਸਮਾਗਮ ਵਿੱਚ ਸਕੂਲ ਦਾ ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।