ਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ : ਸੂਖਮ, ਲਘੂ ਤੇ ਦਰਮਿਆਨੇ ਉਦਯੋਗ ਵਿਕਾਸ ਦਫ਼ਤਰ ਲੁਧਿਆਣਾ ਭਾਰਤ ਸਰਕਾਰ ਵੱਲੋਂ ਜ਼ਿਲ੍ਹਾ ਉਦਯੋਗ ਕੇਂਦਰ ਮੋਗਾ ਦੇ ਸਹਿਯੋਗ ਨਾਲ ਇਕ ਰੋਜ਼ਾ ਸੈਮੀਨਾਰ ਦਾ ਆਯੋਜਨ ਆਈਐੱਸਐੱਫ ਕਾਲਜ ਆਫ਼ ਫਾਰਮੇਸੀ ਮੋਗਾ ਵਿਖੇ ਡੀਸੀ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਪੋ੍ਗਰਾਮ ਵਿਚ ਲਗਪਗ 150 ਉੱਦਮੀਆਂ ਨੇ ਭਾਗ ਲਿਆ। ਐੱਮਐੱਸਐੱਮਈ.-ਡੀਐੱਫਓ ਲੁਧਿਆਣਾ ਨੇ ਜੈਡਈਡੀ ਸਕੀਮ ਦੀ ਮੌਕੇ ਉੱਪਰ ਰਜਿਸਟੇ੍ਸ਼ਨ ਲਈ ਇਕ ਕਾਉਂਟਰ ਦੀ ਸਥਾਪਨਾ ਕੀਤੀ ਤਾਂ ਜੋ ਮੈਨੂਫੈਕਚਰਿੰਗ ਵਿੱਚ ਐੱਮਐੱਸਐੱਮਈ ਦੀ ਸਹੂਲਤ ਦਿੱਤੀ ਜਾ ਸਕੇ। ਇਸ ਸੈਮੀਨਾਰ ਵਿਚ ਡੀਸੀ ਮੋਗਾ ਕੁਲਵੰਤ ਸਿੰਘ ਨੇ ਵੱਖ-ਵੱਖ ਉੱਦਮੀਆਂ ਨੂੰ ਅੱਗੇ ਆਉਣ, ਐੱਮਐੱਸਐੱਮਈ ਡੀਐੱਫਓ ਦਫ਼ਤਰ ਨਾਲ ਜੁੜਨ ਅਤੇ ਇਸ ਤਹਿਤ ਚੱਲ ਰਹੀਆਂ ਵੱਖ-ਵੱਖ ਸਰਕਾਰੀ ਸਕੀਮਾਂ ਦਾ ਲਾਭ ਲੈਣ ਲਈ ਪੇ੍ਰਿਤ ਕੀਤਾ।

ਜਾਣਕਾਰੀ ਦਿੰਦਿਆਂ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਮੋਗਾ ਸੁਖਮਿੰਦਰ ਸਿੰਘ ਰੇਖੀ ਨੇ ਦੱਸਿਆ ਕਿ ਮੀਟਿੰਗ ਵਿਚ ਉਦਯੋਗ ਦੇ ਪਸਾਰ ਨੂੰ ਮੁੱਖ ਰੱਖਦੇ ਹੋਏ ਭਾਰਤ ਸਰਕਾਰ ਦੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਆਪਣੀਆਂ ਸਕੀਮਾਂ ਬਾਰੇ ਉੱਦਮੀਆਂ ਨੂੰ ਜਾਣੂੰ ਕਰਵਾਇਆ। ਇਸ ਪੋ੍ਗਰਾਮ ਵਿਚ ਡਾਇਰੈਕਟਰ ਐੱਮਐੱਸਐੱਮਈ, ਡੀਐੱਫਓ ਵਰਿੰਦਰ ਸ਼ਰਮਾ, ਸਹਾਇਕ ਡਾਇਰੈਕਟਰ ਐੱਮਐੱਸਐੱਮਈ, ਡੀਐੱਫਓ ਕੁੰਦਨ ਲਾਲ, ਦੀਪਕ ਚੇਚੀ, ਡਾ. ਜੀਡੀ ਗੁਪਤਾ, ਸੁਮਿਤ ਸ਼ਰਮਾ, ਸੋਨਲ ਰਾਗੀ, ਜਗਪ੍ਰਰੀਤ ਸਿੰਘ ਚੱਢਾ ਵੱਲੋਂ ਆਪਣੇ ਆਪਣੇ ਵਿਭਾਗਾਂ ਨਾਲ ਸਬੰਧਤ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਅੱਗੇ ਦੱਸਿਆ ਕਿ ਪ੍ਰਧਾਨ ਮੋਗਾ ਐਗਰੋ ਇੰਡਸਟਰੀਅਲ ਐਸੋਸੀਏਸ਼ਨ ਫੋਕਲ ਜਤਿੰਦਰਪਾਲ ਸਿੰਘ ਖੰਨਾ ਨੇ ਉਦਯੋਗ ਵਿਚ ਪੇਸ਼ ਆ ਰਹੀਆਂ ਪਰੇਸ਼ਾਨੀਆਂ 'ਤੇ ਚਾਨਣਾ ਪਾਇਆ ਤੇ ਉਨ੍ਹਾਂ ਬੜਾ ਸ਼ੁਕਰਾਨਾ ਕੀਤਾ ਕਿ ਇਸ ਤਰ੍ਹਾਂ ਦੇ ਸੈਮੀਨਾਰ ਲਈ ਉਹ ਬਹੁਤ ਉਤਸ਼ਾਹਿਤ ਕਿਉਂਕਿ ਅਜਿਹੇ ਸੈਮੀਨਾਰਾਂ ਤੋਂ ਮੋਗਾ ਜ਼ਿਲ੍ਹੇ ਦੇ ਉਦਯੋਗਪਤੀਆਂ ਬਹੁਤ ਲਾਭ ਹੋਵੇਗਾ।