ਗੁਰਮੀਤ ਸਿੰਘ ਮਾਨ,ਕਿਸ਼ਨਪੁਰਾ ਕਲਾਂ : ਇੱਥੋਂ ਥੋੜ੍ਹੀ ਦੂਰ ਪੱਤੀ ਕਾਕੜ ਦੇ ਕਿਸਾਨ ਪ੍ਰਿਤਪਾਲ ਸਿੰਘ ਪਿੰਡ ਤਿਹਾੜਾ ਦੇ ਖੇਤ ਤੂੜੀ ਦੀ ਧੜ ਬਣਾਉਣ ਲਈ ਮਜ਼ਦੂਰ ਅਜੈਬ ਸਿੰਘ (57) ਤੇ ਉਸ ਦਾ ਭਰਾ ਜਗਰਾਜ ਸਿੰਘ ਪੁੱਤਰ ਮਲਕੀਤ ਸਿੰਘ ਪਿੰਡ ਵਾਸੀ ਇੰਦਰਗੜ੍ਹ ਥਾਣਾ ਧਰਮਕੋਟ ਕੰਮ ਕਰ ਰਹੇ ਸਨ ਕਿ ਅਚਾਨਕ ਮੌਸਮ ਬਦਲਿਆ ਤਾਂ ਤੇਜ਼ ਹਵਾ ਮੀਂਹ ਗੜੇ ਤੇ ਆਸਮਾਨੀ ਬਿਜਲੀ ਦੀਆਂ ਕਾਲੀਆਂ ਘਟਾਵਾਂ ਚੜ੍ਹ ਆਈਆਂ। ਤੇਜ਼ ਹਵਾ ਅਤੇ ਮੀਂਹ ਤੋਂ ਬਚਣ ਲਈ ਜਦੋਂ ਇਹ ਤਿੰਨੋਂ ਜਦੋਂ ਇਹ ਤਿੰਨੇ ਵਿਅਕਤੀ ਆਪਣੀ ਆਪਣੀ ਮੋਟਰ ਵੱਲ ਜਾ ਰਹੇ ਸਨ ਤਾਂ ਇਨ੍ਹਾਂ ਉੱਪਰ ਕੁਦਰਤੀ ਆਸਮਾਨੀ ਬਿਜਲੀ ਡਿੱਗ ਗਈ ਕੁਦਰਤੀ ਅਸਮਾਨੀ ਬਿਜਲੀ ਡਿੱਗ ਪਈ ਜਿਸ ਨਾਲ ਮੌਕੇ ਤੇ ਮਜ਼ਦੂਰ ਅਜੈਬ ਸਿੰਘ ਦੀ ਮੌਤ ਹੋ ਗਈ ਜਦੋਂ ਕਿ ਕਿਸਾਨ ਪਿਰਤਪਾਲ ਸਿੰਘ ਦੇ ਸਿਰ ਨੂੰ ਜ਼ਖ਼ਮੀ ਕਰ ਕੇ ਬਿਜਲੀ ਆਸਮਾਨ ਨੂੰ ਉੱਡ ਗਈ। ਜ਼ਖ਼ਮੀ ਵਿਅਕਤੀ ਵਿਰਦੀ ਹਸਪਤਾਲ ਗਿੱਦੜਵਿੰਡੀ ਇਲਾਜ਼ ਲਈ ਦਾਖਲ ਹੈ।

ਇਸ ਮੌਕੇ ਡਾਕਟਰ ਜਸਵੰਤ ਸਿੰਘ ਵਿਰਦੀ ਨੇ ਦੱਸਿਆ ਕਿ ਮਰੀਜ਼ ਖ਼ਤਰੇ ਚੋਂ ਬਾਹਰ ਹੈ। ਪੁਲਿਸ ਅਫਸਰ ਤੀਰਥ ਸਿੰਘ ਨੇ ਦੱਸਿਆ ਕਿ ਮਜਬੂਰ ਜਗਰਾਜ ਸਿੰਘ ਪੁੱਤਰ ਮਲਕੀਤ ਸਿੰਘ ਪਿੰਡ ਇੰਦਰਗੜ੍ਹ ਜਿਲਾ ਮੋਗਾ ਦੇ ਬਿਆਨਾਂ ਤੇ ਆਈ ਸੀ ਪੀ ਆਰ ਸੀ ਦੀ ਧਾਰਾ 174 ਦੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ ਅਤੇ ਮਿਰਤਕ ਵਿਅਕਤੀ ਮਜਬੂਰ ਅਜੈਬ ਸਿੰਘ ਦੀ ਮ੍ਰਿਤਕ ਸਰੀਰ ਦਾ ਪੋਸਟਮਾਰਟਮ ਕਰਵਾਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਪਿੰਡ ਇੰਦਰਗੜ੍ਹ ਦੇ ਸਰਪੰਚ ਗੁਰਜਿੰਦਰ ਸਿੰਘ ਸੋਨੀ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਹ ਗਰੀਬ ਪਰਿਵਾਰਾਂ ਦੀ ਆਰਥਿਕ ਮੱਦਦ ਕੀਤੀ ਜਾਵੇ।

Posted By: Jagjit Singh