v> ਪੱਤਰ ਪ੍ਰੇਰਕ, ਮੋਗਾ : ਪਿੰਡ ਕੋਕਰੀ ਬੁੱਟਰਾਂ ਵਿਚ ਚਲ ਰਹੇ ਡੀਜੇ ਤੇ ਗਾਣੇ ਨੂੰ ਲੈਕੇ ਹੋਏ ਲੜਾਈ ਝਗੜੇ ਦੌਰਾਨ ਇਕ ਨੌਜ਼ਵਾਨ ਦੀ ਕੁੱਟਮਾਰ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ । ਜਿਸਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਥਾਣਾ ਅਜੀਤਵਾਲ ਦੇ ਸਬ ਇੰਸਪੈਕਟਰ ਗੁਰਬਖਸ਼ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਨੌਜਵਾਨ ਵਿਸਾਖਾ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਪਿੰਡ ਕੋਕਰੀ ਬੁੱਟਰਾ ਵੱਲੋ ਪੁਲਿਸ ਨੂੰ ਦਿੱਤੇ ਬਿਆਨ ਵਿਚ ਕਿਹਾ ਕਿ 8 ਦਿਸੰਬਰ ਨੂੰ ਉਸ ਦੇ ਪਿੰਡ ਵਿਚ ਇਕ ਸਮਾਰੋਹ ਚਲ ਰਿਹਾ ਸੀ ਤਾਂ ਇਸ

ਦੌਰਾਨ ਗਾਣੇ ਨੂੰ ਲੈਕੇ ਉਸ ਦਾ ਝਗੜਾ ਕੁਲਬੀਰ ਸਿੰਘ ਵਾਸੀ ਪਿੰਡ ਚੰਦੜ੍ਹ (ਫਿਰੋਜ ਪੁਰ)ਗੁਰਪ੍ਰੀਤ ਸਿੰਘ ਵਾਸੀ ਰਣੀਆ ਅਤੇ ਜਗਦੀਸ਼ ਸਿੰਘ ਵਾਸੀ ਕੋਕਰੀ ਬੁੱਟਰਾਂ ਨਾਲ ਝਗੜਾ ਹੋ ਗਿਆ ਜਿਨ੍ਹਾਂ ਨੇ ਆਪਣੇ 15 ਅਣਪਛਾਤੇ ਸਾਥੀਆ ਨਾਲ ਮਿਲਕੇ ਉਸ ਦੀ ਕੁੱਟਮਾਰ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਜਿਸਨੂੰ ਇਲਾਜ ਵਾਸਤੇ ਪਿੰਡ ਢੁੱਡੀਕੇ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਪੁਲਿਸ ਨੇ ਜ਼ਖ਼ਮੀ ਨੌਜਵਾਨ ਦੇ ਬਿਆਨ ਲੈਣ ਤੋ ਬਾਅਦ 18 ਵਿਅਕਤੀਆ ਖਿਲਾਫ ਮਾਮਲਾ ਦਰਜ ਕਰ ਲਿਆ ਹੈ

Posted By: Sarabjeet Kaur