ਸਟਾਫ ਰਿਪੋਰਟਰ, ਨਿਹਾਲ ਸਿੰਘ ਵਾਲਾ : ਪਿੰਡ ਪੱਤੋ ਹੀਰਾ ਸਿੰਘ ਦੇ ਨੌਜਵਾਨ ਗੁਰਪ੫ੀਤ ਸਿੰਘ ਸਨੀ ਦੀ ਸੜਕ ਹਾਦਸੇ ਵਿੱਚ ਮੌਤ ਹੋਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ ਉਹ ਖੇਡ ਲੇਖਕ ਬੱਬੀ ਪੱਤੋ ਦਾ ਭਤੀਜਾ ਸੀ। ਜਾਣਕਾਰੀ ਅਨੁਸਾਰ ਗੁਰਪ੫ੀਤ ਸਿੰਘ ਉਰਫ਼ ਸਨੀ ਪੁੱਤਰ ਧਰਮਪਾਲ ਸਿੰਘ ਉਮਰ ਕਰੀਬ 17 ਸਾਲ ਦੀ ਨਿਹਾਲ ਸਿੰਘ ਵਾਲਾ ਨੇੜੇ ਮੋਟਰ ਸਾਇਕਲ ਤੋਂ ਡਿੱਗਣ ਨਾਲ ਮੌਤ ਹੋ ਗਈ। ਉਹ ਬਾਰਵੀਂ ਜਮਾਤ ਦਾ ਵਿਦਿਆਰਥੀ ਸੀ। ਗੁਰਪ੫ੀਤ ਦੇ ਬਾਈਕ ਪਿੱਛੇ ਬੈਠੇ ਦੋਸਤ ਦੇ ਮਾਮੂਲੀ ਸੱਟਾਂ ਲੱਗੀਆਂ। ਗੁਰਪ੫ੀਤ ਨੂੰ ਸਿਵਲ ਹਸਪਤਾਲ ਵਿਖੇ ਲਿਆਂਦਾ ਜਿੱਥੇ ਉਹ ਦਮ ਤੋੜ ਗਿਆ। ਗੁਰਪ੫ੀਤ ਦੀ ਲਾਸ਼ ਪੋਸਟਮਾਟਮ ਲਈ ਮੋਗਾ ਭੇਜ ਦਿੱਤੀ ਹੈ। ਗੁਰਪ੫ੀਤ ਦੀ ਮੌਤ ਦਾ ਪਤਾ ਲੱਗਦਿਆਂ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ। ਮਿ੫ਤਕ ਦਾ ਚਾਚਾ ਬੱਬੀ ਪੱਤੋ ਨਾਮੀ ਲੇਖਕ ਤੇ ਟੂਰਨਾਮੈਂਟ ਕਮੇਟੀ ਦਾ ਅਹਿਮ ਆਗੂ ਹੋਣ ਕਰਕੇ ਅੱਜ 9 ਜਨਵਰੀ ਦਾ ਪੱਤੋ ਕਬੱਡੀ ਕੱਪ ਮੁਅੱਤਲ ਕਰ ਦਿੱਤਾ ਗਿਆ। ਅਜ਼ਾਦ ਕਲੱਬ,ਪੰਜਾਬੀ ਲੇਖਕ ਸਭਾ ਅਤੇ ਸਰਪੰਚ ਅਮਰਜੀਤ ਸਿੰਘ ਨੇ ਬੱਬੀ ਪੱਤੋ ਤੇ ਸਮੂਹ ਪਰਿਵਾਰ ਨਾਲ ਦੁੱਖ ਦਾ ਪ੫ਗਟਾਵਾ ਕੀਤਾ ਹੈ। ਅੰਤਿਮ ਸੰਸਕਾਰ ਬਾਅਦ ਦੁਪਹਿਰ ਪੱਤੋ ਹੀਰਾ ਸਿੰਘ ਵਿਖੇ ਹੋਵੇਗਾ।