- ਆਪਣੇ ਪਿਤਾ ਦੇ ਭੋਗ ਦੇ ਕਾਰਡ ਦੇ ਕੇ ਵਾਪਿਸ ਆ ਰਹੇ ਵਿਅਕਤੀ ਦਾ ਸਾਈਕਲ ਸੜਕ 'ਤੇ ਘੁੰਮ ਰਹੇ ਸਾਂਢ ਨਾਲ ਟਰਾਉਣ 'ਤੇ ਹੋਈ ਮੌਤ

ਕੈਪਸ਼ਨ : ਫਾਈਲ ਫੋਟੋ ਰੇਸ਼ਮ ਸਿੰਘ।

ਨੰਬਰ : 15 ਮੋਗਾ 20 ਪੀ

ਪੱਤਰ ਪ੍ਰਰੇਰਕ, ਮੋਗਾ : ਸੜਕਾਂ 'ਤੇ ਘੁੰਮ ਰਹੇ ਲਾਵਾਰਸ ਪਸ਼ੂ ਹੁਣ ਲੋਕਾਂ ਦੇ ਲਈ ਕਾਲ ਬਣ ਗਏ ਹਨ। ਸ਼ੁੱਕਰਵਾਰ ਨੂੰ ਲਾਵਾਰਸ ਪਸ਼ੂ ਦੀ ਲਪੇਟ 'ਚ ਆ ਕੇ ਲੱਕੜ ਦਾ ਕੰਮ ਕਰਨ ਵਾਲੇ ਕਾਰੀਗਰ ਦੀ ਮੌਤ ਹੋ ਗਈ ਸੀ ਅਤੇ ਅਗਲੇ ਹੀ ਦਿਨ ਸ਼ਨੀਵਾਰ ਨੂੰ ਮਿਹਨਤ ਮਜਦੂਰੀ ਦਾ ਕੰਮ ਕਰਨ ਵਾਲੇ ਇਕ ਮਜਦੂਰ ਦੀ ਵੀ ਲਵਾਰਸ ਪਸ਼ੂ ਨੇ ਉਸ ਸਮੇਂ ਜਾਨ ਲੈ ਲਈ ਜਦ ਉਹ ਆਪਣੀ ਰਿਸ਼ਤੇਦਾਰੀ ਵਿਚ ਆਪਣੇ ਪਿਤਾ ਦੇ ਭੋਗ ਦੇ ਕਾਰਡ ਵੰਡਕੇ ਸਾਈਕਲ 'ਤੇ ਆਪਣੇ ਘਰ ਜਾ ਰਿਹਾ ਸੀ।

ਸਿਵਲ ਹਸਪਤਾਲ ਵਿਚ ਮਿ੍ਤਕ ਰੇਸ਼ਮ ਸਿੰਘ ਦਾ ਪੋਸਟਮਾਰਟਮ ਕਰਾਉਣ ਆਏ ਰਿਸ਼ਤੇਦਾਰ ਤੇ ਭਰਾ ਮੰਦਰ ਸਿੰਘ ਨੇ ਦੱਸਿਆ ਕਿ ਉਸ ਦੇ 85 ਸਾਲ ਦੇ ਪਿਤਾ ਅਜੀਤ ਸਿੰਘ ਦੀ ਬਿਮਾਰੀ ਦੇ ਕਾਰਨ 8 ਦਸੰਬਰ ਨੂੰ ਮੌਤ ਹੋ ਗਈ ਸੀ ਤੇ 17 ਦਸੰਬਰ ਦਿਨ ਮੰਗਲਵਾਰ ਨੂੰ ਉਸਦੇ ਪਿਤਾ ਦੀ ਅਤਿੰਮ ਅਰਦਾਸ ਸੀ, ਜਿਸਦੇ ਭੋਗ ਦੇ ਕਾਰਡ ਉਸ ਦਾ ਭਰਾ ਰੇਸ਼ਮ ਸਿੰਘ ਵਾਸੀ ਬਾਘਾਪੁਰਾਣਾ ਪਿੰਡ ਰਾਜੇਆਣਾ 'ਚ ਸ਼ਨੀਵਾਰ ਸਾਈਕਲ 'ਤੇ ਰਿਸ਼ਤੇਦਾਰੀ 'ਚ ਦੇਣ ਗਿਆ ਸੀ। ਜਦ ਉਹ ਸ਼ਨੀਵਾਰ ਦੀ ਰਾਤ 10 ਵਜੇ ਸਾਈਕਲ 'ਤੇ ਵਾਪਸ ਬਾਘਾਪੁਰਾਣਾ ਆ ਰਿਹਾ ਸੀ ਤਾਂ ਰਾਸਤੇ ਵਿਚ ਉਸ ਦਾ ਸਾਈਕਲ ਸੜਕ 'ਤੇ ਘੁੰਮ ਰਹੇ ਇਕ ਲਾਵਾਰਸ ਸਾਂਢ ਨਾਲ ਜਾ ਟਕਰਾਇਆ ਜਿਸਦੇ ਚੱਲਦਿਆਂ ਰੇਸ਼ਮ ਸਿੰਘ ਬੁਰੀ ਤਰਾਂ ਜ਼ਖ਼ਮੀ ਹੋ ਗਿਆ ਅਤੇ ਭੁਤਰੇ ਸਾਂਢ ਨੇ ਰੇਸ਼ਮ ਸਿੰਘ 'ਤੇ ਹਮਲਾ ਕਰ ਦਿੱਤਾ ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਦਾ ਪਤਾ ਚੱਲਦਿਆ ਥਾਣਾਬਾਘਾ ਪੁਰਾਣਾ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਮੋਗਾ ਵਿਖੇ ਪਹੁੰਚਾਇਆ ਤੇ ਐਤਵਾਰ ਦੀ ਸਵੇਰੇ ਰੇਸ਼ਮ ਸਿੰਘ ਦੀ ਮੌਤ ਦਾ ਉਹਨਾਂ ਦੇ ਪਰਿਵਾਰ ਨੂੰ ਪਤਾ ਲੱਗਾ। ਥਾਣਾ ਬਾਘਾਪੁਰਾਣਾ ਦੇ ਸਹਾਇਕ ਥਾਣੇਦਾਰ ਬਲਬੀਰ ਸਿੰਘ ਨੇ ਦੱਸਿਆ ਕਿ ਮਿ੍ਤਕ ਦੇ ਭਰਾ ਮੰਦਰ ਸਿੰਘ ਦੇ ਬਿਆਨ 'ਤੇ ਧਾਰਾ 174 ਦੇ ਕਾਰਵਾਈ ਕਰਦਿਆਂ ਲਾਸ਼ ਦਾ ਐਤਵਾਰ ਨੂੰ ਸਿਵਲ ਹਸਪਤਾਲ ਵਿਚੋਂ ਪੋਸਟ ਮਾਰਟਮ ਕਰਾਉਣ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।