ਮੋਗਾ : ਥਾਣਾ ਕੋਟ ਈਸੇ ਖਾਂ ਪੁਲਿਸ ਵੱਲੋਂ ਇੱਕ ਦੁਕਾਨਦਾਰ ਨੂੰ ਚਾਈਨਾ ਡੋਰ ਦੀਆਂ ਅੱਠ ਚਰੱਖੜੀਆਂ ਸਮੇਤ ਕਾਬੂ ਕਰਕੇ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਸਹਾਇਕ ਥਾਣੇਦਾਰ ਕੰਵਲਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਮੈਜਿਸਟਰੇਟ ਮੋਗਾ ਵੱਲੋਂ ਚਾਈਨਾਂ ਡੋਰ ਵੇਚਣ 'ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਨੂੰ ਗੁਪਤ ਸੂਹਨਾਂ ਮਿਲੀ ਕਿ ਰਾਮ ਕੁਮਾਰ ਉਰਫ ਰਾਜੂ ਵਾਸੀ ਬਾਬਾ ਸ੍ਰੀ ਚੰਦ ਨਗਰ ਮਸੀਤਾਂ ਰੋਡ ਕੋਟ ਈਸੇ ਖਾਂ ਆਪਣੀ ਦੁਕਾਨ ਤੇ ਚਾਇਨਾਂ ਡੋਰ ਦੀ ਵਿਕਰੀ ਕਰ ਰਿਹਾ ਹੈ।

ਸੂਚਨਾ ਮਿਲਣ ਤੇ ਪੁਲਿਸ ਪਾਰਟੀ ਨੇ ਛਾਪਾਮਾਰੀ ਕਰਕੇ ਰਾਮ ਕੁਮਾਰ ਉਰਫ ਰਾਜੂ ਪਾਸੋਂ ਚਾਈਨਾਂ ਡੋਰ ਦੀਆਂ 8 ਚਰੱਖੜੀਆਂ ਬਰਾਮਦ ਕਰਕੇ ਉਸ ਖਿਲਾਫ ਥਾਣਾ ਕੋਟ ਈਸੇ ਖਾਂ ਵਿੱਚ ਮਾਮਲਾ ਦਰਜ ਕਰਕੇ ਉਸ ਨੂੰ ਗਿ੍ਫਤਾਰ ਕਰ ਲਿਆ ਹੈ।