ਐੈੱਨਐੱਸ ਲਾਲੀ, ਕੋਟ ਈਸੇ ਖਾਂ : ਪਿੰਡ ਲੋਹਾਰਾ ਵਿਖੇ ਇਕ ਦਲਿਤ ਪਰਿਵਾਰ ਨਾਲ ਸਬੰਧਤ ਨਾਨਕੇ ਪਿੰਡ ਆਈ ਡੇਢ ਸਾਲਾ ਬੱਚੀ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਦਰਦਨਾਕ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਬੱਚੀ ਤਮੰਨਾ ਦੇ ਰਿਸ਼ਤੇਦਾਰ ਰਾਜੂ ਨੇ ਦੱਸਿਆ ਕਿ ਉਹ ਆਪਣੀ ਮਾਂ ਕਿਰਨਦੀਪ ਕੌਰ ਨਾਲ ਪਿੰਡ ਮਾਹਲ ਖੁਰਦ ਤੋਂ ਆਪਣੇ ਨਾਨਕੇ ਪਿੰਡ ਲੋਹਾਰਾ ਵਿਖੇ ਆਪਣੇ ਨਾਨਾ ਬਲਵੀਰ ਸਿੰਘ ਕੋਲ ਆਈ ਹੋਈ ਸੀ, ਜਿਹੜੀ ਕਿ ਸੋਮਵਾਰ ਨੂੰ ਸਵੇਰੇ 8 ਵਜੇ ਦੇ ਕਰੀਬ ਖੇਡਦੀ -ਖੇਡਦੀ ਚੱਲਦੇ ਕੂਲਰ ਨੂੰ ਜਾਂਦੀ ਤਾਰ ਦੇ ਸੰਪਰਕ 'ਚ ਆ ਗਈ, ਜਿਸ ਵਿਚ ਕਰੰਟ ਹੋਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਿਉਂ ਹੀ ਇਸ ਦੁਖਦਾਈ ਘਟਨਾ ਦਾ ਪਿੰਡ ਵਾਸੀਆਂ ਨੂੰ ਪਤਾ ਲੱਗਾ ਤਾਂ ਪਿੰਡ 'ਚ ਮਾਹੌਲ ਗ਼ਮਗੀਨ ਬਣ ਗਿਆ।