ਜੇਐੱਨਐੱਨ/ਵਕੀਲ ਮਹਿਰੋਂ/ਮਨਪ੍ਰੀਤ ਸਿੰਘ ਮੱਲੇਆਣਾ, ਮੋਗਾ : ਮੋਗਾ 'ਚ ਮੰਗਲਵਾਰ ਨੂੰ ਦਰਦਨਾਕ ਹਾਦਸਾ ਵਾਪਰਿਆ। ਇੱਥੇ 70 ਸਾਲ ਪੁਰਾਣੀ ਬਿਲਡਿੰਗ ਦੀ ਛੱਤ ਡਿੱਗਣ ਨਾਲ ਮਲਬੇ 'ਚ ਦੱਬੀਆਂ ਮਾਂ-ਧੀ ਦੀ ਮੌਤ ਹੋ ਗਈ ਜਦਕਿ ਇਕ ਬੇਟੀ ਨੌਕਰੀ 'ਤੇ ਹੋਣ ਕਾਰਨ ਬਚ ਗਈ। ਮਕਾਨ ਨੂੰ ਲੈ ਕੇ ਪਰਿਵਾਰਕ ਮੈਂਬਰਾਂ 'ਚ ਵਿਵਾਦ ਚੱਲ ਰਿਹਾ ਸੀ। ਵਿਵਾਦ ਕਾਰਨ ਲਗਾਤਾਰ ਖਸਤਾਹਾਲ ਹੁੰਦੇ ਜਾ ਰਹੇ ਮਕਾਨ ਦੀ ਮਰੰਮਤ ਪਰਿਵਾਰ ਦੇ ਲੋਕ ਨਹੀਂ ਕਰਵਾ ਰਹੇ ਸਨ।

ਮੌਕੇ 'ਤੇ ਪੁੱਜੇ ਲੋਕਾਂ ਨੇ ਕਰੀਬ ਇਕ ਘੰਟੇ ਦੇ ਯਤਨ ਤੋਂ ਬਾਅਦ ਮਲਬੇ 'ਚ ਦੱਬੀਆਂ ਮਾਂ-ਧੀ ਨੂੰ ਜ਼ਿੰਦਾ ਕੱਢ ਲਿਆ ਸੀ ਜਿਸ ਵੇਲੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ, ਸਾਹ ਚੱਲ ਰਹੇ ਸਨ ਪਰ ਹਸਪਤਾਲ ਪਹੁੰਚਣ 'ਤੇ ਦੋਵਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਰਾਮਗੰਜ ਦੀ ਗਲੀ ਨੰ. ਤਿੰਨ ਨਿਵਾਸੀ ਚਰਨਜੀਤ ਕੌਰ ਆਪਣੇ ਪੁਸ਼ਤੈਣੀ ਮਕਾਨ 'ਚ ਪਿਛਲੇ ਕਾਫੀ ਸਮੇਂ ਤੋਂ ਰਹਿ ਰਹੀ ਸੀ, ਮਾਮਲਾ ਅਦਾਲਤ 'ਚ ਸੀ। ਮੌਜੂਦਾ ਸਮੇਂ ਇਸ ਬਿਲਡਿੰਗ 'ਚ 45 ਸਾਲ ਦੀ ਚਰਨਜੀਤ ਕੌਰ ਆਪਣੀ ਵੱਡੀ ਧੀ ਸੁਖਦੀਪ ਕੌਰ ਤੇ ਪਲੱਸ-1 ਦੀ ਵਿਦਿਆਰਥਣ ਕਿਰਨਦੀਪ ਕੌਰ ਨਾਲ ਰਹਿੰਦੀ ਸੀ।

ਸੁਖਦੀਪ ਕੌਰ ਕਿਸੇ ਡਾਕਟਰ ਦੇ ਇੱਥੇ ਜੌਬ ਕਰ ਰਹੀ ਸੀ, ਉਹ ਹਾਦਸੇ ਦੌਰਾਨ ਘਰੋਂ ਬਾਹਰ ਸੀ। ਦੁਪਹਿਰੇ ਕਰੀਬ ਡੇਢ ਵਜੇ ਜਦੋਂ ਚਰਨਜੀਤ ਕੌਰ ਤੇ ਕਿਰਨਦੀਪ ਕੌਰ ਘਰ ਦੇ ਅੰਦਰ ਕੰਮ ਕਰ ਰਹੀ ਸੀ, ਇਸੇ ਦੌਰਾਨ ਅਚਾਨਕ ਪਹਿਲਾਂ ਛੱਤ ਦੀ ਮੰਜ਼ਿਲ ਡਿੱਗ ਗਈ। ਘਰ ਅੰਦਰ ਮੌਜੂਦ ਮਾਂ-ਧੀ ਚਰਨਜੀਤ ਕੌਰ ਤੇ ਉਸਦ ੀ ਧੀ ਕਿਰਨਦੀਪ ਕੌਰ ਮਲਬੇ ਹੇਠਾਂ ਦੱਬੀਆਂ ਗਈਆਂ। ਸੂਚਨਾ ਮਿਲਦੇ ਹੀ ਆਸਪਾਸ ਦੇ ਲੋਕਾਂ ਨੇ ਮੌਕੇ 'ਤੇ ਪਹੁੰਚ ਕੇ ਉਨ੍ਹਾਂ ਨੂੰ ਬਾਹਰ ਕੱਢਣ ਦਾ ਯਤਨ ਸ਼ੁਰੂ ਕਰ ਦਿੱਤਾ।

ਮੌਕੇ 'ਤੇ ਡੀਐੱਸਪੀ ਸਿਟੀ ਬਰਜਿੰਦਰ ਸਿੰਘ ਭੁੱਲਰ, ਥਾਣਾ ਸਿਟੀ ਵਨ ਦੇ ਇੰਚਾਰਜ ਗੁਰਪ੍ਰੀਤ ਸਿੰਘ, ਸਿਟੀ-2 ਦੇ ਇੰਚਾਰਜ ਬਲਰਾਜ ਮੋਹਨ ਮੌਕੇ 'ਤੇ ਪਹੁੰਚ ਗਏ ਸਨ। ਵਿਧਾਇਕ ਡਾ. ਹਰਜੋਤ ਕਮਲ ਮਥੁਰਾਦਾਸ ਸਿਵਲ ਹਸਪਤਾਲ ਪਹੁੰਚ ਗਏ, ਉਨ੍ਹਾਂ ਨੂੰ ਗੰਭੀਰ ਰੂਪ 'ਚ ਹਸਪਤਾਲ ਲਿਜਾਇਆ ਗਿਆ ਜਿੱਥੇ ਦੋਵਾਂ ਦੋਵਾਂ ਦੀ ਮੌਤ ਹੋ ਗਈ।

Posted By: Seema Anand