ਵਕੀਲ ਮਹਿਰੋਂ ਮੋਗਾ : ਓਬੀਸੀ ਪੰਜਾਬ ਪ੫ਦੇਸ ਕਾਂਗਰਸ ਕਮੇਟੀ ਦੇ ਅਹੁਦੇਦਾਰਾਂ, ਜ਼ਿਲ੍ਹਾ ਚੇਅਰਮੈਂਨ ਅਤੇ ਬਲਾਕ ਚੈਅਰਮੈਂਨਾਂ ਦੀ ਮੀਟਿੰਗ ਗੁਰਿੰਦਰ ਪਾਲ ਸਿੰਘ ਬਿੱਲਾ ਚੈਅਰਮੈਨ ਓਬੀਸੀ ਪੰਜਾਬ ਦੀ ਪ੫ਧਾਨਗੀ ਹੇਠ ਹੋਈ। ਜਿਸ ਵਿੱਚ ਕੌਮੀ ਕੋਆਰਡੀਨੇਟਰ ਓਬੀਸੀ ਦੇ ਹਰਦੀਪ ਸਿੰਘ ਚਾਹਲ ਨੇ ਵਿਸ਼ੇਸ ਤੌਰ 'ਤੇ ਸ਼ਿਰਕਿਤ ਕੀਤੀ। ਿਂੲਸ ਮੌਕੇ ਓਬੀਸੀ ਦੇ ਭਾਰੀ ਇਕੱਠ ਨੂੰ ਸਬੋਧਨ ਕਰਦਿਆਂ ਚਾਹਲ ਨੇ ਕਿਹਾ ਕਿ ਸਾਨੂੰ ਹੁਣ ਤੋਂ ਹੀ 2019 ਦੀਆਂ ਲੋਕ ਸਭਾ ਚੋਣਾਂ ਲਈ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਰਾਹੁਲ ਗਾਂਧੀ ਤੇ ਕਾਂਗਰਸ ਪਾਰਟੀ ਦੇ ਨਾਲ ਮੋਡੇ ਨਾਲ ਮੋਡਾ ਜੋੜ ਕੇ ਕੰਮ ਕਰਕੇ ਕਾਂਗਰਸ ਪਾਰਟੀ ਦੇ ਹੱਥ ਮਜਬੁਤ ਕਰਨ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਕੌਮੀ ਚੈਅਰਮੈਨ ਤਾਮਰਧਵਜ ਸਾਹੂਦੇ ਅਦੇਸਾਂ ਮੁਤਾਬਕ ਓਬੀਸੀ ਦੀਆਂ ਬੂਥ ਲੈਵਲ ਤੱਕ ਜਲਦੀ ਤੋਂ ਜਲਦੀ ਕਮੇਟੀਆਂ ਬਣਾਈਆਂ ਜਾਣ। ਉਨ੍ਹਾਂ ਮੰਗ ਕੀਤੀ ਕਿ ਜੋ ਸੂਬਾ ਪੱਧਰ ਤੋਂ ਲੈ ਕੇ ਬਲਾਕ ਪੱਧਰ ਤੱਕ ਸਰਕਾਰੀ ਚੈਅਰਮੈਨੀਆਂ ਨਾਮਜ਼ਦਗੀਆਂ ਸਰਕਾਰ ਵੱਲੋਂ ਹੋਣ ਉਨ੍ਹਾਂ ਵਿੱਚ ਵੀ ਬਣਦਾ ਹੱਕ ਚੈਅਰਮੈਨ ਓਬੀਸੀ ਦੀ ਸਿਫਾਰਸ਼ 'ਤੇ ਮਿਲਣਾ ਚਾਹੀਦਾ ਹੈ। ਇਸ ਮੌਕੇ ਸੋਹਣ ਸਿੰਘ ਸੱਗੂ ਸੂਬਾ ਵਾਈਸ ਚੈਅਰਮੈਂਨ, ਕਰਨੈਲ ਸਿੰਘ ਦੋਧਰੀਆ ਜ਼ਿਲ੍ਹਾ ਚੈਅਰਮੈਨ, ਤਰਸੇਮ ਸਿੰਘ ਸੱਗੂ ਜ਼ਿਲ੍ਹਾ ਵਾਈਸ ਚੈਅਰਮੈਨ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ।