ਕੈਪਸ਼ਨ : ਬੱਧਨੀ ਕਲਾਂ ਵਿਖੇ ਨਵ-ਨਿਯੁਕਤ ਅਹੁਦੇਦਾਰ ਤਹਿਸੀਲ ਪ੍ਰਧਾਨ ਜਗਜੀਤ ਸਿੰਘ ਖਾਈ ਦੇ ਨਾਲ।

ਨੰਬਰ : 20 ਮੋਗਾ 13 ਪੀ

ਮਨਦੀਪ ਸਿੰਘ ਝਾਂਜੀ, ਬੱਧਨੀ ਕਲਾਂ : ਨੰਬਰਦਾਰ ਯੂਨੀਅਨ ਨੂੰ ਜ਼ਿਲ੍ਹਾ ਪੱਧਰ 'ਤੇ ਮਜਬੂਤ ਕਰਨ ਲਈ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸੇ ਕੜੀ ਤਹਿਤ ਤਹਿਸੀਲ ਪ੍ਰਧਾਨ ਜਗਜੀਤ ਸਿੰਘ ਦੀ ਅਗਵਾਈ ਹੇਠ ਮੀਟਿੰਗ ਸਬ ਤਹਿਸੀਲ ਬੱਧਨੀ ਕਲਾਂ ਵਿਖੇ ਕੀਤੀ ਗਈ, ਜਿਸ ਵਿੱਚ ਵਿਸ਼ੇਸ਼ ਤੌਰ 'ਤੇ ਜਨਰਲ ਸਕੱਤਰ ਮਨਜੀਤ ਸਿੰਘ ਸੈਦੋਕੇ, ਮੀਤ ਪ੍ਰਧਾਨ ਅਵਤਾਰ ਸਿੰਘ ਰਣਸੀਂਹ ਪਹੁੰਚੇ। ਮੀਟਿੰਗ ਵਿੱਚ ਵੱਖ ਵੱਖ ਪਿੰਡਾਂ ਦੇ ਨੰਬਰਦਾਰਾਂ ਨੇ ਸ਼ਿਰਕਤ ਕੀਤੀ। ਇਸ ਸਮੇਂ ਬੱਧਨੀ ਕਲਾਂ ਸਬ ਤਹਿਸੀਲ ਦੀ ਨੰਬਰਦਾਰ ਯੂਨੀਅਨ ਦੀ ਚੋਣ ਕੀਤੀ ਗਈ। ਜਿਸ ਵਿੱਚ ਸੁਖਮੰਦਰ ਸਿੰਘ ਬੱਧਨੀ ਕਲਾਂ ਸ੍ਪ੍ਰਸਤ, ਰਵੀਇੰਦਰਜੀਤ ਸਿੰਘ ਪ੍ਰਧਾਨ, ਕੁਲਦੀਪ ਸਿੰਘ ਬੱਧਨੀ ਖੁਰਦ ਜਨਰਲ ਸਕੱਤਰ, ਜਗਰਾਜ ਸਿੰਘ ਲੋਪੋ ਸੀਨੀਅਰ ਮੀਤ ਪ੍ਰਧਾਨ, ਮਾਘ ਸਿੰਘ ਬੀੜ ਰਾਊਕੇ ਮੀਤ ਪ੍ਰਧਾਨ, ਸੱਤਪਾਲ ਬੱਧਨੀ ਕਲਾਂ ਖਜਾਨਚੀ ਅਤੇ ਮਨਜੀਤ ਸਿੰਘ ਰਾਊਕੇ ਕਲਾਂ ਸਲਾਹਕਾਰ ਚੁਣੇ ਗਏ।

ਇਸ ਸਮੇਂ ਪ੍ਰਧਾਨ ਜਗਜੀਤ ਸਿੰਘ ਖਾਈ ਨੇ ਕਿਹਾ ਕਿ ਜੱਥੇਬੰਦੀ ਨੂੰ ਜ਼ਿਲ੍ਹੇ ਪੱਧਰ 'ਤੇ ਮਜਬੂਤ ਕਰਨ ਲਈ ਆਉਣ ਵਾਲੇ ਦਿਨਾਂ 'ਚ ਬਾਕੀ ਤਹਿਸੀਲਾਂ 'ਚ ਵੀ ਮੀਟਿੰਗਾਂ ਕੀਤੀਆਂ ਜਾਣਗੀਆਂ। ਇਸ ਸਮੇਂ ਗੁਰਦਿਆਲ ਸਿੰਘ ਲੋਪੋ, ਸੁਖਜੀਵਨ ਸਿੰਘ ਮੀਨੀਆਂ, ਮਨਦੀਪ ਸਿੰਘ ਬੀੜ ਰਾਊਕੇ, ਮਹਿੰਦਰ ਸਿੰਘ ਰਾਊਕੇ ਕਲਾਂ, ਗੁਰਜਿੰਦਰ ਸਿੰਘ ਬੱਧਨੀ, ਜਗਮੋਹਣ ਸਿੰਘ ਬੱਧਨੀ ਖੁਰਦ, ਗੁਰਚਰਨ ਸਿੰਘ ਲੋਪੋ, ਬਲਵੰਤ ਸਿੰਘ ਰਾਊਕੇ ਕਲਾਂ, ਗੁਰਮੇਲ ਸਿੰਘ ਬੱਧਨੀ ਕਲਾਂ, ਪਰਮਜੀਤ ਸਿੰਘ ਰਾਊਕੇ ਕਲਾਂ, ਲਖਵੀਰ ਸਿੰਘ ਬੀੜ ਰਾਊਕੇ, ਜਗਰਾਜ ਸਿੰਘ ਲੋਪੋ, ਠਾਕਰ ਸਿੰਘ ਬੌਡੇ ਆਦਿ ਹਾਜ਼ਰ ਸਨ।