ਕੈਪਸ਼ਨ : ਪ੍ਰਵਾਸੀ ਭਾਰਤੀ ਕਰਮਜੀਤ ਸੈਦੋਕੇ ਨਾਲ ਦੁੱਖ ਪ੍ਰਗਟ ਕਰਦੇ ਹੋਏ ਵੱਖ-ਵੱਖ ਆਗੂ।

ਨੰਬਰ : 9 ਮੋਗਾ 12 ਪੀ

ਬਲਵਿੰਦਰ ਸਮਰਾ, ਬਿਲਾਸਪੁਰ : ਸਮਾਜ ਸੇਵੀ ਕਾਰਜਾਂ ਵਿੱਚ ਰਾਸ਼ਟਰਪਤੀ ਤੋਂ ਸਨਮਾਨਿਤ ਮਾਲਵਾ ਬ੍ਦਰਜ਼ ਆਰਗੇਨਾਈਜੇਸ਼ਨ ਯੂਐੱਸਏ ਦੇ ਪ੍ਰਧਾਨ ਅਤੇ ਉੱਘੇ ਸਮਾਜ ਸੇਵੀ ਪ੍ਰਵਾਸੀ ਭਾਰਤੀ ਕਰਮਜੀਤ ਸਿੰਘ ਸੈਦੋਕੇ ਦੇ ਪਿਤਾ ਗੁਰਦਿਆਲ ਸਿੰਘ, ਜਿਸ ਦਾ ਪਿਛਲੇ ਦਿਨੀ ਦਿਹਾਂਤ ਹੋ ਗਿਆ ਸੀ, ਨਾਲ ਵੱਖ ਵੱਖ ਸਮਾਜ ਸੇਵੀ, ਸਿਆਸੀ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਵਾਲਿਆਂ 'ਚ ਡੀ ਆਈ ਜੀ ਅਮਰ ਸਿੰਘ ਚਾਹਲ, ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਮਹੇਸ਼ ਇੰਦਰ ਸਿੰਘ ਨਿਹਾਲ ਸਿੰਘ ਵਾਲਾ, ਰੋਕੋ ਕੈਂਸਰ ਦੇ ਗਲੋਬਲ ਅੰਬੈਸਡਰ ਕੁਲਵੰਤ ਸਿੰਘ ਧਾਲੀਵਾਲ ਯੂ ਕੇ, ਸੰਤ ਧਰਮ ਸਮਾਜ, ਨਗਰ ਪੰਚਾਇਤ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਇੰਦਰਜੀਤ ਜੌਲੀ ਗਰਗ, ਸਾਬਕਾ ਚੇਅਰਮੈਨ ਭਜਨ ਸਿੰਘ ਜੈਦ, ਪ੍ਰਧਾਨ ਜਗਰੂਪ ਸਿੰਘ ਸੈਦੋਕੇ, ਮਹਿੰਦਰ ਸਿੰਘ ਯੂ ਐਸ ਏ, ਚੇਅਰਮੈਨ ਰਣਧੀਰ ਸਿੰਘ ਫੂਲੇਵਾਲਾ, ਪੰਜਾਬੀ ਗਾਇਕ ਕੁਲਦੀਪ ਸਿੰਘ ਭੱਟੀ, ਸਾਬਕਾ ਵਿਧਾਇਕ ਬੀਬੀ ਰਾਜਵਿੰਦਰ ਕੌਰ ਭਾਗੀਕੇ ਦੇ ਪਤੀ ਅਜਮੇਰ ਸਿੰਘ ਭਾਗੀਕੇ, ਸਰਪੰਚ ਪਰਮਜੀਤ ਸਿੰਘ ਮਧੇਕੇ, ਕੁਲਦੀਪ ਸਿੰਘ ਮਧੇਕੇ, ਕੇਵਲ ਸਿੰਘ ਿਢੱਲੋਂ, ਦਲਜੀਤ ਸਹੋਤਾ, ਕਰਨੈਲ ਸਿੰਘ ਡੋਡ, ਜੱਗੀ ਪ੍ਰਧਾਨ ਭਦੌੜ ਮੇਸ਼ੀ, ਜਗਰੂਪ ਸਿੰਘ, ਕੁਲਦੀਪ ਭੱਟੀ, ਗੁਰਮੀਤ ਜੇਈ ਆਦਿ ਸ਼ਾਮਿਲ ਸਨ।