ਅਵਤਾਰ ਸਿੰਘ, ਅਜੀਤਵਾਲ :

ਸਰਕਾਰੀ ਪ੍ਰਰਾਇਮਰੀ ਸਕੂਲ ਕੋਕਰੀ ਕਲਾਂ ਦੇ ਛੱਪੜ ਰੂਪੀ ਬਣੇ ਖੇਡ ਮੈਦਾਨ ਨੂੰ ਮੁੜ ਹਰਿਆ ਭਰਿਆ ਕਰਨ ਲਈ ਐੱਨਆਰਆਈ ਸਤਵੰਤ ਸਿੰਘ ਗਿੱਲ ਵੱਲੋਂ ਵਿਸ਼ੇਸ਼ ਤੌਰ 'ਤੇ ਉਪਰਾਲਾ ਕੀਤਾ ਜਾ ਰਿਹਾ ਹੈ। ਜਿਸ ਵੱਲੋਂ ਆਪਣੇ ਖੇਤ ਵਿਚੋਂ ਆਪ ਮਿੱਟੀ ਪੁੱਟਕੇ ਕਰੀਬ 200 ਟਰਾਲੀ ਆਪਣੇ ਖਰਚੇ ਤੇ ਖੇਡ ਮੈਦਾਨ ਵਿੱਚ ਪਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮਿੱਟੀ ਦੀ ਜ਼ਰੂਰਤ ਬੇਸ਼ੱਕ ਜ਼ਿਆਦਾ ਹੈ, ਪਰ ਫਿਰ ਵੀ ਉਹ ਆਪਣੇ ਵੱਲੋਂ ਖੇਡ ਮੈਦਾਨ ਦੇ ਕੰਮ ਨੂੰ ਨੇਪਰੇ ਚਾੜ ਕੇ ਰਹਿਣਗੇ। ਹੈੱਡ ਮਾਸਟਰ ਜਗਦੇਵ ਸਿੰਘ ਮਹਿਣਾ ਅਤੇ ਸਮੂਹ ਸਟਾਫ ਨੇ ਐੱਨਆਰਆਈ ਸਤਵੰਤ ਸਿੰਘ ਗਿੱਲ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਪੜ੍ਹਾਈ ਦੇ ਨਾਲ ਖੇਡਾਂ ਅਤੇ ਹੋਰ ਕਲਾਵਾਂ ਦੀ ਵੀ ਅਹਿਮ ਭੂਮਿਕਾ ਹੁੰਦੀ ਹੈ। ਇਸ ਲਈ ਵੱਧ ਤੋਂ ਵੱਧ ਐੱਨਅਰਆਈ ਵੀਰਾਂ ਨੂੰ ਸਰਕਾਰੀ ਸਕੂਲਾਂ ਦੇ ਵਿਕਾਸ ਕਾਰਜਾਂ ਲਈ ਹੰਭਲਾ ਮਾਰਨ ਦੀ ਲੋੜ ਹੈ।