ਵਕੀਲ ਮਹਿਰੋਂ, ਮੋਗਾ : ਤਹਿਸੀਲ ਕੰਪਲੈਕਸ ਵਿਖੇ ਦੀ ਰੈਵੀਨਿਊ ਪਟਵਾਰ ਯੂਨੀਅਨ ਜ਼ਿਲ੍ਹਾ ਮੋਗਾ ਵੱਲੋਂ ਨਿਰਮਲ ਸਿੰਘ ਗਿੱਲ ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੀ ਹੋਈ ਚੋਣ ਵਿਚ ਨੁਮਾਇੰਦਾ ਕੁੱਲ ਹਿੰਦ ਚੁਣੇ ਜਾਣ ਤੋਂ ਬਾਅਦ ਨਿੱਘਾ ਸਵਾਗਤ ਅਤੇ ਸਨਮਾਨ ਕੀਤਾ ਗਿਆ ਅਤੇ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਇਸ ਮੌਕੇ ਨਿਰਮਲ ਸਿੰਘ ਗਿੱਲ ਨੇ ਇਸ ਮੁਕਾਮ ਤੇ ਪਹੁੰਚਾਉਣ ਲਈ ਵਿਸ਼ੇਸ਼ ਕਰਕੇ ਗੁਰਦੇਵ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਮੋਗਾ, ਹਰਪ੍ਰਰੀਤ ਸਿੰਘ ਦੌਲਤਪੁਰਾ, ਜਨਰਲ ਸਕੱਤਰ, ਜ਼ਿਲ੍ਹਾ ਮੋਗਾ, ਸਾਰੰਗ, ਖ਼ਜ਼ਾਨਚੀ, ਜ਼ਿਲ੍ਹਾ ਮੋਗਾ, ਮੱਖਣ ਸਿੰਘ ਤਹਿਸੀਲ ਪ੍ਰਧਾਨ ਨਿਹਾਲ ਸਿੰਘ ਵਾਲਾ, ਮਨਪ੍ਰਰੀਤ ਸਿੰਘ ਬਰਾੜ ਤਹਿਸੀਲ ਪ੍ਰਧਾਨ ਮੋਗਾ, ਸੰਦੀਪ ਸਿੰਘ ਗਿੱਲ ਤਹਿਸੀਲ ਪ੍ਰਧਾਨ ਬਾਘਾ ਪੁਰਾਣਾ, ਨਵਦੀਪ ਸਿੰਘ ਤਹਿਸੀਲ ਪ੍ਰਧਾਨ ਧਰਮ ਕੋਟ ਅਤੇ ਜ਼ਿਲ੍ਹੇ ਦੇ ਸਮੂਹ ਪਟਵਾਰੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਉਹ ਪੂਰੀ ਤਨਦੇਹੀ ਨਾਲ ਜਥੇਬੰਦੀ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਰਹਿਣਗੇ ਅਤੇ ਜਲਦੀ ਹੀ ਹੋਰ ਸੂਬਿਆਂ ਦੀਆਂ ਪਟਵਾਰ ਯੂਨੀਅਨਾਂ ਨਾਲ ਤਾਲਮੇਲ ਕਰਕੇ ਜਥੇਬੰਦੀ ਦੇ ਮੁੱਢਲੇ ਢਾਂਚੇ ਨੂੰ ਮਜ਼ਬੂਤ ਕੀਤਾ ਜਾਵੇਗਾ।

ਦੱਸਣ ਯੋਗ ਹੈ ਕਿ ਨਿਰਮਲ ਸਿੰਘ ਗਿੱਲ ਪਿਛਲੇ ਦੋ ਸਾਲ ਤੋਂ ਜ਼ਿਲ੍ਹੇ ਦੇ ਪ੍ਰਧਾਨ ਵਜੋਂ ਸੇਵਾਵਾਂ ਨਿਭਾ ਰਹੇ ਸਨ। ਇਸ ਪਿਛਲੇ ਦੋ ਸਾਲਾਂ ਦੌਰਾਨ ਦਿ ਰੈਵੀਨਿਊ ਪਟਵਾਰ ਯੂਨੀਅਨ ਜ਼ਿਲ੍ਹਾ ਮੋਗਾ ਵੱਲੋਂ ਜਿੰਨੇ ਵੀ ਸੰਘਰਸ਼ ਲੜੇ ਗਏ, ਸਾਰਿਆਂ ਦੀ ਅਗਵਾਈ ਬਹੁਤ ਵੱਧ ਚੜ੍ਹ ਕੇ ਅਤੇ ਪੂਰੀ ਵਫ਼ਾਦਾਰੀ ਨਿਰਮਲ ਸਿੰਘ ਗਿੱਲ ਵੱਲੋਂ ਕੀਤੀ ਗਈ। ਇਸ ਮੌਕੇ ਗੁਰਦੇਵ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਮੋਗਾ, ਹਰਪ੍ਰਰੀਤ ਸਿੰਘ ਦੌਲਤਪੁਰਾ, ਜਨਰਲ ਸਕੱਤਰ, ਜ਼ਿਲ੍ਹਾ ਮੋਗਾ, ਸਾਰੰਗ, ਖ਼ਜ਼ਾਨਚੀ, ਜ਼ਿਲ੍ਹਾ ਮੋਗਾ, ਮੱਖਣ ਸਿੰਘ ਤਹਿਸੀਲ ਪ੍ਰਧਾਨ ਨਿਹਾਲ ਸਿੰਘ ਵਾਲਾ, ਮਨਪ੍ਰਰੀਤ ਸਿੰਘ ਬਰਾੜ ਤਹਿਸੀਲ ਪ੍ਰਧਾਨ ਮੋਗਾ, ਸੰਦੀਪ ਸਿੰਘ ਗਿੱਲ ਤਹਿਸੀਲ ਪ੍ਰਧਾਨ ਬਾਘਾ ਪੁਰਾਣਾ, ਨਵਦੀਪ ਸਿੰਘ ਤਹਿਸੀਲ ਪ੍ਰਧਾਨ ਧਰਮ ਕੋਟ ਅਤੇ ਜ਼ਿਲ੍ਹੇ ਦੇ ਹੋਰ ਪਟਵਾਰੀ ਵੀ ਹਾਜ਼ਰ ਸਨ।