ਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ

ਲਵਪ੍ਰਰੀਤ ਧਨੌਲਾ ਅਤੇ ਬੇਅੰਤ ਕੌਰ ਬਾਜਵਾ ਕੇਸ ਵਿੱਚ ਬੇਅੰਤ ਕੌਰ ਬਾਜਵਾ ਨੂੰ ਸ਼ੋਸ਼ਲ ਮੀਡੀਆ ਤੇ ਬੇਲਕਮੇਲ ਕਰਨ ਅਤੇ ਐਨ.ਆਰ.ਆਈ ਲੋਕਾਂ ਵੱਲੋਂ ਲਵਪ੍ਰਰੀਤ ਦੇ ਪਰਿਵਾਰ ਨੂੰ ਭੇਜੀ ਰਾਸ਼ੀ ਹੜੱਪਣ ਦੇ ਦੋਸ਼ੀ ਅਤੇ ਹੁਣ ਮੋਗਾ ਜ਼ਿਲ੍ਹੇ ਦੇ ਸਮਾਜ ਸੇਵੀ ਲੋਕਾਂ ਦੇ ਚਰਿੱਤਰ 'ਤੇ ਚਿੱਕੜ ਉਛਾਲ ਕੇ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰ ਰਹੇ ਗੁਰਦਰਸ਼ਨ ਧਾਲੀਵਾਲ ਉਰਫ ਦਰਸ਼ਨ ਧਾਲੀਵਾਲ ਉਰਫ ਕੁੱਕੂ ਧਾਲੀਵਾਲ ਉਰਫ ਸਿੰਘ ਹਰਪ੍ਰਰੀਤ ਖਿਲਾਫ ਮੋਗਾ ਜ਼ਿਲ੍ਹੇ ਦੀਆਂ ਸਮਾਜ ਸੇਵੀ ਸੰਸਥਾਵਾਂ ਇੱਕਜੁਟ ਹੋ ਗਈਆਂ ਹਨ ਤੇ ਦੋਸ਼ੀ ਖਿਲਾਫ ਕਾਰਵਾਈ ਨੂੰ ਲੈ ਅੱਜ ਸਮੂਹ ਸੰਸਥਾਵਾਂ ਵੱਲੋਂ ਐਸ.ਐਸ.ਪੀ. ਮੋਗਾ ਨੂੰ ਸ਼ਿਕਾਇਤ ਦਿੱਤੀ ਗਈ। ਇਸ Ýਤੇ ਸਾਈਬਰ ਕ੍ਰਾਈਮ ਦੇ ਡੀਐੱਸਪੀ ਸੁਖਵਿੰਦਰ ਸਿੰਘ ਦੀ ਅਗਵਾਈ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਪ੍ਰਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਮਾਜ ਸੇਵੀ ਮਹਿੰਦਰ ਪਾਲ ਲੂੰਬਾ ਨੇ ਦੱਸਿਆ ਕਿ ਇਹ ਆਦਮੀ ਮੁਲਾਂਪੁਰ ਦੇ ਨੇੜੇ ਪਿੰਡ ਸੁਧਾਰ ਦੇ ਰਹਿਣ ਵਾਲਾ ਹੈ ਤੇ ਇਸ ਤੇ ਥਾਣਾ ਸੁਧਾਰ, ਜਗਰਾਓਂ ਅਤੇ ਸਦਰ ਮੋਗਾ ਵਿੱਚ ਪਹਿਲਾਂ ਹੀ ਲੱਖਾਂ ਰੁਪਏ ਦੀ ਲੋਕਾਂ ਨਾਲ ਕੀਤੀ ਧੋਖਾਧੜੀ ਦੇ ਕੇਸ ਦਰਜ ਹਨ ਅਤੇ ਭਗੌੜਾ ਐਲਾਨਿਆਂ ਗਿਆ ਹੈ। ਕੈਨੇਡੇ ਦੇ ਬਰੈਂਪਟਨ ਸੂਬੇ ਵਿੱਚ ਰਹਿ ਰਹੇ ਉਕਤ ਵਿਅਕਤੀ ਵੱਲੋਂ ਉਧਰ ਵੀ ਬਹੁਤ ਸਾਰੇ ਲੋਕਾਂ ਨਾਲ ਠੱਗੀਆਂ ਧੋਖੇ ਕੀਤੇ ਹਨ, ਜਿਸ ਕਾਰਨ ਇਹ ਕੈਨੇਡਾ ਵਿੱਚ ਦੋ ਵਾਰ ਜੇਲ੍ਹ ਜਾ ਚੁੱਕਾ ਹੈ ਤੇ ਅੱਜਕੱਲ ਜਮਾਨਤ 'ਤੇ ਹੈ। ਉਹਨਾਂ ਦੱਸਿਆ ਕਿ ਇਹ ਆਦਮੀ ਸਿੰਘ ਹਰਪ੍ਰਰੀਤ ਦੀ ਆਈ.ਡੀ. ਤੋਂ ਇਲਾਵਾ ਕੋਰਾ ਵਰਕਾ, ਕਾਲੇ ਅੱਖਰ ਨਾਮ ਦੇ ਪੇਜ਼ ਵੀ ਚਲਾ ਰਿਹਾ ਹੈ।

ਇਸ ਮੌਕੇ ਸਮਾਜ ਸੇਵੀ ਬੇਅੰਤ ਕੌਰ ਗਿੱਲ ਨੇ ਦੱਸਿਆ ਕਿ ਇਸ ਆਦਮੀ ਨੇ ਮੇਰੀ ਨਿੱਜੀ ਜਿੰਦਗੀ ਬਾਰੇ ਝੂਠੇ ਅਤੇ ਨਿਰਾਧਾਰ ਦੋਸ਼ ਲਗਾ ਕੇ ਸਮਾਜ ਵਿੱਚ ਮੇਰੀ ਛਵੀ ਖਰਾਬ ਕੀਤੀ ਹੈ। ਇਸ ਮੌਕੇ ਸਰਬੱਤ ਦਾ ਭਲਾ ਮੋਗਾ ਦੇ ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ ਨੇ ਦੱਸਿਆ ਕਿ ਇਸ ਆਦਮੀ ਨੇ ਮੇਰੇ ਬਾਰੇ ਵੀ ਸ਼ੋਸ਼ਲ ਮੀਡੀਆ ਤੇ ਘਟੀਆ ਸ਼ਬਦਾਵਲੀ ਵਰਤੀ ਹੈ ਤੇ ਭੈਣ ਬੇਅੰਤ ਕੌਰ ਗਿੱਲ ਨੂੰ ਬਦਨਾਮ ਕਰਨ ਲਈ ਬਹੁਤ ਨੀਵੇਂ ਪੱਧਰ ਤੱਕ ਗਿਰ ਰਿਹਾ ਹੈ। ਉਹਨਾਂ ਕੈਨੇਡਾ ਵਸਦੇ ਪੰਜਾਬੀ ਭਾਈਚਾਰੇ ਨੂੰ ਅਪੀਲ ਕਰਦਿਆਂ ਕਿਹਾ ਇਸ ਆਦਮੀ ਦੀ ਪਹਿਚਾਣ ਕਰਕੇ ਉਸਦਾ ਸਮਾਜਿਕ ਬਾਈਕਾਟ ਕੀਤਾ ਜਾਵੇ ਤੇ ਸਜਾ ਦਿਵਾਉਣ ਲਈ ਸਾਡਾ ਸਾਥ ਦਿੱਤਾ ਜਾਵੇ। ਇਸ ਮੌਕੇ ਉਕਤ ਤੋਂ ਇਲਾਵਾ ਸਮਾਜ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਸਵੇਕ ਸਿੰਘ ਸੰਨਿਆਸੀ, ਦਵਿੰਦਰਜੀਤ ਸਿੰਘ ਗਿੱਲ, ਸੁਖਦੇਵ ਸਿੰਘ ਬਰਾੜ, ਬਲਜੀਤ ਸਿੰਘ ਚਾਨੀ, ਭਵਨਦੀਪ ਸਿੰਘ ਪੁਰਬਾ, ਹਰਭਿੰਦਰ ਸਿੰਘ ਜਾਨੀਆਂ, ਰਾਜਿੰਦਰ ਸਿੰਘ ਖੋਸਾ, ਬਸੰਤ ਸਿੰਘ ਝੰਡੇਆਣਾ ਵੀ ਹਾਜ਼ਰ ਸਨ।